ਸੁੰਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਨੀ (ਨਾਂ,ਇ) ਪੱਬ ਦੇ ਅਗਲੇ ਪਾਸਿਓਂ ਨਿਕਲੀ ਅਤੇ ਛੱਪਰ ਦੇ ਉੱਤੇ ਟਾਂਕੀ ਜੁੱਤੀ ਦੀ ਕਾਤਰਨੁਮਾ ਨੋਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁੰਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਨੀ (ਵਿ, ਇ) ਰਾਖੀ ਤੋਂ ਵਿਰਵੀ; ਇਕੱਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁੰਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਨੀ [ਨਾਂਪੁ] ਮੁਸਲਮਾਨਾਂ ਦਾ ਇੱਕ ਪ੍ਰਮੁੱਖ ਫ਼ਿਰਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁੰਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਨੀ. ਸੰਗ੍ਯਾ—ਥੁਥਨੀ. ਪਸ਼ੂ ਦੀ ਬੂਥੀ । ੨ ਅ਼ ਅਹਿਲੇ ਸੁੰਨਤ. ਜੋ ਹਜਰਤ ਮੁਹੰਮਦ ਦੀ ਸੁੱਨਤ (ਰੀਤਿ) ਨੂੰ ਅੰਗੀਕਾਰ ਕਰੇ ਉਹ ਸੁੰਨੀ ਹੈ. ਸੁੰਨੀ ਲੋਕ ਚਾਰ ਯਾਰਾਂ ਨੂੰ ਸਿਲਸਿਲੇਵਾਰ ਖਲੀਫਾ ਮੰਨਦੇ ਹਨ. ਉਨ੍ਹਾਂ ਦੇ ਨਿਸਚੇ ਅਨੁਸਾਰ ਹਜਰਤ ਅਲੀ ਵਿੱਚ ਕੋਈ ਖਾਸ ਵਾਧਾ ਨਹੀਂ. ਸੁੰਨੀਆਂ ਦੇ ਚਾਰ ਇਮਾਮ ਪ੍ਰਸਿੱਧ ਹੋਏ ਹਨ:—

 

੧ ਅਬੂਹਨੀਫ਼ਾ. ਸਾਬਤ ਦਾ ਬੇਟਾ, ਜੋ ਸਨ ੮੦ ਹਿਜਰੀ ਵਿੱਚ ਕੂਫਾ ਨਗਰ ਵਿੱਚ ਜਨਮਿਆ, ਅਰ ਬਗਦਾਦ ਵਿੱਚ ਸਨ ੧੫੦ ਹਿਜਰੀ ਵਿੱਚ ਮੋਇਆ. ਇਹ ਵਡਾ ਮੰਤਕੀ ਪ੍ਰਸਿੱਧ ਹੋਇਆ ਹੈ.

੨ ਸ਼ਾਫ਼ੀ. ਮੁਹੰਮਦ ਇਬਨ ਇਦਰੀਸ ਸ਼ਾਫ਼ਈ. ਇਹ ਅਸਕਲਾਨ ਨਗਰ ਵਿੱਚ ਸਨ ੧੫੦ ਹਿਜਰੀ ਵਿੱਚ ਜਨਮਿਆ ਅਰ ਸਨ ੨੦੫ ਵਿੱਚ ਮਿਸਰ ਦੀ ਰਾਜਧਾਨੀ ਕਾਹਿਰਾ (ਕੇਰੋ) ਵਿੱਚ ਮੋਇਆ.

੩ ਮਾਲਿਕ. ਇਮਾਮ ਅਬੂ ਅਬਦੁੱਲਾ ਮਾਲਿਕ. ਇਹ ਮਦੀਨੇ ਵਿੱਚ ਸਨ ੯੪ ਹਿਜਰੀ ਵਿੱਚ ਜਨਮਿਆ ਅਤੇ ਉਸੇ ਥਾਂ ਸਨ ੧੭੯ ਵਿੱਚ ਮੋਇਆ. ਇਹ ਵਡਾ ਤਪਸ੍ਵੀ ਅਤੇ ਵਿਦ੍ਵਾਨ ਸੀ.

੪. ਅਹਮਦ ਇਬਨ ਹੰਬਲ. ਇਹ ਬਗਦਾਦ ਵਿੱਚ ਸਨ ੧੬੪ ਹਿਜਰੀ ਵਿੱਚ ਜਨਮਿਆ, ਅਤੇ ਸਨ ੨੪੧ ਹਿਜਰੀ ਵਿੱਚ ਮੋਇਆ. ਇਸ ਨੇ ਸਭ ਤੋਂ ਵਧਕੇ ਇਸਲਾਮ ਦਾ ਪ੍ਰਚਾਰ ਕੀਤਾ. ਇਹ ਵਡਾ ਅ਽੠੡ਲਮ ਸੀ.

ਇਨ੍ਹਾਂ ਉੱਪਰ ਲਿਖੇ ਚਾਰ ਇਮਾਮਾਂ ਦੇ ਹੀ ਚਲਾਏ ਚਾਰ ਮਾਰਗ ਹਨ ਜੋ ਹਨਫ਼ੀ, ਸ਼ਾਫ਼ਈ, ਮਾਲਿਕੀ ਅਤੇ ਹੰਬਲੀ ਪ੍ਰਸਿੱਧ ਹਨ. ਇਨ੍ਹਾਂ ਦਾ ਉੱਚਾਰਣ ਹਨਫ਼ੀਯਹ, ਸ਼ਾਫ਼ੀਯਹ. ਮਾਲਿਕੀਯਹ ਅਤੇ ਹੰਬਲੀਯਹ ਭੀ ਹੈ.

ਭਾਈ ਗੁਰਦਾਸ ਜੀ ਨੇ ਇਨ੍ਹਾਂ ਨੂੰ ਹੀ ਮੁਸਲਮਾਨਾਂ ਦੇ ਚਾਰ ਮਜ਼ਹਬ ਲਿਖਿਆ ਹੈ. ਯਥਾ— “ਚਾਰ ਵਰਣ ਚਾਰ ਮਜਹਬਾ ਜਗ ਵਿਚ ਹਿੰਦੂ ਮੁਸਲਮਾਣੇ.” ਸੁੰਨੀਆਂ ਦੀ ਤਾਦਾਦ ਸੰਸਾਰ ਵਿੱਚ ਸ਼ੀਆ ਨਾਲੋਂ ਬਹੁਤ ਜਾਦਾ ਹੈ. ਦੇਖੋ, ਇਸਲਾਮ ਦੇ ਫਿਰਕੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁੰਨੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁੰਨੀ : ਸੁੰਨੀ ਮੁਸਲਮਾਨਾਂ ਦਾ ਫ਼ਿਰਕਾ ਹੈ ਜਿਸ ਦੇ ਅਨੁਯਾਈ, ਸ਼ੀਆ ਫ਼ਿਰਕੇ ਦੇ ਅਨੁਯਾਈਆਂ ਵਾਂਗ ਕੇਵਲ ਹਜ਼ਰਤ ਅਲੀ ਨੂੰ ਹੀ ਨਹੀਂ ਸਗੋਂ, ਹਜ਼ਰਤ ਮੁਹੰਮਦ ਦੇ ਚਾਰੇ ਉਤਰਅਧਿਕਾਰੀਆਂ ਜਾਂ ਖ਼ਲੀਫ਼ਆਂ ਅਬੂਬਕਰ, ਉਮਰ, ਉਸਮਾਨ ਤੇ ਅਲੀ) ਉੱਤੇ ਸ਼ਰਧਾ ਰੱਖਦੇ ਹਨ। (ਵੇਖੋ ‘ਇਸਲਾਮੀ ਫ਼ਿਰਕੇ’)


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਸੁੰਨੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁੰਨੀ, ਵਿਸ਼ੇਸ਼ਣ : ੧. ਸੁੰਞੀ, ਸੱਖਣੀ, ਖਾਲੀ; ੨. ਇਕੱਲੀ, ਲੁੱਗੀ; ੩. ਬੇਰੌਣਕ, ਮੁਸਲਮਾਨਾਂ ਦਾ ਇੱਕ ਫਿਰਕਾ ਜੋ ਇਸਲਾਮ ਦੇ ਪਹਿਲਿਆਂ ਤਿੰਨਾਂ ਖਲੀਫ਼ਿਆਂ ਦੀ ਪਰੰਪਰਾ ਨੂੰ ਜਾਇਜ਼ ਮੰਨਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-18-04-09-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਸੰਨ੍‍ੀ (1) ਚੋਰੀ ਲਈ ਕੰਧ ਵਿਚ ਪਾਇਆ ਪਾੜ ਵੇਖੋ ‘ਸੰਨਿ’ (2) ਲੁਹਾਰ ਦਾ ਚਿਮਟੀ ਵਰਗਾ ਦੋ ਮੂੰਹਾਂ ਔਜ਼ਾਰ ਜਿਸ ਨਾਲ ਉਹ ਗਰਮ ਧਾਤ, ਅਥਵਾ ਕੋਲਾ ਪਕੜਦਾ ਹੈ। “ਕੋਇਲੇ ਪਾਪ ਪੜੇ ਤਿਸੁ ਊਪਰਿ ਮਨ ਜਲਿਆ ਸੰਨ੍‍ੀ ਚਿੰਤ ਭਈ।”– ਮਾਰੂ 1, 3, 3:2 (990) ਸੰਪਾਦਕ ਡਾ.ਗੁਰਚਰਨ ਸਿੰਘ ਪੁਸਤਕ-ਸ੍ਰੀ ਗੁਰੂ ਗ੍ਰੰਥ ਕੋਸ਼


Gurmukh Singh, ( 2020/04/14 12:4441)

ਸੰਨ੍‍ੀ (1) ਚੋਰੀ ਲਈ ਕੰਧ ਵਿਚ ਪਾਇਆ ਪਾੜ ਵੇਖੋ ‘ਸੰਨਿ’ (2) ਲੁਹਾਰ ਦਾ ਚਿਮਟੀ ਵਰਗਾ ਦੋ ਮੂੰਹਾਂ ਔਜ਼ਾਰ ਜਿਸ ਨਾਲ ਉਹ ਗਰਮ ਧਾਤ, ਅਥਵਾ ਕੋਲਾ ਪਕੜਦਾ ਹੈ। “ਕੋਇਲੇ ਪਾਪ ਪੜੇ ਤਿਸੁ ਊਪਰਿ ਮਨ ਜਲਿਆ ਸੰਨ੍‍ੀ ਚਿੰਤ ਭਈ।”– ਮਾਰੂ 1, 3, 3:2 (990) ਸੰਪਾਦਕ ਡਾ.ਗੁਰਚਰਨ ਸਿੰਘ ਪੁਸਤਕ-ਸ੍ਰੀ ਗੁਰੂ ਗ੍ਰੰਥ ਕੋਸ਼


Gurmukh Singh, ( 2020/04/14 12:4443)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.