ਸਾਈਂ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਾਈਂ : ਇਹ ਸ਼ਬਦ ਸੰਸਕ੍ਰਿਤ ਦੇ ‘ਸਵਾਮੀ’ ਪਦ ਦਾ ਅਪਭ੍ਰੰਸ਼ ਰੂਪ ਹੈ ਜਿਸ ਦਾ ਅਰਥ ਹੈ ਮਾਲਕ ਜਾਂ ਖਸਮ। ਇਹ ਸ਼ਬਦ ਉਨ੍ਹਾਂ ਸਾਧ-ਜਨਾਂ ਲਈ ਵੀ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਆਪਣੀਆਂ ਮਨੋ-ਬ੍ਰਿਤੀਆਂ ਅਤੇ ਇੰਦਰੀਆਂ ਉੱਪਰ ਪੂਰਨ ਅਧਿਕਾਰ ਹੋਵੇ। ਸਾਈਂ ਉਨ੍ਹਾਂ ਮੁਸਲਮਾਨ ਫ਼ਕੀਰਾਂ ਲਈ ਵੀ ਵਰਤਿਆ ਜਾਂਦਾ ਹੈ ਜੋ ਲੰਬੀ ਕਫ਼ਨੀ ਪਹਿਨਦੇ ਹਨ ਅਤੇ ਇਕ ਹੱਥ ਵਿਚ ਡੰਗੋਰੀ ਅਤੇ ਦੂਜੇ ਵਿਚ ਕਾਸਾ ਧਾਰਨ ਕਰਦੇ ਹਨ।
ਸਾਈਂ ਲੋਕਾਂ ਦੇ ‘ਬਚਨ’ ਲੋਕਾਂ ਦੇ ਸਦਾਚਾਰਕ ਅਧਿਆਤਮਕ ਤੇ ਸਮਾਜਿਕ ਜੀਵਨ ਵਿਚ ਪਥ-ਪ੍ਰਦਰਸ਼ਕ ਬਣਨ ਤੋਂ ਇਲਾਵਾ ਲੋਕ-ਸਾਹਿਤ ਦਾ ਅਮੀਰ ਵਿਰਸਾ ਬਣ ਗਏ ਹਨ। ਪੰਜਾਬ ਵਿਚ ਇਨ੍ਹਾਂ ਦੀ ਬਹੁਤ ਮਾਨਤਾ ਰਹੀ ਹੈ। ਇਹ ਲੋਕ ਜਦੋਂ ਕਿਸੇ ਗ੍ਰਹਿਸਤੀ ਦੇ ਦਰਵਾਜ਼ੇ ਮੰਗਣ ਜਾਂਦੇ ਹਨ ਤਾਂ ਕੋਈ ਵਿਸ਼ੇਸ਼ ਗੀਤ ਅਲਾਪਿਆ ਕਰਦੇ ਹਨ ਜਿਨ੍ਹਾਂ ਨੂੰ ਸਾਈਂ ਦੀਆਂ ਰੱਖਾਂ ਕਿਹਾ ਜਾਂਦਾ ਹੈ। ਇਨ੍ਹਾਂ ਗੀਤਾਂ ਵਿਚ ਆਮ ਕਰਕੇ ਅਸੀਸਾਂ ਹੀ ਹੁੰਦੀਆਂ ਹਨ ਜਿਵੇਂ ਬੂਹਾ ਵਸਦਾ ਰਹੇ, ਦੀਵੜਾ ਜਗਦਾ ਰਹੇ, ਘਰ ਭਰਿਆ ਰਹੇ, ਵਿਹੜਾ ਹਰਿਆ ਰਹੇ, ਰਹੇ ਸਾਈਂ ਦੀ ਰੱਖ ਆਦਿ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-42-25, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਲੋ. ਵਿ. ਕੋ. 3 : 562., ਮ. ਕੋ.
ਸਾਈਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਈਂ, ਪੁਲਿੰਗ : ੧. ਮਾਲਕ, ਖਾਵਿੰਦ, ਨਾਥ, ਪਰਮੇਸ਼ਰ; ੨. ਮੁਸਲਮਾਨ ਫ਼ਕੀਰ
–ਸਾਈਂ ਅੱਖਾਂ ਫੇਰੀਆਂ ਵੈਰੀ, ਕੁੱਲ ਜਹਾਨ, ਅਖੌਤ : ਜੇ ਪਰਮਾਤਮਾ ਨਾਰਾਜ਼ ਹੋ ਜਾਵੇ ਤਾਂ ਸਾਰਾ ਜਹਾਨ ਹੀ ਨਰਾਜ਼ ਹੋ ਜਾਂਦਾ ਹੈ
–ਸਾਈਂ ਜੀਵੇ, ਅਸੀਸ ਜੋ ਵਿਆਹੁਤਾ ਇਸਤਰੀਆਂ ਨੂੰ ਉਸ ਦੇ ਪਤੀ ਦੀ ਲੰਮੀ ਉਮਰ ਲਈ ਦਿੱਤੀ ਜਾਂਦੀ ਹੈ
–ਸਾਈਂ ਦੀਆਂ ਰੱਖਾਂ, ਰੱਖ ਸਾਈਂ ਦੀ, ਇਸਤਰੀ ਲਿੰਗ : ਪਰਮੇਸ਼ਰ ਤੁਹਾਡੀ ਰੱਖਿਆ ਕਰੇ
–ਸਾਈਂ ਲੋਕ, ਪੁਲਿੰਗ : ਫ਼ਕੀਰ, ਭੋਲਾ ਆਦਮੀ
–ਸਾਈਂ ਵਾਲਾ, ਵਿਸ਼ੇਸ਼ਣ : ਜਿਸ ਦੇ ਸਿਰ ਤੇ ਖਸਮ ਦਾ ਹੱਥ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-10-43-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First