ਸੁਆਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਆਹ (ਨਾਂ,ਇ) ਗੋਹੇ ਆਦਿ ਦੇ ਸੜ ਜਾਣ ਉਪਰੰਤ ਉਸ ਦੀ ਧੂੜਾ ਹੋਈ ਰਾਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁਆਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਆਹ [ਨਾਂਇ] ਰਾਖ, ਭਸਮ , ਵਿਭੂਤ; ਨਿਗੂਣੀ ਚੀਜ਼, ਨਿਕਾਰੀ ਵਸਤੂ; ਨਿੰਦਣਯੋਗ ਚੀਜ਼, ਮਾੜੀ ਚੀਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਆਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਆਹ. ਸੰਗ੍ਯਾ—ਭਸਮ. ਰਾਖ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਆਹ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁਆਹ ਸੰਸਕ੍ਰਿਤ ਸੑਵਾਹਾ। ਦੇਵਤਿਆਂ ਨੂੰ ਦਿੱਤੀ ਜਾਣ ਵਾਲੀ ਆਹੂਤੀ ; ਅਗਨੀ-ਦੇਵ ਦੀ ਪਤਨੀ ; ਆਹੂਤੀ ਦੇਂਦਿਆਂ ਉਚਾਰਨ ਕੀਤਾ ਜਾਣ ਵਾਲਾ ਇਕ ਸ਼ਬਦ , ਜਿਵੇਂ- ਇੰਦ੍ਰਾਯ ਸਵਾਹਾ ; ਸਵਾਹ, ਭਸਮ , ਰਾਖ- ਦਸਵੈ ਦਧਾ ਹੋਆ ਸੁਆਹ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੁਆਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਆਹ, ਇਸਤਰੀ ਲਿੰਗ /ਵਿਸ਼ੇਸ਼ਣ : ੧. ਕਿਸੇ ਚੀਜ਼ ਦੇ ਸੜਨ ਮਗਰੋਂ ਜੋ ਧੂੜਾ ਜੇਹਾ ਬਾਕੀ ਰਹਿ ਜਾਂਦਾ ਹੈ, ਰਾਖ, ਭਸਮ, ਬਭੂਤ, ਭਾਂਡੇ ਮਾਂਜਣੀ; ੨. ਨਿਕਾਰੀ ਜਾਂ ਬੇਕੀਮਤੀ ਚੀਜ਼, ਨਗੂਣੀ ਵਸਤ; ੩. ਨਾ ਪਸੰਦੀ ਦਾ ਜਾਂ ਨਿੰਦਾਵਾਚੀ ਸ਼ਬਦ, ਭੈੜਾ, ਖਰਾਬ, (ਸੁਆਹ ਕੰਮ ਕੀਤਾ ਸੂ); ੪. ਕੁੱਝ ਨਹੀਂ

–ਸੁਆਹ ਉਡਣਾ, ਮੁਹਾਵਰਾ : ਬਦਨਾਮੀ ਹੋਣਾ, ਮੰਦੇ ਕੰਮ ਦੀ ਗੱਲ ਨਿਕਲਣਾ, ਬੁਰੀ ਗੱਲ ਦੀ ਚਰਚਾ ਹੋਣਾ

–ਸੁਆਹ ਉਡਾਉਣਾ, ਮੁਹਾਵਰਾ : ਬੁਰਾ ਕੰਮ ਕਰਨਾ, ਆਪਣੇ ਆਪ ਨੂੰ ਨਸ਼ਰ ਕਰਨਾ, ਭੈੜਾ ਕੰਮ ਕਰ ਕੇ ਬਦਨਾਮੀ ਲੈ ਲੈਣਾ

–ਸੁਆਹ ਕਰਨਾ, ਮੁਹਾਵਰਾ : ਨਸ਼ਟ ਕਰਨਾ, ਬਰਬਾਦ ਕਰਨਾ

–ਸਿਰ ਸੁਆਹ ਪਾਉਣਾ, ਮੁਹਾਵਰਾ : ੧. ਬਦਨਾਮੀ ਜਾਂ ਨਮੋਸ਼ੀ ਦਿਵਾਉਣਾ, ਨਿੰਦਾ ਕਰਨਾ ; ੨. ਬੁਰੀ ਗੱਲ ਦਾ ਧਿਆਨ ਜਾਂ ਖਹਿੜਾ ਛੱਡਣਾ

–ਸਿਰ ਸੁਆਹ ਪੈਣਾ, ਮੁਹਾਵਰਾ : ਕਲੰਕ ਲੱਗਣਾ, ਬਦਨਾਮੀ ਆਉਣਾ, ਨਮੋਸ਼ੀ ਮਿਲਣਾ

–ਸੁਆਹ ਖੇਹ, ਇਸਤਰੀ ਲਿੰਗ : ਭੈੜੀਆਂ ਚੀਜ਼ਾਂ, ਉਰਾਪਰਾ, ਅੱਲਪੱਲ, ਅਰਲਮ ਗਰਲਮ

–ਸੁਆਹੀ, ਵਿਸ਼ੇਸ਼ਣ : ਸੁਆਹ ਦੇ ਰੰਗ ਵਰਗਾ, ਕਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-11-04-20-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.