ਸੈਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈਣ ( ਨਾਂ , ਇ ) ਟਿੱਬਿਆਂ ਦੀ ਭੋਂਏਂ ’ ਤੇ ਉੱਗਣ ਵਾਲੀ ਸੁਗੰਧਦਾਰ ਕਾਹੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੈਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈਣ . ਇਹ ਸੱਜਨ ਬਾਂਧਵਗੜ੍ਹ ( ਰੀਵਾ ) ਦੇ ਰਾਜਾ “ ਰਾਜਾ ਰਾਮ” ਦਾ ਨਾਈ ਸੀ. ਰਾਮਾਨੰਦ ਦਾ ਸਿੱਖ ਹੋ ਕੇ ਇਹ ਸਾਧੁਸੇਵਾ ਪਰਾਇਣ ਹੋਇਆ ਅਤੇ ਉੱਚ ਸ਼੍ਰੇਣੀ ਦੇ ਭਗਤਾਂ ਵਿੱਚ ਗਿਣਿਆ ਗਿਆ. ਸੈਣ ਦੀ ਵੰਸ਼ ਇਸ ਵੇਲੇ ਰੀਵਾ ਵਿੱਚ ਵਿਦ੍ਯਮਾਨ ਹੈ. ਇਸ ਮਹਾਤਮਾ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ. “ ਸੈਣ ਭਣੈ ਭਜ ਪਰਮਾਨੰਦੇ.” ( ਧਨਾ ) ੨ ਡਿੰਗ. ਪਤੀ. ਸ੍ਵਾਮੀ. ਮਾਲਿਕ. “ ਹਰਿ ਮੇਲਹੁ ਸਜਨ ਸੈਣ.” ( ਮਾਝ ਮ : ੫ ਦਿਨਰੈਣ ) ੩ ਸੰ. ਸ਼ਯਨ. ਸੌਣਾ. “ ਸੁੰਦਰ ਮੰਦਰ ਸੈਣਹ ਜੇਣ ਮਧ੍ਯ ਹਰਿਕੀਰਤਨਹ.” ( ਗਾਥਾ ) ੪ ਸੰ. ਸੈਨਾ. ਫੌਜ. “ ਗਾਹਤ ਸੈਣ.” ( ਚੰਡੀ ੨ ) ੫ ਸੰ. ਸੈਨ੍ਯ. ਵਿ— ਸੈਨਾ ( ਫੌਜ ) ਨਾਲ ਹੈ ਜਿਸ ਦਾ ਸੰਬੰਧ । ੬ ਸੰਗ੍ਯਾ— ਸਿਪਾਹੀ. ਭਟ । ੭ ਸਿੰਧੀ. ਸੈਣੁ. ਕੁੜਮ. ਲਾੜੀ ਅਤੇ ਲਾੜੇ ਦਾ ਪਿਤਾ. ਭਾਵ— ਰਿਸ਼ਤੇਦਾਰ. ਸੰਬੰਧੀ. “ ਸੇ ਸੈਣ ਸੇ ਸਜਨਾ.” ( ਮ : ੩ ਵਾਰ ਸੋਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੈਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੈਣ ( ਗੁ. । ਪ੍ਰਾਕ੍ਰਿਤ ਸਯਣ * = ਪਰਵਾਰ ਦੇ ਸੰਬੰਧੀ । ਪੰਜਾਬੀ ਸੈਣ = ਕੁੜਮਾਚਾਰੀ ਨਾਲ ਬਣੇ ਸੰਬੰਧੀ । ਸਾਕ = ਖੂਨ ਦੇ ਰਿਸ਼ਤੇਦਾਰਾਂ ਨੂੰ ਕਹਿੰਦੇ ਹਨ , ਸਾਰੇ ਸਾਕਾਂ ਲਈ ਸਮੁਚਾ ਪਦ -ਸਾਕਸੈਣ- ਵਰਤਦੇ ਹਨ ) ਸਨਬੰਧੀ , ਸਾਥੀ , ਸਾਕ । ਯਥਾ-‘ ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣ ਸੈਣ’ ।

੨. ( ਸੰ. । ) ‘ ਸੈਣ’ ਇਕ ਭਗਤ ਦਾ ਨਾਮ ਹੈ । ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚੜ੍ਹੀ , ਜਨਮ ਦਾ ਇਕ ਨਾਈ ਸੀ । ਯਥਾ-‘ ਸੈਨੁ ਭਣੈ ਭਜੁ ਪਰਮਾਨੰਦੇ ’ ।

----------

* ਪ੍ਰਾਕ੍ਰਿਤ ਵਿਆਕਰਨ ਵਾਲ ਸਯਣ ਪਦ ਸੰਸਕ੍ਰਿਤ -ਸ੍ਵਜਨ- ਤੋਂ ਬਣਿਆ ਸਿਧ ਕਰਦੇ ਹਨ । ਸ੍ਵਜਨ = ਦੂਰ ਦਾ ਸੰਬੰਧੀ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.