ਸੇਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਲੀ. ਸੰਗ੍ਯਾ—ਸਿਆਹ ਉਂਨ ਅਥਵਾ ਰੇਸ਼ਮ ਦੀ ਗੁੰਦਵੀਂ ਇੱਕ ਰੱਸੀ , ਜਿਸ ਨੂੰ ਫਕੀਰ ਸਿਰ ਉੱਪਰ ਸਾਫੇ ਅਥਵਾ ਟੋਪੀ ਤੇ ਬੰਨ੍ਹਦੇ ਹਨ, ਜਾਂ ਜਨੇਊ ਦੀ ਤਰ੍ਹਾਂ ਗਲ ਪਹਿਰਦੇ ਹਨ. ਗੁਰੂ ਨਾਨਕ ਦੇਵ ਦੀ ਸੰਪ੍ਰਦਾਯ ਵਿੱਚ ਇਸ ਦੇ ਪਹਿਰਣ ਦੀ ਸ਼ੈਲੀ (ਰੀਤਿ) ਗੁਰੂ ਅਰਜਨ ਦੇਵ ਤੀਕ ਰਹੀ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਤਖਤ ਤੇ ਬੈਠਣ ਸਮੇਂ ਸੇਲੀ ਨੂੰ ਤੋਸ਼ੇਖਾਨੇ ਰੱਖਕੇ ਉਸ ਦੀ ਥਾਂ ਖੜਗ ਪਹਿਨਿਆ।1 ੨ ਭੌਂਹ. ਭ੍ਰਿਕੁਟੀ. ਅਬਰੂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First