ਸੈਕੰਡ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੈਕੰਡ, (ਅੰਗਰੇਜ਼ੀ) / ਪੁਲਿੰਗ : ਮਿੰਟ ਦਾ ਸੱਠਵਾਂ ਹਿੱਸਾ, ਸਕਿੰਟ, ਦੂਜਾ, ਦੂਜੇ ਦਰਜੇ ਤੇ, ਦੂਜੇ ਦਰਜੇ ਦਾ
–ਸੈਕੰਡ ਹੈਂਡ, ਵਿਸ਼ੇਸ਼ਣ : ਇੱਕ ਦੇ ਵਰਤ ਲੈਣ ਪਿਛੋਂ ਦੂਜੇ ਦੀ ਮਲਕੀਅਤ ਵਿੱਚ ਗਿਆ ਹੋਇਆ (ਪਦਾਰਥ), ਪੁਰਾਣਾ ਵਰਤਿਆ ਹੋਇਆ, ਲਾਗੜ
–ਸੈਕੰਡ ਕਲਾਸ, ਵਿਸ਼ੇਸ਼ਣ / ਪੁਲਿੰਗ : ਦੋਮ ਦਰਜਾ, ਦੂਝੇ ਦਰਜੇ ਦਾ, ਰੇਲ ਗਡੀ ਵਿੱਚ ਫਸਟ ਕਲਾਸ ਤੋਂ ਹੇਠਲੇ ਦਰਜੇ ਦਾ (ਡੱਬਾ)
–ਸੈਕੰਡ ਮਾਸਟਰ, ਪੁਲਿੰਗ : ਸਕੂਲ ਦੇ ਅਧਿਆਪਕਾਂ ਵਿਚੋਂ ਹੈਡ ਮਾਸਟਰ ਤੋਂ ਹੇਠ ਸਭ ਤੋਂ ਵੱਧ ਅਧਿਕਾਰ ਰੱਖਦਾ ਅਧਿਆਪਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-21-03-05-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First