ਸਾਈਪ੍ਰਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cy-pres _ ਸਾਈਪ੍ਰਸ : ਜਿਥੇ ਦਾਨ ਦਾ ਸਪਸ਼ਟ ਇਰਾਦਾ ਪਰਗਟ ਕਰ ਦਿੱਤਾ ਗਿਆ ਹੋਵੇ ਉਥੇ ਉਹ ਇਸ ਕਾਰਨ ਅਸਫਲ ਨਹੀਂ ਹੋ ਸਕਦਾ ਕਿ ਉਸ ਢੰਗ ਅਨੁਸਾਰ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ , ਜੋ ਦਾਨੀ ਦੁਆਰਾ ਉਲਿਖਤ ਕੀਤਾ ਗਿਆ ਸੀ । ਉਥੇ ਕਾਨੂੰਨ ਸਾਈਪ੍ਰਸ ਸਿਧਾਂਤ ਉਸ ਢੰਗ ਤੋਂ ਨਿਕਟਤਮ ਢੰਗ ਨਾਲ ਉਸ ਨੂੰ ਸਿਰੇ ਚਾੜ੍ਹਨ ਦੀ ਇਜਾਜ਼ਤ ਦਿੰਦਾ ਹੈ ।

            ਸਾਈਪ੍ਰਸ ਸਿਧਾਂਤ ਉਥੇ ਲਾਗੂ ਹੁੰਦਾ ਹੈ ਜਿਥੇ ਇਹ ਸਪਸ਼ਟ ਰੂਪ ਵਿਚ ਸਿੱਧ ਹੋ ਜਾਵੇ ਕਿ ਦਾਨੀ ਦੁਆਰਾ ਦਸਿਆ ਢੰਗ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ ਅਤੇ ਦਾਨੀ ਦਾ ਇਰਾਦਾ ਸਾਧਾਰਨ ਦਾਨਆਧਾਰੀ ਸੀ । ਜਿਸ ਢੰਗ ਨਾਲ ਉਹ ਦਾਨਆਧਾਰੀ ਕੰਮ ਕਰਨਾ ਚਾਹੁੰਦਾ ਸੀ ਉਹ ਅਪਣਾਇਆ ਗਿਆ ਸੀ ਅਤੇ ਉਸ ਨਾਲ ਉਹ ਨਹੀਂ ਹੋ ਸਕਦਾ ਜਾਂ ਪਹਿਲਾਂ ਹੁੰਦਾ ਰਿਹਾ ਹੈ ਪਰ ਹੁਣ ਸੰਭਵ ਨਹੀਂ ਰਿਹਾ । ਜਿਥੇ ਦਾਨੀ ਜਾਂ ਟਰਸਟ ਕਾਇਮ ਕਰਨ ਵਾਲੇ ਦਾ ਇਰਾਦਾ ਢੰਗ ਨਾਲੋਂ ਨਿਸ਼ਾਨੇ ਨੂੰ ਪ੍ਰਮੁਖਤਾ ਦੇਣਾ ਸੀ ਉਥੇ ਨਵਾਂ ਢੰਗ ਉਹ ਹੋਵੇਗਾ ਜੋ ਪਹਿਲੇ ਦੇ ਨਿਕਟਤਮ ਹੋਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.