ਸੁੱਕਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਕਾ (ਵਿ,ਪੁ) ਖੁਸ਼ਕ; ਨਮੀਂ ਤੋਂ ਰਹਿਤ;
ਅਣਚੋਪੜਿਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੁੱਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਕਾ [ਵਿਸ਼ੇ] ਖ਼ੁਸ਼ਕ , ਨਮੀ ਰਹਿਤ , ਰੁੱਖਾ , ਅਣ-ਚੋਪੜਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁੱਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਕਾ. ਵਿ—ਸੁ~ਕ. ਖ਼ੁਸ਼ਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੁੱਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁੱਕਾ, (ਸੰਸਕ੍ਰਿਤ) / ਵਿਸ਼ੇਸ਼ਣ : ੧. ਖੁਸ਼ਕ ਏਨਮ; ੨. ਰੁੱਖਾ; ੩. ਅਣਚੋਪੜਿਆ; ੪. ਖਾਲੀ (–ਧੰਨਵਾਦ); ੫. ਜਿਸ ਤੇ ਬਹੁਤਾ ਖਰਚਾ ਖਰਚ ਨਾ ਕੀਤਾ ਹੋਵੇ (–ਵਿਆਹ); ਪੁਲਿੰਗ : ਕੱਚੀ ਰਸਤ, ਸੁੱਕਾ ਸੀਧਾ, ਅਪਸ਼ਬਦ ਜੋ 'ਨਿੱਕਾ' ਦੇ ਪਿੱਛੇ ਆਉਂਦਾ ਹੈ
–ਸੁੱਕਾ ਜਵਾਬ, ਪੁਲਿੰਗ : ਕੋਰਾ ਜਵਾਬ, ਗੱਲ ਮੰਨਣ ਤੋਂ ਉਕਾ ਇਨਕਾਰ
–ਸੁੱਕਾ ਸੜਿਆ, ਵਿਸ਼ੇਸ਼ਣ : ਲਿੱਸਾ ਤੇ ਚਿੜਚਿੜੇ ਸੁਭਾ ਵਾਲਾ, ਚਿੜੀ ਚੱਬ, ਸੁੱਕਾ ਤੇ ਬਲ੍ਹਿਆ ਹੋਇਆ (–ਗੰਨਾ)
–ਸੁੱਕਾ ਸੀਧਾ, ਪੁਲਿੰਗ : ਰਸਦ, ਰਸਤ, ਭੋਜਨ ਦਾ ਸਮਾਨ ਆਟਾ ਦਾਲ ਆਦਿ
–ਸੁੱਕਾ ਸੈੱਲ, (ਪਦਾਰਥ ਵਿਗਿਆਨ) / ਪੁਲਿੰਗ : ਬਿਜਲੀ ਪੈਦਾ ਕਰਨ ਵਾਲੇ ਸੈੱਲ ਜਿਨ੍ਹਾਂ ਵਿੱਚ ਸੁੱਕਾ ਮਸਾਲਾ ਵਰਤਿਆ ਹੁੰਦਾ ਹੈ, ਸੁੱਕੀ ਬੈਟਰੀ
–ਸੁੱਕਾ ਨਿਕਲ ਜਾਣਾ, ਮੁਹਾਵਰਾ : ਸਾਫ਼ ਸਾਫ਼ ਬਚ ਜਾਣਾ, ਬਿਨਾਂ ਖੇਦ ਦੇ ਹੱਥੋਂ ਨਿਕਲ ਜਾਣਾ
–ਸੁੱਕਾ ਪੁੱਕਾ, ਵਿਸ਼ੇਸ਼ਣ : ਜਿਸ ਦੇ ਨਾਲ ਕੋਈ ਚੀਜ਼ ਨਾ ਹੋਵੇ
–ਸੁੱਕਾ ਬਚ ਜਾਣਾ, ਮੁਹਾਵਰਾ : ਸੁਕਾ ਨਿਕਲ ਜਾਣਾ, ਸੱਟ ਨਾ ਖਾਣਾ
–ਸੁਕਾ ਬਰੋਜ਼ਾ, (ਪੁਲਿੰਗ ਵਿਸ਼ੇਸ਼ਣ) / ਪੁਲਿੰਗ : ਤਾਰਪੀਨ ਦਾ ਤੇਲ ਕਸ਼ੀਦ ਕਰ ਲੈਣ ਪਿਛੋਂ ਜਿਹੜੀ ਸ਼ੈ ਬਚਦੀ ਹੈ
–ਸੁੱਕੀਂ ਕੱਖੀਂ ਅੱਗ ਲਾਉਣਾ : ਸੁੱਕੇ ਕੱਖੀਂ ਅੱਗ ਲਾਉਣਾ, ਮੁਹਾਵਰਾ : ਬਰੂਦ ਨੂੰ ਪਲੀਤਾ ਡਾਹੁਣਾ, ਛੇਤੀ ਭੜਕ ਉਠਣ ਵਾਲੇ ਨੂੰ ਭੜਕਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-12-26-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First