ਸੂਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਤ (ਨਾਂ,ਪੁ) ਕੱਪੜਾ ਬੁਣਨ ਲਈ ਰੂੰਈਂ ਕੱਤ ਕੇ ਬਣਾਇਆ ਧਾਗਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 81835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਤ [ਵਿਸ਼ੇ] ਠੀਕ-ਠਾਕ, ਸੂਤਰ, ਫਿਟ, ਸੰਵਰਿਆ ਹੋਇਆ [ਨਾਂਪੁ] ਸੂਤਰ, ਧਾਗਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 81954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੂਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਸੂਤ. ਸੰ. ਸੂਤ੍ਰ. ਸੰਗ੍ਯਾ—ਤਾਗਾ. ਡੋਰਾ. “ਦਇਆ ਕਪਾਹ ਸੰਤੋਖ ਸੂਤ.” (ਵਾਰ ਆਸਾ) ੨ ਜਨੇਊ. “ਸੂਤ ਪਾਇ ਕਰੇ ਬੁਰਿਆਈ.” (ਮ: ੧ ਵਾਰ ਰਾਮ ੧) ੩ ਪ੍ਰਬੰਧ. ਇੰਤਜਾਮ। ੪ ਪਰਸਪਰ ਪ੍ਰੇਮ. ਮੇਲ ਮਿਲਾਪ. “ਰਾਖਹੁ ਸੂਤ ਇਹੀ ਬਨ ਆਵੈ.” (ਗੁਪ੍ਰਸੂ) ੫ ਰੀਤਿ. ਰਿਵਾਜ. “ਹੁਤੋ ਸੰਸਾਰ ਸੂਤ ਇਹੁ ਦਾਸਾ.” (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸੀ। ੬ ਠੀਕ. ਸਹੀ. ਦੁਰੁਸ੍ਤ. “ਮੰਦਲ ਨ ਬਾਜੈ ਨਟਪੈ ਸੂਤਾ.” (ਆਸਾ ਕਬੀਰ) ੭ ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. “ਲਡੂਆ ਅਰ ਸੂਤ ਭਲੇ ਜੁ ਬਨੇ.” (ਕ੍ਰਿਸਨਾਵ) ੮ ਸੰ. सूत. ਰਥਵਾਨ. ਰਥ ਹੱਕਣ ਵਾਲਾ. “ਪਾਰਥ ਸੂਤ ਕੀ ਡੋਰ ਲਗਾਏ.” (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯ ਸੂਰਜ । ੧੦ ਅੱਕ । ੧੧ ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸ: ੨ ਅਤੇ ੩। ੧੨ ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਵਿ1। ੧੩ ਪਾਰਾ । ੧੪ ਵ੍ਯਾਸ ਦਾ ਚੇਲਾ , ਲੋਮਹਰ੄ਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫ ਵਿ—ਪ੍ਰਸੂਤ. ਸੂਇਆ ਹੋਇਆ. ੧੬ ਚੁਆਇਆ ਹੋਇਆ. ਟਪਕਾਇਆ ਹੋਇਆ। ੧੭ ਸੰ. सूत्त-ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ, ਸਾਤ ਸੂਤ ੨. ੧੮ ਤੁ. ਰਾਗ ਦੇ ਸੁਰਾਂ ਦਾ ਪ੍ਰਬੰਧ. ਠਾਟ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 81702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੂਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੂਤ, ਪੁਲਿੰਗ : ੧. ਸੁਤਰ, ਧਾਗਾ, ਤਾਗਾ; ੨. ਵੱਟਿਆ ਹੋਇਆ ਧਾਗਾ ਜਿਸ ਨਾਲ ਰਾਜ ਸੇਧ ਵੇਖਦੇ ਜਾਂ ਜਿਸ ਨਾਲ ਤਰਖਾਣ ਨਿਸ਼ਾਨ ਲਾਉਂਦੇ ਹਨ; ੩.  ਮੱਕੀ ਦੀ ਛੱਲੀ ਦੇ ਸਿਰ ਤੇ ਨਿਕਲੇ ਵਾਲ; ੪. ਇੰਚ ਦਾ ਚੋਥਾ ਹਿੱਸਾ, ਤੱਸੂ, ਬਹੁਤ ਕਮ ਮਿਣਤੀ (ਸੂਤ ਕੁ, ਸੂਤ ਭਰ), ੫. ਪੁਲਿੰਗ : ਜਨੇਊ (ਸੂਤ ਪਾਇ ਕਰੇ ਬੁਰਿਆਈ); ੬. ਪ੍ਰਬੰਧ, ਇੰਤਜ਼ਾਮ, ੭. ਪਰਸਪਰ ਪ੍ਰੇਮ, ਮੇਲ ਮਿਲਾਪ, ਸਲੂਕ, ਮੀਜਾ, ਰਲੀ ਮਰਜ਼ੀ, ਸੁਲ੍ਹਾ (ਲਾਗੂ ਕਿਰਿਆ : ਹੋਣਾ, ਕਰਨਾ, ਬੱਝਣਾ); ੮. ਰੀਤ, ਰਿਵਾਜ, ਮਰਯਾਦਾ, ਸੰਜਮ 'ਹੁਤੋ ਸੰਸਾਰ ਸੂਤ ਇਹ ਦਾਸਾ'; ੯. ਸੂਤ੍ਰ ਆਕਾਰ ਦੀ ਮਠਿਆਈ ਜੋ ਖੰਡ ਵਿੱਚ ਪਾਈ ਜਾਂਦੀ ਹੈ, ਸੇਂਵੀਂ, ਨੁਗਦੀ (ਲਡੂਆਂ ਅਰ ਸੂਤਭਲੇ ਜੁ ਬਨੇ); ੧੦. ਪਤਾਲੂ, ਨਲ; ੧੧.  ਠੀਕ, ਦਰੁਸਤ, ਫਿੱਟ; ੧੨. ਕਿਰਿਆ ਵਿਸ਼ੇਸ਼ਣ :  ਰੁਕ ਸਿਰ, ਰੁਖ ਸਿਰ

–ਸੂਤ ਉਤਰਨੇ, ਮੁਹਾਵਰਾ : ਨਲ ਜਾਂ ਪਤਾਲੂ ਉਤਰਨੇ

–ਸੂਤ ਆਉਣਾ, ਮੁਹਾਵਰਾ : ਠੀਕ ਹੋਣਾ, ਲੋਟ ਆਉਣਾ

–ਸੂਤ ਹੋਣਾ, ਮੁਹਾਵਰਾ : ਠੀਕ ਆਉਣਾ, ਸਿੱਧੇ ਹੋਣਾ, ਸੁਧਰਨਾ

–ਸੂਤ ਕਰਨਾ, ਮੁਹਾਵਰਾ : ਠੀਕ ਕਰਨਾ, ਰੁੱਖ ਸਿਰ ਕਰਨਾ, ਥਾਂ ਸਿਰ ਕਰਨਾ, ਸੋਧਣਾ, ਮਾਰਨਾ, ਕੁਟਣਾ, ਸੋਧ ਚਾੜ੍ਹਨਾ

–ਸੂਤ ਕੁ, ਵਿਸ਼ੇਸ਼ਣ : ਜਰਾ ਕੁ ਥੋੜਾ ਜੇਹਾ

–ਸੂਤ ਨਾ ਪਤਾਣ ਜੁਲਾਹਿਆਂ ਨਾਲ ਡਾਂਗੋ ਡਾਂਗੀ, ਅਖੌਤ : ਅਕਾਰਣ ਝਗੜਾ ਕਰਨ ਵਾਲੇ ਵਾਸਤੇ ਕਹਿੰਦੇ ਹਨ

–ਸੂਤ ਬੈਠਣਾ, ਮੁਹਾਵਰਾ : ਲੋਟ ਆਉਣਾ, ਫਿੱਟ ਬੈਠਣਾ

–ਸੂਤ ਭਰ, ਵਿਸ਼ੇਸ਼ਣ: ਜਰਾ ਕੁ

–ਸੂਤ ਲੜ, ਪੁਲਿੰਗ : ਖੂਹ ਵਿੱਚ ਲਟਕਾਇਆ ਲੱਕੜੀ ਦਾ ਬਾਲਾ ਜੋ ਮਾਲ੍ਹ ਨੂੰ ਬੈੜ ਤੋਂ ਉਤਰਨੋ ਰੋਕਦਾ ਹੈ।

–ਸੂਤ ਵਿਚ, ਕਿਰਿਆ ਵਿਸ਼ੇਸ਼ਣ : ਨਾਪ ਜਾਂ ਮੇਚੇ ਅੰਦਰ, ਹਿਸਾਬ ਅੰਦਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 45699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-02-42-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਸੰਤ:---ਹਰਿ, ਰਾਮ, ਵਾਹ ਆਦਿ ਸ਼ਬਦਾਂ ਨਾਲ ਭਗਤ ਨਾਮੁ ਜਪਦੇ ਹਨ ।ਇਹਨਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਆਖਿਆ ਗਿਆ ਹੈ । ਕਿਸੇ ਵੀ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਉਸ ਨੂੰ ਹਰਿ ਗੁਰੁ ਆਖਿਆ ਗਿਆ ਹੈ ।ਇਸੇ ਤਰ੍ਹਾਂ ਰਾਮ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਰਾਮ ਗੁਰੁ ਆਖਿਆ ਗਿਆ ਹੈ ।ਵਾਹ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਵਾਹ ਗੁਰੁ ਆਖਿਆ ਗਿਆ ਹੈ ।ਰਾਮ ਗੁਰੁ ਨੂੰ ਰਾਮੁ ਅਤੇ ਵਾਹ ਗੁਰੁ ਨੂੰ ਵਾਹੁ (ਅੰਤ ਮੁਕਤਾ ਅੱਖਰ ਨੂੰ ਔਂਕੜ ਲਾਕੇ) ਲਿਖਿਆ ਮਿਲਦਾ ਹੈ ।ਪਰ ਹਰਿ ਗੁਰੁ ਦੇ ਹਰਿ ਵਿੱਚ ਅੰਤ ਮੁਕਤਾ ਅੱਖਰ ਨ ਹੋਣ ਕਰਕੇ ਔਂਕੜ ਲਾਉਂਣ ਵਿੱਚ ਮੁਸ਼ਕਲ ਆ ਰਹੀ ਹੈ ।ਇਸ ਲਈ ਭਗਤਾਂ ਨੇ ਹਰਿ ਗੁਰੁ ਲਈ ਸੰਤ ਸ਼ਬਦ ਦੀ ਚੋਣ ਕੀਤੀ ਹੈ ।ਸੋ ਬਾਣੀ ਵਿੱਚ ਸੰਤ ਹਰਿ ਧੁੰਨ ਨੂੰ ਆਖਿਆ ਗਿਆ ਹੈ ।।


Sohan Singh, ( 2026/03/06 11:5931)

ਬਾਣੀ ਪ੍ਮਾਣ:--(1)ਹਰਿ ਕਾ ਸੰਤੁ ਸਤ ਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ।।ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ।।੧।। ਹਰਿ ਕੇ ਸੰਤ ਸੁਨਹੁ ਜਸੁ ਕਾਨੀ ।।ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ।।੧।। ਰਹਾਉ ।। ਧਨਾਸਰੀ ਮਹਲਾ ੪ ।। ਅੰਗ ੬੬੭।। (2)ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ।।ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜ ਪਹਿਰਹੁ ਖਿਮਕਾ ।। ਅੰਗ ੬੫੦।। ਰਾਗੁ ਸੋਰਠਿ ਵਾਰ ਮਹਲਾ ੪।। ਪਉੜੀ ੨੧ ।। (3)ਢੂਢਤ ਡੋਲਹਿ ਅੰਧ ਗਤਿ ਅਰੁ ਚੀਨੵਤ ਨਾਹੀ ਸੰਤ ।।ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ।। (4)ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ।। ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ।। ੧।। ਸੁਖਮਨੀ ।।ਸਲੋਕੁ ਅਸਟਪਦੀ ੨੩ ॥ (5) ਨਾਨਕ ਵੀਚਾਰਹਿ ਸੰਤਿ ਜਨ ਚਾਰਿ ਵੇਦ ਕਹੰਦੇ । ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ ।। ਪ੍ਰਗਟ ਪਹਾਰਾ ਜਾਪ ਦਾ ਸਭਿ ਲੋਕ ਸੁਣੰਦੇ।।ਸੁਖ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ।। ਅੰਗ੩੦੬ ।।ਗਉੜੀ ਕੀ ਵਾਰ ਮਹਲਾ ੪।।ਪਉੜੀ ੧੨ ।। (6) ਸਲੋਕ ਮਹਲਾ ੫ ।। ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾ ਮਨਿ ਮੰਤੁ।।ਧੰਨ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ।।੧।। ਗਉੜੀ ਕੀ ਵਾਰ ਮਹਲਾ ੫।।ਪਉੜੀ ੮ ।। ਜੋ ਮਨੁੱਖ ਸਾਸਿ ਗਿਰਾਸਿ ਨਾਮੁ ਦਾ ਜਾਪ ਕਰਦਾ ਹੈ ਉਹ ਹਰਿ ਹਰਿ ਧੁੰਨ ਹੀ ਬਣ ਜਾਂਦਾ ਹੈ ।ਉਸ ਪੁਰਖੁ ਅਤੇ ਹਰਿ ਹਰਿ ਧੁੰਨ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ ।ਐਸਾ ਪੁਰਸ਼ ਧੰਨ ਹੈ ਜੋ ਪੂਰਨ ਸੰਤ ਦੇ ਤੁੱਲ ਹੀ ਤੁਲ ਜਾਂਦਾ ਹੈ ।।


Sohan Singh, ( 2026/03/06 01:4652)

ਸੰਤ:---ਹਰਿ, ਰਾਮ, ਵਾਹ ਆਦਿ ਸ਼ਬਦਾਂ ਨਾਲ ਭਗਤ ਨਾਮੁ ਜਪਦੇ ਹਨ ।ਇਹਨਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਆਖਿਆ ਗਿਆ ਹੈ । ਕਿਸੇ ਵੀ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਉਸ ਨੂੰ ਹਰਿ ਗੁਰੁ ਆਖਿਆ ਗਿਆ ਹੈ ।ਇਸੇ ਤਰ੍ਹਾਂ ਰਾਮ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਰਾਮ ਗੁਰੁ ਆਖਿਆ ਗਿਆ ਹੈ ।ਵਾਹ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਵਾਹ ਗੁਰੁ ਆਖਿਆ ਗਿਆ ਹੈ ।ਰਾਮ ਗੁਰੁ ਨੂੰ ਰਾਮੁ ਅਤੇ ਵਾਹ ਗੁਰੁ ਨੂੰ ਵਾਹੁ (ਅੰਤ ਮੁਕਤਾ ਅੱਖਰ ਨੂੰ ਔਂਕੜ ਲਾਕੇ) ਲਿਖਿਆ ਮਿਲਦਾ ਹੈ ।ਪਰ ਹਰਿ ਗੁਰੁ ਦੇ ਹਰਿ ਵਿੱਚ ਅੰਤ ਮੁਕਤਾ ਅੱਖਰ ਨ ਹੋਣ ਕਰਕੇ ਔਂਕੜ ਲਾਉਂਣ ਵਿੱਚ ਮੁਸ਼ਕਲ ਆ ਰਹੀ ਹੈ ।ਇਸ ਲਈ ਭਗਤਾਂ ਨੇ ਹਰਿ ਗੁਰੁ ਲਈ ਸੰਤ ਸ਼ਬਦ ਦੀ ਚੋਣ ਕੀਤੀ ਹੈ ।ਸੋ ਬਾਣੀ ਵਿੱਚ ਸੰਤ ਹਰਿ ਧੁੰਨ ਨੂੰ ਆਖਿਆ ਗਿਆ ਹੈ ।।


Sohan Singh, ( 2026/03/06 01:5057)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.