ਸਾਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਣ (ਨਾਂ,ਇ) ਰੇਤਾ ਲਾਖ ਅਤੇ ਰਾਲ ਆਦਿ ਤੋਂ ਬਣਾਇਆ ਲੋਹੇ ਦੀ ਧਾਰ ਤਿੱਖੀ ਕਰਨ ਵਾਲਾ ਚੱਕਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਣ [ਨਾਂਇ] ਚਾਕੂ ਛੁਰੀ ਆਦਿ ਦੀ ਧਾਰ ਤੇਜ਼ ਕਰਨ ਵਾਲ਼ਾ ਪੱਥਰ ਆਦਿ; ਚਾਕੂ ਛੁਰੀ ਆਦਿ ਤੇਜ਼ ਕਰਨ ਦੀ ਕਿਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਣ. ਸਮਾਨ. ਤੁੱਲ. ਮਾਨਿੰਦ. “ਮੁਰਗਾਈ ਨੈ ਸਾਣੈ.” (ਸਿਧਗੋਸਟਿ) ੨ ਸੰ. ਸ਼ਾਣ. ਸੰਗ੍ਯਾ—ਸਿਕਲੀਗਰ ਦਾ ਚਕ੍ਰ , ਜਿਸ ਨੂੰ ਘੁਮਾਕੇ ਸ਼ਸਤ੍ਰ ਦੀ ਧਾਰ ਤਿੱਖੀ ਕਰੀਦੀ ਹੈ. ਇਹ ਬਾਲੂ ਰੇਤਾ ਅਤੇ ਲਾਖ ਰਾਲ ਆਦਿਕ ਵਸਤੂਆਂ ਦੇ ਮੇਲ ਤੋਂ ਬਣਾਇਆ ਜਾਂਦਾ ਹੈ. “ਸਬਦੇ ਸਾਣ ਰਖਾਈ ਲਾਇ.” (ਮ: ੧ ਵਾਰ ਰਾਮ ੧) ੩ ਚਾਰ ਮਾਸੇ ਤੋਲ। ੪ ਵਿ—ਸ਼ਣ ਦਾ ਬਣਾਇਆ ਹੋਇਆ. ਸਣੀ ਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3713, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਣ (ਸੰ.। ਸੰਸਕ੍ਰਿਤ ਸ਼ਾਣ) ਸ਼ਸਤ੍ਰ ਤਿਖੇ ਕਰਨ ਲਈ ਸਿਕਲੀਗਰਾਂ ਦਾ ਪੱਥਰ। ਯਥਾ-‘ਸਬਦੇ ਸਾਣ ਰਖਾਈ ਲਾਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਾਣ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਾਣ : ਆਮ ਤੌਰ ਤੇ ਸਾਣ ਪੱਥਰ ਦਾ ਗੋਲ ਅਤੇ ਪਤਲਾ ਪਹੀਆ ਹੁੰਦਾ ਹੈ, ਜਿਸ ਨੂੰ ਇਕ ਧੁਰੇ ਦੁਆਲੇ ਘੁਮਾਇਆ ਜਾ ਸਕਦਾ ਹੈ। ਕੁਝ ਸਮਾਂ ਪਹਿਲਾਂ ਇਸ ਉੱਤੇ ਕੇਵਲ ਚਾਕੂ, ਛੁਰੀਆਂ, ਕੈਂਚੀਆਂ, ਤਲਵਾਰਾਂ ਆਦਿ ਦੀ ਧਾਰ ਨੂੰ ਹੀ ਤਿੱਖਾ ਕੀਤਾ ਜਾਂਦਾ ਹੈ। ਅੱਜ ਕੱਲ੍ਹ ਮਨੁੱਖੀ ਦੰਦਾਂ ਨੂੰ ਰਗੜਨ ਤੋਂ ਲੈ ਕੇ ਬਾਇਲਰਾਂ ਦੀਆਂ ਟਿਊਬਾਂ ਖੁਰਚਨ, ਐਨਕਾਂ ਦੇ ਸ਼ੀਸ਼ੇ ਗੋਲ ਕਰਨ, ਲੋਹੇ, ਫੌਲਾਦ ਅਤੇ ਹੋਰ ਸਖ਼ਤ ਧਾਤਾਂ ਦੀਆਂ ਲੱਠਾਂ ਅਤੇ ਅਣਗਿਣਤ ਪੁਰਜ਼ਿਆਂ ਨੂੰ ਲਿਸ਼ਕਾਉਣ, ਗਰਾਰੀਆਂ ਦੇ ਦੰਦੇ ਆਦਿ ਬਣਾਉਣ ਅਤੇ ਹਰ ਛੋਟੇ-ਵੱਡੇ ਕੰਮ ਲਈ ਸਾਣ ਵਰਤਿਆ ਜਾਂਦਾ ਹੈ।

          ਇਕ ਜ਼ਮਾਨਾ ਸੀ ਜਦੋਂ ਸਾਣ ਕੇਵਲ ਬਲੌਰੀ ਪਥਰ ਤੋਂ ਤਿਆਰ ਕੀਤੇ ਜਾਂਦੇ ਸਨ, ਜਿਹੜੇ ਬਹੁਤ ਛੇਤੀ ਘਸ ਜਾਂਦੇ ਸਨ, ਪਰੰਤੂ ਬਾਅਦ ਵਿਚ ਐਮਰੀ ਅਤੇ ਕੋਰੰਡਮ (ਜੋ ਸਖ਼ਤ ਤੋਂ ਸਖ਼ਤ ਕਿਸਮ ਦੇ ਫੌਲਾਦ ਨੂੰ ਕੱਟ ਸਕਦੀਆਂ ਹਨ) ਦੇ ਸਾਣ ਬਣਾਏ ਜਾਣ ਲਗ ਪਏ ਹਨ। ਅੱਜ ਕੱਲ੍ਹ ਇਹ ਕਾਟ ਪੱਥਰਾਂ ਤੋਂ ਬਣਾਏ ਜਾਂਦੇ ਹਨ।

          ਐਲੂਮਿਨੀਅਮ ਆਕਸਾਈਡ ਅਤੇ ਸਿਲੀਕੋਨ ਵਰਗੇ ਕਾਟ ਪੱਥਰਾਂ ਨੂੰ ਕੁੱਟ ਕੇ ਛਾਣਿਆਂ ਜਾਂਦਾ ਹੈ ਅਤੇ ਇਸ ਤਰ੍ਹਾਂ ਵੱਖ ਵੱਖ ਗਰੇਡਿੰਗ ਵਾਲੇ ਪਾਊਡਰ ਤਿਆਰ ਕੀਤੇ ਜਾਂਦੇ ਹਨ। ਫਿਰ ਬਾੱਕਸਾਈਟ (Bauxite) ਵਰਗੇ ਹੋਰ ਕਈ ਪਾਊਡਰ ਰਲਾ ਕੇ ਉਨ੍ਹਾਂ ਨੂੰ ਪਾਣੀ ਵਿਚ ਗੰਨ ਕੇ ਪਹੀਏ ਬਣਾ ਕੇ ਇਨ੍ਹਾਂ ਨੂੰ ਬਿਜਲੀ ਦੀ ਭੱਠੀ ਵਿਚ 1315° ਸੈ. ਤਕ ਗਰਮ ਕੀਤਾ ਜਾਂਦਾ ਹੈ, ਮਿੱਟੀ ਪਿਘਲ ਕੇ ਹਮਵਾਰ ਮਿਸ਼ਰਨ ਬਣ ਜਾਂਦਾ ਹੈ ਅਤੇ ਠੰਡਾ ਹੋ ਕੇ ਸਾਣ ਤਿਆਰ ਹੋ ਜਾਂਦਾ ਹੈ। ਸਾਣ ਤੋਂ ਠੀਕ ਕੰਮ ਲੈਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਉਤੇ ਤ੍ਰੇੜ ਨਾ ਹੋਵੇ ਅਤੇ ਇਹ ਲੋੜੀਂਦੇ ਚੱਕਰਾਂ ਤੇ ਹੀ ਘੁਮੇ। ਇਨ੍ਹਾਂ ਗੋਲ ਪਹੀਆਂ ਤੋਂ ਪਿਸਾਈ ਦਾ ਕੰਮ ਵੀ ਲਿਆ ਜਾਂਦਾ ਹੈ।

          ਸਿਲੀਕਾਨ ਕਾਰਬਾਈਡ ਦੇ ਬਣੇ ਸਾਣ ਘੱਟ ਮਜ਼ਬੂਤ ਪਦਾਰਥਾਂ ਜਿਵੇਂ ਢਾਲਵਾਂ ਲੋਹਾ, ਐਲੂਮਿਨੀਅਮ, ਪਿਤਲ ਆਦਿ ਨੂੰ ਆਸਾਨੀ ਨਾਲ ਪੀਸ ਜਾਂ ਕੱਟ ਸਕਦੇ ਹਨ, ਪਰ ਫੌਲਾਦ ਨੂੰ ਕੱਟਣ ਜਾਂ ਪੀਸਣ ਲਈ ਐਲੂਮਿਨੀਅਮ ਆਕਸਾਈਡ ਦੇ ਬਣੇ ਪਹੀਆਂ ਦੀ ਲੋੜ ਪੈਂਦੀ ਹੈ। ਸਾਣ ਉਤੇ ਕੰਮ ਕਰਦੇ ਸਮੇਂ ਵਰਕਰਾਂ ਨੂੰ ਬਚਾਉਣ ਲਈ ਐਨਕਾਂ ਅਤੇ ਡਾਂਗਰੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।

          ਹ. ਪੁ.––ਐਨ. ਬ੍ਰਿ. 10 : 935


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no

ਸਾਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਣ, (ਫ਼ਾਰਸੀ : ਫਸਾਨ) / ਇਸਤਰੀ ਲਿੰਗ : ਚਾਕੂ ਛੁਰੀ ਆਦਿ ਦੀ ਧਾਰ ਤੇਜ਼ ਕਰਨ ਵਾਲਾ ਪੱਥਰ ( ਲਾਗੂ ਕਿਰਿਆ : ਚੜ੍ਹਨਾ, ਚਾੜ੍ਹਨਾ)

–ਸਾਣ ਚੜ੍ਹਨਾ, ਮੁਹਾਵਰਾ : ਤੇਜ਼ ਹੋਣਾ, ਹੋਰ ਤੇਜ਼ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-03-29-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.