ਸਾਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਕ [ਨਾਂਪੁ] ਸੰਬੰਧ , ਰਿਸ਼ਤਾ , ਨਾਤਾ, ਸਕੀਰੀ , ਰਿਸ਼ਤੇਦਾਰੀ; ਕੁੜਮਾਈ , ਸਗਾਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਾਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਕ. ਸੰ. शाक. ਸੰਗ੍ਯਾ—ਬਲ. ਸ਼ਕਤਿ। ੨ ਸਹਾਇਤਾ। ੩ ਸਹਾਇਤਾ ਕਰਨ ਵਾਲਾ ਮਿਤ੍ਰ। ੪ ਸਾਗ. ਸਬਜੀ. ਨਬਾਤ। ੫ ਸਾਗੌਨ (ਸਾਗਵਾਨ) ਦਾ ਬਿਰਛ ਅਤੇ ਇਸੇ ਬਿਰਛ ਦੇ ਨਾਮ ਤੋਂ ਪੌਰਾਣਿਕ ਇੱਕ ਦ੍ਵੀਪ. ਦੇਖੋ, ਸਪਤ ਦੀਪ। ੬ ਵਿ—ਸ਼ਕ ਜਾਤਿ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਸਕ। ੭ ਸੰ. स्वकीय—ਸ੍ਵਕੀਯ. ਅਪਨਾ। ੮ ਸੰਗ੍ਯਾ—ਨਾਤੀ. ਸੰਬੰਧੀ. ਨਜ਼ਦੀਕੀ ਰਿਸ਼ਤੇਦਾਰ। ੯ ਸ੍ਵਕੀਯਤਾ. ਰਿਸ਼ਤੇਦਾਰੀ. ਸਾਕਾਗੀਰੀ. “ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ.” (ਸਾਰ ਮ: ੫) ੧੦ ਸੰ. साक. ਵ੍ਯ—ਨਾਲ. ਸਾਥ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਾਕ (ਸੰ.। ਸੰਸਕ੍ਰਿਤ ਸ੍ਵਕੀਯ ਅਪਣੇ ਟੱਬਰ ਦਾ। ਪੰਜਾਬੀ ਸਾਕ) ਸੰਬੰਧੀ, ਕੁਟੰਬੀ, ਨਾਤੇਦਾਰ। ਯਥਾ-‘ਸਾਕ ਭਿ ਭਜਿ ਖਲੇ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਾਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਕ, (ਅਰਬੀ) / ਇਸਤਰੀ ਲਿੰਗ : ਪਿੰਜਣੀ (ਲੱਤ ਦੀ), ਪਿੰਨੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-02-07-28, ਹਵਾਲੇ/ਟਿੱਪਣੀਆਂ:
ਸਾਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਕ, ਪੁਲਿੰਗ : ੧. ਸਬੰਧ, ਸਰਬੰਧ, ਰਿਸ਼ਤਾ, ਨਾਤਾ; ੨.ਰਿਸ਼ਤੇਦਾਰੀ, ਸਕੀਰੀ, ਰਿਸ਼ਤੇਦਾਰ, ਸਬੰਧੀ; ੩. ਕੁੜਮਾਈ (ਲਾਗੂ ਕਿਰਿਆ : ਹੋਣਾ, ਕਰਨਾ, ਦੇਣਾ, ਲੈਣਾ)
–ਸਾਕ ਅੰਗ, ਪੁਲਿੰਗ : ਸਰਬੰਧੀ, ਰਿਸ਼ਤੇਦਾਰ
–ਸਾਕ ਸੈਨ, ਪੁਲਿੰਗ : ਅੰਗ ਸਾਕ
–ਸਾਕ ਸੋਨਾ ਪ੍ਰੀਤ ਪਿੱਤਲ, ਅਖੌਤ : ਖੂਨ ਦਾ ਰਿਸ਼ਤਾ, ਆਮ ਭਾ ਪ੍ਰੀਤਾਂ ਨਾਲੋਂ ਚੰਗਾ ਸਾਬਤ ਹੁੰਦਾ ਹੈ
–ਸਾਕਦਾਰ, ਪੁਲਿੰਗ : ਸੰਬੰਧੀ, ਰਿਸ਼ਤੇਦਾਰ
–ਸਾਕਦਾਰੀ, ਇਸਤਰੀ ਲਿੰਗ : ਸਾਕਾਦਾਰੀ, ਸਕੀਰੀ, ਰਿਸ਼ਤੇਦਾਰੀ
–ਸਾਕਨਾਤਾ, ਪੁਲਿੰਗ : ਸੰਬੰਧ, ਰਿਸ਼ਤੇਦਾਰੀ, ਸਰਬੰਧ
–ਸਾਕਾਦਾਰੀ, ਇਸਤਰੀ ਲਿੰਗ : ਸਾਕਾਦਾਰੀ, ਰਿਸ਼ਤੇਦਾਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-02-07-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First