ਸੇਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸੇਤ. ਸੰ. ਸ਼੍ਵੇਤ. ਵਿ—ਚਿੱਟਾ. ਸਫੇਦ. “ਸਿਆਹਉ ਹੋਆ ਸੇਤ.” (ਬਾਰਹਮਾਹਾ ਮਾਝ) ਭਾਵ—ਜੁਆਨ ਤੋਂ ਬੁੱਢਾ ਹੋ ਗਿਆ. ਦੇਖੋ, ਸ਼੍ਵਿਤ। ੨ ਸਹਿਤ. ਸਾਥ. ਨਾਲ. “ਪ੍ਰਭ ਕੀ ਦਰਗਹ ਸੋਭਾ ਸੇਤ.” (ਗਉ ਮ: ੫) ੩ ਸੰ. ਸ਼ੈਤ੍ਯ. ਸੰਗ੍ਯਾ—ਸ਼ੀਤਲਤਾ। ੪ ਸ਼ਾਂਤਿ ਭਾਵ. “ਗਾਰ ਦੈਨ ਹਾਰੀ ਬੋਲਹਾਰੀ ਡਾਰੀ ਸੇਤ ਕੋ.” (ਭਾਗੁ ਕ) ਗਾਲੀ ਦੇਣ ਵਾਲੀ ਕਲਹਿਨੀ ਸ਼ਾਂਤ ਭਾਵ ਤਿਆਗ ਦਿੰਦੀ ਹੈ। ੫ ਦੇਖੋ, ਸੇਤੁ। ੬ ਸੇਤਜ (ਸ੍ਵੇਦਜ) ਦਾ ਸੰਖੇਪ. “ਉਤਭੁਜ ਸੇਤ ਬਿਨਾਧਾ.” (ਸਾਰ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 75140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੇਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੇਤ (ਸੰ.। ਸੰਸਕ੍ਰਿਤ ਸੇਤੁ) ਪੁਲ। ਯਥਾ-‘ਗੁਰਮੁਖਿ ਬਾਂਧਿਓ ਸੇਤੁ
ਬਿਧਾਤੈ’ ਗੁਰੂ ਦੁਆਰੇ ਹੀ ਪੁਲ ਰਾਮ ਚੰਦ ਜੀ ਨੇ ਬੱਧਾ। ਅਥਵਾ ੨. ਗੁਰਮੁਖਾਂ ਨੇ (ਬਿਧਾਤੇ) ਈਸ਼੍ਵਰ ਦੇ ਨਾਮ ਦਾ ਪੁਲ ਬੰਨ੍ਹਕੇ ਦੇਹ ਰੂਪੀ ਲੰਕਾ ਜਿਤੀ।
੨. (ਸੰਸਕ੍ਰਿਤ ਸ਼੍ਵੇਤ) ਚਿੱਟਾ, ਉੱਜਲ। ਯਥਾ-‘ਪ੍ਰਭ ਕੀ ਦਰਗਹ ਸੋਭਾ ਸੇਤ’ ਹਰੀ ਦੀ ਦਰਗਾਹ ਵਿਚ ਉਜਲ ਸੋਭਾ ਹੁੰਦੀ ਹੈ।
੩. (ਸੰਸਕ੍ਰਿਤ ਸਮੇਤ। ਦੇਸ਼ ਭਾਸ਼ਾ , ਸੇਤ) ਨਾਲ , ਸਾਥ। ਯਥਾ-‘ਪ੍ਰਭ ਕੀ ਦਰਗਹ ਸੋਭਾ ਸੇਤ’ ਹਰੀ ਦੀ ਦਰਗਾਹ ਵਿਚ ਸੋਭਾ ਨਾਲ ਜਾਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 74989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੇਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੇਤ, (ਸੇਤ) / ਪੁਲਿੰਗ : ਪੁਲ, “ਬਾਧਿਓ ਸੇਤੁ ਬਿਧਾਤੈ”, ਅਵਯ : ਨਾਲ, ਸਾਥ, ਸੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 39154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-20-04-38-03, ਹਵਾਲੇ/ਟਿੱਪਣੀਆਂ:
ਸੇਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੇਤ, (ਸੰਸਕ੍ਰਿਤ : ਸ੍ਵੇਦ) / ਪੁਲਿੰਗ : ਮੁੜ੍ਹਕਾ
–ਸੇਤਜ, (ਸੰਸਕ੍ਰਿਤ) / ਪੁਲਿੰਗ : ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਜੂੰਆਂ ਆਦਿ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 38676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-20-04-38-15, ਹਵਾਲੇ/ਟਿੱਪਣੀਆਂ:
ਸੇਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੇਤ, (ਸੰਸਕ੍ਰਿਤ : ਸ੍ਵੇਤ) / ਵਿਸ਼ੇਸ਼ਣ : ਸਫ਼ੈਦ, ਚਿੱਟਾ
–ਸੇਤਤਾ, ਇਸਤਰੀ ਲਿੰਗ : ਸਫ਼ੈਦੀ, ਚਿਟਿਆਈ
–ਸੇਤਾ, ਵਿਸ਼ੇਸ਼ਣ : ਚਿੱਟਾ, ਪੁਲਿੰਗ : ਇੱਕ ਚਿੱਟਾ ਘਾਹ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 38675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-20-04-38-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First