ਸੁੱਖ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਖ [ਨਾਂਇ] ਕਿਸੇ ਇਸ਼ਟ ਅੱਗੇ ਮੰਨੀ ਮੰਨਤ, ਮੰਨਤ; ਵੇਖੋ ਸੁਖ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁੱਖ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਖ ਦੇਖੋ, ਸੁਖ ੧ ਸੁਖ ਮਨਾਉਣੀ ਅਤੇ ਮਨੌਤ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੁੱਖ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁੱਖ, ਇਸਤਰੀ ਲਿੰਗ : ੧. ਖੈਰੀਅਤ; ੨. ਅਮਨ ਚੈਨ, ਸ਼ਾਂਤੀ; ੩. ਭਲਾ; ੪. ਨਜ਼ਰ, ਭੇਟ, ਕਿਰਿਆ ਵਿਸ਼ੇਸ਼ਣ : ਹਛਾ, ਕੁਝ ਚਿੰਤਾ ਨਹੀਂ, ਖੈਰ
–ਸੁੱਖ ਅਨੰਦ, ਇਸਤਰੀ ਲਿੰਗ : ਖੈਰੀਅਤ, ਕੁਸ਼ਲਤਾ
–ਸੁੱਖ ਸਾਂਦ, ਇਸਤਰੀ ਲਿੰਗ : ਖੈਰੀਅਤ, ਰਾਜੀ ਖੁਸ਼ੀ, ਕੁਸ਼ਲਤਾ, ਸੁੱਖ ਅਨੰਦ
–ਸੁੱਖ ਸੁੱਖਣਾ, ਮੁਹਾਵਰਾ : ਭਲਾ ਚਾਹੁਣਾ ਜਾਂ ਮੰਗਣਾ, ਮੰਨਤ ਮੰਨਣਾ, ਮੰਦਰ ਜਾਂ ਦੇਵੀ ਦੇਵਤੇ ਆਦਿ ਅੱਗੇ ਅਰਦਾਸ ਕਰਨਾ ਕਿ ਮੇਰਾ ਕੰਮ ਹੋ ਜਾਏ ਮੈਂ ਫ਼ਲਾਣੀ ਚੀਜ਼ ਤੇਰੇ ਭੇਟ ਕਰਾਂਗਾ
–ਸੁੱਖ ਮੰਗਣਾ, ਸੁਖ ਮਨਾਉਣਾ, ਮੁਹਾਵਰਾ : ਭਲਾ ਚਾਹੁਣਾ, ਸ਼ੁਕਰ ਕਰਨਾ, ਸੁੱਖ ਦੀ ਪਰਾਪਤੀ ਲਈ ਬੇਨਤੀ ਕਰਨਾ
–ਸੁੱਖ ਮੁਰਾਦ, ਇਸਤਰੀ ਲਿੰਗ : ਜੇਹੀ ਖੁਸ਼ੀ ਆਦਮੀ ਚਾਹੁੰਦਾ ਹੋਵੇ, ਅਭਿਲਾਖਿਆ, ਕਾਮਨਾ
–ਸੁਖਾਂਲੱਧਾ, ਵਿਸ਼ੇਸ਼ਣ : ੧. ਸੁੱਖਣਾ ਨਾਲ ਲੱਭਾ ਹੋਇਆ, ਸੁੱਖ ਸੁੱਖ ਕੇ ਲਿਆ ਹੋਇਆ; ੨. ਛਿੰਦਾ, ਲਾਡਲਾ
–ਸੁਖਾਂਲਧੀ, ਇਸਤਰੀ ਲਿੰਗ
–ਸੁਖੀ ਸਾਂਦੀ, ਕਿਰਿਆ ਵਿਸ਼ੇਸ਼ਣ : ੧. ਸੁੱਖ ਨਾਲ, ਖੈਰ, ਨਾਲ, ਸ਼ੁਕਰ ਸ਼ੁਕਰ ਕਰਕੇ, ੨. ਆਰਾਮ ਨਾਲ, ਰਾਜੀ ਬਾਜੀ
–ਸੁਖੀਲੱਧਾ; ਵਿਸ਼ੇਸ਼ਣ / ਪੁਲਿੰਗ : ਜੋਧੀ ਪੁਤ, ਬਹੁਤ ਸੁਖਣਾ ਸੁੱਖਣ ਪਿੱਛੋਂ ਮਿਲਿਆ ਹੋਇਆ, ਪਿਆਰਾ, ਲਾਡਲਾ, ਛਿੰਦਾ
–ਸੁਖੇਂ ਲਧਾ, ਵਿਸ਼ੇਸ਼ਣ : ਸੁਖੀਂ ਲਧਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-12-46-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First