ਸੇਖ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਖ. ਅ਼ ਸ਼ੇਖ਼. ਸੰਗ੍ਯਾ—ਬੁੱਢਾ। ੨ ਬਜ਼ੁਰਗ। ੩ ਵਿਦ੍ਵਾਨ। ੪ ਮੁਸਲਮਾਨਾਂ ਦੀ ਇੱਕ ਖਾਸ ਜਾਤੀ. “ਕਹੁੰ ਸੇਖ ਬ੍ਰਹਮ ਸੂਰੂਪ.” (ਅਕਾਲ)1 ੫ ਸੰ. ਸ਼ੇ. ਸ਼ੇ ਨਾਗ. “ਮੁਨਿ ਜਨ ਸੇਖ ਨ ਲਹਹਿ ਭੇਵ.” (ਬਸੰ ਮ: ੫) ੬ ਸੰ. ਸ਼ੈਖ. ਜਾਤੀ ਤੋਂ ਪਤਿਤ ਹੋਏ ਬ੍ਰਾਹਮਣ ਦੀ ਔਲਾਦ । ੭ ਸ਼ਿਖਾ (ਚੋਟੀ) ਲਈ ਭੀ ਇਹ ਸ਼ਬਦ ਵਰਤਿਆ ਹੈ. ਦੇਖੋ, ਪੂਆਰੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੇਖ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੇਖ (ਸੰ.। ਅ਼ਰਬੀ ਸ਼ੇਖ਼) ੧. ਬੁੱਢਾ , ਵੱਡਾ , ੨. ਵਿਦਵਾਨ, ਸਿਖ੍ਯਾਦਾਤਾ, ਉਸਤਾਦ , ਮਹੰਤ। ਯਥਾ-‘ਸੇਖ ਮਸਾਇਕ ਅਉਲੀਏ’। ੩. (ਸੰਸਕ੍ਰਿਤ ਸ਼ੇਖ਼-ਸੱਪਾਂ ਦਾ ਰਾਜਾ , ਹਜ਼ਾਰ ਫਨ ਵਾਲਾ। ਜਿਸ ਦਾ ਪਿੰਡਾ ਵਿਸ਼ਨੂੰ ਦੀ ਛੇਜਾ ਹੈ ਤੇ ਫਨ ਵਿਸ਼ਨੂੰ ਦਾ ਛਤ੍ਰ ਮੰਨਿਆ ਹੈ) ੧. ਸ਼ੇਸ਼ ਨਾਗ। ਯਥਾ-‘ਸੇਖ ਨਾਗਿ ਤੇਰੋ ਮਰਮੁ ਨ ਜਾਨਾਂ।’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First