ਸੁਰਮਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਰਮਾ (ਨਾਂ,ਪੁ) ਅੱਖਾਂ ਦੀਆਂ ਕੋਰਾਂ ਕਾਲੀਆਂ ਕਰਨ ਹਿਤ ਮਹੀਨ ਪੀਹ ਕੇ ਸਲਾਈ ਨਾਲ ਅੱਖਾਂ ਵਿੱਚ ਪਾਉਣ ਵਾਲਾ ਖਣਜੀ ਕਾਲਾ ਪੱਥਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੁਰਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਰਮਾ [ਨਾਂਪੁ] ਇੱਕ ਖਣਿਜੀ ਪੱਥਰ ਜਿਸ ਨੂੰ ਬਹੁਤ ਬਰੀਕ ਪੀਸ ਕੇ ਅੱਖਾਂ ਵਿੱਚ ਪਾਇਆ ਜਾਂਦਾ ਹੈ, ਪੈੱਨਸਿਲ ਦਾ ਸਿੱਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁਰਮਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਰਮਾ. ਫ਼ਾ ਸੰਗ੍ਯਾ—ਇੱਕ ਉਪਧਾਤੁ, ਜੋ ਕਾਲੀ ਅਤੇ ਚਮਕੀਲੀ ਹੁੰਦੀ ਹੈ. ਇਸ ਨੂੰ ਬਾਰੀਕ ਪੀਸਕੇ ਨੇਤ੍ਰਾਂ ਵਿੱਚ ਪਾਈਦਾ ਹੈ. ਅੰਜਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੁਰਮਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੁਰਮਾ ਫ਼ਾਰਸੀ ਸੁਰਮਾ। ਇਕ ਪੱਥਰ ਜਿਸ ਨੂੰ ਪੀਹ ਕੇ ਅੱਖਾਂ ਵਿਚ ਲਾਇਆ ਜਾਂਦਾ ਹੈ, ਕਾਜਲ, ਅੰਜਨ , ਕਜਲਾ- ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੁਰਮਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੁਰਮਾ : ਇਹ ਇਕ ਉਪਧਾਤੂ ਹੈ, ਜੋ ਕਾਲੀ ਅਤੇ ਚਮਕੀਲੀ ਹੁੰਦੀ ਹੈ। ਅੱਖਾਂ ਨੂੰ ਰੋਗਾਂ ਤੋਂ ਬਚਾਉਣ ਜਾਂ ਉਨ੍ਹਾਂ ਨੂੰ ਸਮੁੰਦਰ ਸਾਂਵਲੇ ਰੰਗ ਦੀਆਂ ਬਣਾਉਣ ਲਈ ਸੁਰਮਾ, ਤੀਵੀਆਂ ਦੇ ਸੋਲ੍ਹਾਂ ਸਿੰਗਾਰਾਂ ਵਿਚੋਂ ਇਕ ਹੈ। ਜਿਨ੍ਹਾਂ ਦਾ ਪਤੀ ਪਰਦੇਸ ਹੋਵੇ ਉਨ੍ਹਾਂ ਲਈ ਇਸ ਦੀ ਵਰਤੋਂ ਵਰਜਿਤ ਹੈ। ‘ਮੇਘਦੂਤ’ ਵਿਚ ਕਾਲੀਦਾਸ ਨੇ ਬਿਰਹਨ ਯਕਸ਼ਣੀ ਤੇ ਹੋਰ ਬਿਰਹਨਾਂ ਨੂੰ ਜਿਨ੍ਹਾਂ ਦੇ ਪਤੀ ਪਰਦੇਸ ਵਿਚ ਸਨ, ਸੁਰਮੇ ਤੋਂ ਸਖਦੇ ਨੈਣਾਂ ਵਾਲੀਆਂ ਕਿਹਾ ਹੈ।
ਇਹ “ਅੰਜਨ ਗਿਰਿ” (ਸੁਰਮੇ ਦਾ ਪਹਾੜ), ਜਿਸ ਦਾ ਜ਼ਿਕਰ ਬਾਲਮੀਕੀ ਰਾਮਇਣ ਵਿਚ ਆਇਆ ਹੈ, ਨੂੰ ਬਾਰੀਕ ਪੀਸ ਕੇ, ਸਲਾਈ ਜਾਂ ਸੁਰਮਚੂ ਨਾਲ ਅੱਖਾਂ ਵਿਚ ਪਾਇਆ ਜਾਂਦਾ ਹੈ। ਭਾਰਤ ਦੀਆਂ ਇਸਤਰੀਆਂ ਇਸ ਦੀ ਵਰਤੋਂ ਅੱਜ ਕਲ੍ਹ ਵੀ ਕਰਦੀਆਂ ਹਨ। ਪੰਜਾਬ, ਪਾਕਿਸਤਾਨ ਦੇ ਸਰਹੱਦੀ ਕਬਾਇਲੀ ਇਲਾਕਿਆਂ, ਅਫ਼ਗਾਨਿਸਤਾਨ ਤੇ ਬਲੋਚਿਸਤਾਨ ਵਿਚ ਮਰਦ ਵੀ ਸੁਰਮਾਂ ਵਰਤਦੇ ਹਨ। ਪੁਰਾਣੇ ਚਬੂਤਰਿਆਂ ਉਤੇ ਲੇਪਣੇ, ਥੰਮਾਂ ਉਤੇ ਬਣੀਆਂ ਮੂਰਤੀਆਂ ਵਿਚ ਬਹੁਤ ਵਾਰੀ ਸਲਾਈ ਨਾਲ ਆਪਣੀਆਂ ਅੱਖਾਂ ਵਿਚ ਸੁਰਮਾ ਪਾਉਂਦੀਆਂ ਹੋਈਆਂ ਇਸਤਰੀਆਂ ਦਿਖਾਈਆਂ ਗਈਆਂ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੁਰਮਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੁਰਮਾ : ਇਹ ਭਾਰਤ ਦੇ ਆਸਾਮ ਰਾਜ ਅਤੇ ਬੰਗਲਾ ਦੇਸ਼ ਦੀ ਇਕ ਨਦੀ ਹੈ ਜੋ ਮਨੀਪੁਰ ਦੀ ਉੱਤਰੀ ਪਰਬਤ ਲੜੀ ਵਿਚੋਂ ਨਿਕਲਦੀ ਹੈ। ਮਨੀਪੁਰ ਅਤੇ ਕਛਾਰ ਵਿਚ ਇਸ ਨਦੀ ਦਾ ਨਾਂ ਬਰਾਕ ਹੈ। ਕਛਾਰ ਜ਼ਿਲ੍ਹੇ ਵਿਚ ਬਦਰਪੁਰ ਤੋਂ ਥੋੜ੍ਹਾ ਅੱਗੇ ਜਾ ਕੇ ਇਹ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਹੈ––ਉੱਤਰੀ ਸ਼ਾਖਾ ਤੇ ਦੱਖਣੀ ਸ਼ਾਖਾ। ਉੱਤਰੀ ਸ਼ਾਖਾ ਸੁਰਮਾ ਕਹਾਉਂਦੀ ਹੈ ਤੇ ਇਹ ਬੰਗਲਾ ਦੇਸ਼ ਦੇ ਸਿਲਹਟ ਜ਼ਿਲ੍ਹੇ ਵਿਚੋਂ ਵਹਿੰਦੀ ਹੈ। ਦੱਖਣੀ ਸ਼ਾਖਾ ਜੋ ਕੁਸਿਆਰਾ ਕਹਾਉਂਦੀ ਹੈ ਫਿਰ ਤੋਂ ਬਿਬਿਆਨਾ (ਕਾਲਨੀ) ਅਤੇ ਬਰਾਕ ਨਾਂ ਦੀਆਂ ਸ਼ਾਖਾਵਾਂ ਵਿਚ ਵੰਡੀ ਜਾਂਦੀ ਹੈ ਤੇ ਇਹ ਦੋਵੇਂ ਸ਼ਾਖਾਵਾਂ ਅੱਗੇ ਚਲ ਕੇ ਉੱਤਰੀ ਸ਼ਾਖਾ ਵਿਚ ਮਿਲ ਜਾਂਦੀਆਂ ਹਨ। ਬੰਗਲਾ ਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਦੇ ਭੈਰੋਂ ਬਜ਼ਾਰ ਨਾਉਂ ਦੇ ਸਥਾਨ ਤੇ ਸੁਰਮਾ ਨਦੀ ਬ੍ਰਹਮਪੁੱਤਰ ਦੀ ਪੁਰਾਣੀ ਸ਼ਾਖਾ ਵਿਚ ਮਿਲ ਜਾਂਦੀ ਹੈ। ਇਥੋਂ ਤਕ ਇਸ ਨਦੀ ਦੀ ਕੁੱਲ ਲੰਬਾਈ 896 ਕਿ. ਮੀ. ਹੈ। ਬ੍ਰਹਮਪੁੱਤਰ ਦੇ ਸੰਗਮ ਤੋਂ ਇਨ੍ਹਾਂ ਦਾ ਨਾਂ ਮੇਦਨਾ ਪੈ ਜਾਂਦਾ ਹੈ। ਅੱਗੇ ਚਲ ਕੇ ਨਰਾਇਣ ਗੰਜ ਤੇ ਚਾਂਦਪੁਰ ਦੇ ਮੱਧ ਵਿਚ ਗੰਗਾ ਵਿਚ ਮਿਲ ਜਾਂਦੀ ਹੈ।
ਹ. ਪੁ.––ਹਿੰ. ਵਿ. ਕੋ. 12:140.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੁਰਮਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੁਰਮਾ : ਇਹ ਇਕ ਉਪਧਾਤੂ ਹੈ ਜੋ ਕਾਲੀ ਅਤੇ ਚਮਕੀਲੀ ਹੁੰਦੀ ਹੈ। ਇਹ ਤੀਵੀਆਂ ਦੇ ਸੋਲ੍ਹਾਂ ਸ਼ਿੰਗਾਰਾਂ ਵਿਚੋਂ ਇਕ ਹੈ। ਇਸ ਨੂੰ ਆਮ ਤੌਰ ਤੇ ਅੱਖਾਂ ਨੂੰ ਰੋਗਾਂ ਤੋਂ ਬਚਾਉਣ ਜਾਂ ਅੱਖਾਂ ਨੂੰ ਸੁੰਦਰ ਸਾਂਵਲੇ ਰੰਗ ਦੀਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਰਵਾਇਤ ਅਨੁਸਾਰ ਜਿਨ੍ਹਾਂ ਤੀਵੀਆਂ ਦਾ ਪਤੀ ਪਰਦੇਸ ਵਿਚ ਹੋਵੇ ਉਨ੍ਹਾਂ ਲਈ ਇਸ ਦੀ ਵਰਤੋਂ ਵਰਜਿਤ ਹੈ। 'ਮੇਘਦੂਤ' ਵਿਚ ਕਾਲੀਦਾਸ ਨੇ ਬਿਰਹਨ ਯਕਸ਼ਣੀ ਅਤੇ ਹੋਰ ਬਿਰਹਨਾਂ ਨੂੰ ਜਿਨ੍ਹਾਂ ਦੇ ਪਤੀ ਪਰਦੇਸ ਵਿਚ ਸਨ, ਸੁਰਮੇ ਤੋਂ ਸੱਖਣੇ ਨੈਣਾਂ ਵਾਲੀਆਂ ਕਿਹਾ ਹੈ।
ਇਹ 'ਅੰਜਨ ਗਿਰਿ' (ਸੁਰਮੇ ਦਾ ਪਹਾੜ) ਜਿਸ ਦਾ ਜ਼ਿਕਰ ਬਾਲਮੀਕੀ ਰਮਾਇਣ ਵਿਚ ਆਇਆ ਹੈ, ਨੂੰ ਬਾਰੀਕ ਪੀਸ ਕੇ ਸਲਾਈ ਜਾਂ ਸੁਰਮਚੂ ਨਾਲ ਅੱਖਾਂ ਵਿਚ ਪਾਇਆ ਜਾਂਦਾ ਹੈ। ਪੰਜਾਬ ਤੇ ਪਾਕਿਸਤਾਨ ਦੇ ਸਰਹੱਦੀ ਕਬਾਇਲੀ ਇਲਾਕਿਆਂ ਵਿਚ ਮਰਦ ਵੀ ਸੁਰਮੇ ਦੀ ਵਰਤੋਂ ਕਰਦੇ ਹਨ।
ਮੁਸਲਮਾਨਾਂ ਵਿਚ ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਪੈਗ਼ੰਬਰ ਮੂਸਾ ਅੱਲ੍ਹਾ ਦੇ ਦਰਸ਼ਨ ਕਰਨ ਲਈ ਤੂਰ ਪਹਾੜ ਉੱਤੇ ਗਿਆ ਤਾਂ ਉਸ ਨੂੰ ਰੱਬੀ ਆਵਾਜ਼ ਆਈ ਕਿ ਉਸ ਅੱਲ੍ਹਾ ਦੇ ਨੂਰ ਦੀ ਕੋਈ ਦੁਨਿਆਈ ਅੱਖ ਝਾਲ ਨਹੀਂ ਝੱਲ ਸਕਦੀ, ਉਸ ਨੂੰ ਕੇਵਲ ਅੱਲ੍ਹਾ ਦੇ ਨੂਰ ਦੀ ਇਕ ਕਿਰਨ ਦਾ ਹੀ ਦੀਦਾਰ ਹੋ ਸਕਦਾ ਹੈ। ਜਦੋਂ ਨੂਰ ਦੀ ਕਿਰਨ ਪ੍ਰਕਾਸ਼ਮਾਨ ਹੋਈ ਤਾਂ ਉਹ ਇਕ ਚਟਾਨ ਤੇ ਜਾ ਟਿਕੀ ਅਤੇ ਉਹ ਪੱਥਰ ਉਸੇ ਵੇਲੇ ਸੜ ਕੇ ਕਾਲਾ ਪੱਥਰ ਬਣ ਗਿਆ। ਇਸੇ ਕਾਲੇ ਪੱਥਰ ਤੋਂ ਸੰਸਾਰ ਦਾ ਪਹਿਲਾ ਸੁਰਮਾ ਬਣਾਇਆ ਗਿਆ।
ਲੋਕ ਕਹਾਣੀਆਂ ਵਿਚ ਸੁਲੇਮਾਨੀ ਸੁਰਮੇ ਦਾ ਵੀ ਵਰਣਨ ਮਿਲਦਾ ਹੈ ਜਿਸ ਨੂੰ ਪਾਉਣ ਨਾਲ ਪ੍ਰਾਣੀ ਦੂਸਰਿਆਂ ਨੂੰ ਤਾਂ ਵੇਖ ਸਕਦਾ ਹੈ ਪਰ ਉਹ ਆਪ ਅਦ੍ਰਿਸ਼ ਹੋ ਜਾਂਦਾ ਹੈ।
ਸੁਰਮੇ ਨਾਲ ਸਬੰਧਤ ਲੋਕ ਰਸਮਾਂ ਵੀ ਹਨ। ਵਿਆਹ ਦੇ ਸਮੇਂ ਲਾੜਾ ਸਜ ਧਜ ਕੇ ਘੋੜੀ ਉੱਤੇ ਚੜ੍ਹਦਾ ਹੈ ਤਾਂ ਉਸ ਦੀਆਂ ਭਰਜਾਈਆਂ ਵਾਰੋਂ ਵਾਰੀ ਅੱਖਾਂ ਵਿਚ ਸੁਰਮਾ ਪਾਉਂਦੀਆਂ ਹਨ ਅਤੇ ਗੀਤ ਵੀ ਗਾਉਂਦੀਆਂ ਹਨ। ਲਾੜਾ ਸ਼ਗਨ ਵੱਜੋਂ ਭਰਜਾਈਆਂ ਨੂੰ ਪੈਸੇ ਵੀ ਦਿੰਦਾ ਹੈ। ਕਈ ਮਾਵਾਂ ਬਾਲ ਨੂੰ ਨੁਹਾ ਧੁਆ ਕੇ ਜਦੋਂ ਨਵੇਂ ਕੱਪੜੇ ਪਹਿਨਾਉਂਦੀਆਂ ਹਨ ਤਾਂ ਨਜ਼ਰ ਲਗਣ ਦੇ ਡਰ ਤੋਂ ਮੱਥੇ ਉੱਤੇ ਸੁਰਮੇ ਦੀ ਲਕੀਰ ਲਗਾ ਦਿੰਦੀਆਂ ਹਨ।
ਸੁਰਮੇ ਦਾ ਜ਼ਿਕਰ ਪੰਜਾਬੀ ਦੇ ਲੋਕ-ਗੀਤਾਂ ਵਿਚ ਵੀ ਮਿਲਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-01-05-14-17, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ.; ਪੰ. ਲੋ. ਵਿ. ਕੋ.
ਸੁਰਮਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁਰਮਾ, ਪੁਲਿੰਗ : ੧. ਇੱਕ ਉਪਧਾਤ ਜਾਂ ਖਣਿਜੀ ਪੱਥਰ ਜਿਸ ਨੂੰ ਮਹੀਨ ਪੀਹ ਕੇ ਅੱਖਾਂ ਵਿੱਚ ਪਾਉਂਦੇ ਹਨ;੨. ਪਿਨਸਲ ਦਾ ਸਿੱਕਾ
–ਸੁਰਮਾ ਸੁਲੇਮਾਨੀ, ਪੁਲਿੰਗ : ਇੱਕ ਫਰਜ਼ੀ ਸੁਰਮਾ ਜਿਸ ਨੂੰ ਅੱਖਾਂ ਵਿੱਚ ਪਾਉਣ ਨਾਲ ਪਾਉਣ ਵਾਲਾ ਸਭ ਕੁੱਝ ਵੇਖਦਾ ਹੈ ਪਰ ਉਹ ਆਪ ਦੂਜਿਆਂ ਨੂੰ ਨਜ਼ਰ ਨਹੀਂ ਆਉਂਦਾ
–ਸੁਰਮਾ ਬਣਨਾ, ਮੁਹਾਵਰਾ : ਪਿਸ ਕੇ ਬਹੁਤ ਬਰੀਕ ਹੋ ਜਾਣਾ
–ਸੁਰਮੀਲਾ, ਵਿਸ਼ੇਸ਼ਣ : ਸੁਰਮੇ ਦੇ ਰੰਗ ਦਾ
–ਸੁਰਮੀਲੀ, ਵਿਸ਼ੇਸ਼ਣ : ਸੁਰਮੇ ਵਾਲੀ
–ਸੁਰਮੇ ਦਾ ਡੋਰਾ, ਪੁਲਿੰਗ : ਸੁਰਮੇ ਦੀ ਧਾਰੀ, ਅੱਖਾਂ ਵਿੱਚ ਪਾਏ ਸੁਰਮੇ ਦਾ ਨਿਸ਼ਾਨ ਜੋ ਗੰਨੀਆਂ ਅਤੇ ਕਨੱਖੀਆਂ ਤੇ ਮਲੂਮ ਹੁੰਦਾ ਹੈ, ਕੱਜਲ ਦੀ ਧਾਰ
–ਸੁਰਮੇ ਦਾਣੀ, ਸੁਰਮੇਦਾਨੀ, ਇਸਤਰੀ ਲਿੰਗ : ਉਹ ਪਾਤਰ ਜਿਸ ਵਿੱਚ ਸੁਰਮੇ ਪਾ ਕੇ ਰੱਖਦੇ ਹਨ
–ਸੁਰਮੀ, ਇਸਤਰੀ ਲਿੰਗ : ਸੁਰਮਾ ਜੋ ਖਾਸ ਕਰ ਕੇ ਛੋਟੇ ਬੱਚਿਆਂ ਦੀਆਂ ਅੱਖਾਂ ਵਿੱਚ ਪਾਉਣ ਲਈ ਬਣਾਇਆ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-08-10-59-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First