ਸੂਤ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸੂਤ (ਨਾਂ,ਪੁ) ਕੱਪੜਾ  ਬੁਣਨ ਲਈ ਰੂੰਈਂ ਕੱਤ  ਕੇ ਬਣਾਇਆ ਧਾਗਾ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 73097, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਸੂਤ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸੂਤ [ਵਿਸ਼ੇ] ਠੀਕ-ਠਾਕ, ਸੂਤਰ, ਫਿਟ, ਸੰਵਰਿਆ ਹੋਇਆ [ਨਾਂਪੁ] ਸੂਤਰ, ਧਾਗਾ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 73218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਸੂਤ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਸੂਤ. ਸੰ. ਸੂਤ੍ਰ. ਸੰਗ੍ਯਾ—ਤਾਗਾ. ਡੋਰਾ. “ਦਇਆ ਕਪਾਹ  ਸੰਤੋਖ  ਸੂਤ.” (ਵਾਰ ਆਸਾ) ੨ ਜਨੇਊ. “ਸੂਤ ਪਾਇ ਕਰੇ ਬੁਰਿਆਈ.” (ਮ: ੧ ਵਾਰ  ਰਾਮ ੧) ੩ ਪ੍ਰਬੰਧ. ਇੰਤਜਾਮ। ੪ ਪਰਸਪਰ  ਪ੍ਰੇਮ. ਮੇਲ  ਮਿਲਾਪ. “ਰਾਖਹੁ ਸੂਤ ਇਹੀ ਬਨ ਆਵੈ.” (ਗੁਪ੍ਰਸੂ) ੫ ਰੀਤਿ. ਰਿਵਾਜ. “ਹੁਤੋ ਸੰਸਾਰ  ਸੂਤ ਇਹੁ ਦਾਸਾ.” (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸੀ। ੬ ਠੀਕ. ਸਹੀ. ਦੁਰੁਸ੍ਤ. “ਮੰਦਲ ਨ ਬਾਜੈ ਨਟਪੈ ਸੂਤਾ.” (ਆਸਾ ਕਬੀਰ) ੭ ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ  ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. “ਲਡੂਆ ਅਰ  ਸੂਤ ਭਲੇ ਜੁ ਬਨੇ.” (ਕ੍ਰਿਸਨਾਵ) ੮ ਸੰ. सूत. ਰਥਵਾਨ. ਰਥ  ਹੱਕਣ ਵਾਲਾ. “ਪਾਰਥ ਸੂਤ ਕੀ ਡੋਰ  ਲਗਾਏ.” (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯ ਸੂਰਜ । ੧੦ ਅੱਕ । ੧੧ ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ  ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸ: ੨ ਅਤੇ  ੩। ੧੨ ਬੰਦੀਜਨ. ਦੇਵਤਾ  ਰਾਜਾ  ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਵਿ1। ੧੩ ਪਾਰਾ । ੧੪ ਵ੍ਯਾਸ ਦਾ ਚੇਲਾ , ਲੋਮਹਰਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫ ਵਿ—ਪ੍ਰਸੂਤ. ਸੂਇਆ ਹੋਇਆ. ੧੬ ਚੁਆਇਆ ਹੋਇਆ. ਟਪਕਾਇਆ ਹੋਇਆ। ੧੭ ਸੰ. सूत्त-ਸੂੱਤ. ਦਿੱਤਾ ਹੋਇਆ. ਦਾਨ  ਕੀਤਾ. ਦੇਖੋ, ਸਾਤ ਸੂਤ ੨. ੧੮ ਤੁ. ਰਾਗ  ਦੇ ਸੁਰਾਂ ਦਾ ਪ੍ਰਬੰਧ. ਠਾਟ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 72971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
      
      
   
   
      ਸੂਤ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸੂਤ, ਪੁਲਿੰਗ : ੧. ਸੁਤਰ, ਧਾਗਾ, ਤਾਗਾ; ੨. ਵੱਟਿਆ ਹੋਇਆ ਧਾਗਾ ਜਿਸ ਨਾਲ ਰਾਜ ਸੇਧ ਵੇਖਦੇ ਜਾਂ ਜਿਸ ਨਾਲ ਤਰਖਾਣ ਨਿਸ਼ਾਨ ਲਾਉਂਦੇ ਹਨ; ੩.  ਮੱਕੀ ਦੀ ਛੱਲੀ ਦੇ ਸਿਰ ਤੇ ਨਿਕਲੇ ਵਾਲ; ੪. ਇੰਚ ਦਾ ਚੋਥਾ ਹਿੱਸਾ, ਤੱਸੂ, ਬਹੁਤ ਕਮ ਮਿਣਤੀ (ਸੂਤ ਕੁ, ਸੂਤ ਭਰ), ੫. ਪੁਲਿੰਗ : ਜਨੇਊ (ਸੂਤ ਪਾਇ ਕਰੇ ਬੁਰਿਆਈ); ੬. ਪ੍ਰਬੰਧ, ਇੰਤਜ਼ਾਮ, ੭. ਪਰਸਪਰ ਪ੍ਰੇਮ, ਮੇਲ ਮਿਲਾਪ, ਸਲੂਕ, ਮੀਜਾ, ਰਲੀ ਮਰਜ਼ੀ, ਸੁਲ੍ਹਾ (ਲਾਗੂ ਕਿਰਿਆ : ਹੋਣਾ, ਕਰਨਾ, ਬੱਝਣਾ); ੮. ਰੀਤ, ਰਿਵਾਜ, ਮਰਯਾਦਾ, ਸੰਜਮ 'ਹੁਤੋ ਸੰਸਾਰ ਸੂਤ ਇਹ ਦਾਸਾ'; ੯. ਸੂਤ੍ਰ ਆਕਾਰ ਦੀ ਮਠਿਆਈ ਜੋ ਖੰਡ ਵਿੱਚ ਪਾਈ ਜਾਂਦੀ ਹੈ, ਸੇਂਵੀਂ, ਨੁਗਦੀ (ਲਡੂਆਂ ਅਰ ਸੂਤਭਲੇ ਜੁ ਬਨੇ); ੧੦. ਪਤਾਲੂ, ਨਲ; ੧੧.  ਠੀਕ, ਦਰੁਸਤ, ਫਿੱਟ; ੧੨. ਕਿਰਿਆ ਵਿਸ਼ੇਸ਼ਣ :  ਰੁਕ ਸਿਰ, ਰੁਖ ਸਿਰ
	–ਸੂਤ ਉਤਰਨੇ, ਮੁਹਾਵਰਾ : ਨਲ ਜਾਂ ਪਤਾਲੂ ਉਤਰਨੇ
	–ਸੂਤ ਆਉਣਾ, ਮੁਹਾਵਰਾ : ਠੀਕ ਹੋਣਾ, ਲੋਟ ਆਉਣਾ
	–ਸੂਤ ਹੋਣਾ, ਮੁਹਾਵਰਾ : ਠੀਕ ਆਉਣਾ, ਸਿੱਧੇ ਹੋਣਾ, ਸੁਧਰਨਾ
	–ਸੂਤ ਕਰਨਾ, ਮੁਹਾਵਰਾ : ਠੀਕ ਕਰਨਾ, ਰੁੱਖ ਸਿਰ ਕਰਨਾ, ਥਾਂ ਸਿਰ ਕਰਨਾ, ਸੋਧਣਾ, ਮਾਰਨਾ, ਕੁਟਣਾ, ਸੋਧ ਚਾੜ੍ਹਨਾ
	–ਸੂਤ ਕੁ, ਵਿਸ਼ੇਸ਼ਣ : ਜਰਾ ਕੁ ਥੋੜਾ ਜੇਹਾ
	–ਸੂਤ ਨਾ ਪਤਾਣ ਜੁਲਾਹਿਆਂ ਨਾਲ ਡਾਂਗੋ ਡਾਂਗੀ, ਅਖੌਤ : ਅਕਾਰਣ ਝਗੜਾ ਕਰਨ ਵਾਲੇ ਵਾਸਤੇ ਕਹਿੰਦੇ ਹਨ
	–ਸੂਤ ਬੈਠਣਾ, ਮੁਹਾਵਰਾ : ਲੋਟ ਆਉਣਾ, ਫਿੱਟ ਬੈਠਣਾ
	–ਸੂਤ ਭਰ, ਵਿਸ਼ੇਸ਼ਣ: ਜਰਾ ਕੁ
	–ਸੂਤ ਲੜ, ਪੁਲਿੰਗ : ਖੂਹ ਵਿੱਚ ਲਟਕਾਇਆ ਲੱਕੜੀ ਦਾ ਬਾਲਾ ਜੋ ਮਾਲ੍ਹ ਨੂੰ ਬੈੜ ਤੋਂ ਉਤਰਨੋ ਰੋਕਦਾ ਹੈ।
	–ਸੂਤ ਵਿਚ, ਕਿਰਿਆ ਵਿਸ਼ੇਸ਼ਣ : ਨਾਪ ਜਾਂ ਮੇਚੇ ਅੰਦਰ, ਹਿਸਾਬ ਅੰਦਰ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 36982, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-15-02-42-10, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First