ਸੈਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੈਲ (ਨਾਂ,ਇ) ਤੋਰਾ-ਫੇਰਾ; ਘੁੰਮਣ-ਫਿਰਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੈਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੈਲ. ਦੇਖੋ, ਸੈਰ. “ਤਿਉ ਤਿਉ ਸੈਲ ਕਰਹਿ ਜਿਉ ਭਾਵੈ.” (ਗਉ ਰਵਿਦਾਸ) ੨ ਸੰ. शैल. ਵਿ—ਸ਼ਿਲਾ ਦਾ ਬਣਿਆ ਹੋਇਆ. ਪੱਥਰ ਦਾ। ੩ ਸੰਗ੍ਯਾ—ਪਰਬਤ, ਜਿਸ ਵਿੱਚ ਸ਼ਿਲਾ ਸਮੁਦਾਯ ਹੈ. “ਕਰਹਿ ਸੈਲ ਮਗ ਸੈਲਨ ਕੇਰੀ.” (ਗੁਪ੍ਰਸੂ) ੪ ਜੜ੍ਹਮਤਿ. ਪੱਥਰ ਜੇਹਾ. “ਸੈਲ ਲੋਅ ਜਿਨ ਉਧਰਿਆ.” (ਸਵੈਯੇ ਮ: ੩ ਕੇ) “ਆਥਿ ਸੈਲ ਨੀਚ ਘਰਿ ਹੋਇ.” (ਓਅੰਕਾਰ) ਜੇ ਧਨ ਮੂਰਖ ਅਤੇ ਨੀਚ ਦੇ ਘਰ ਹੋਵੇ। ੫ ਸ਼ਿਲਾ ਦੀ ਜਤੁ (ਲਾਖ). ਸ਼ਿਲਾਜੀਤ। ੬ ਕਠੋਰ ਚਿੱਤ. ਸੰਗਦਿਲ. “ਤੀਰਥ ਨਾਇ ਕਹਾ ਸੁਚਿ ਸੈਲ?” (ਭੈਰ ਮ: ੫) ੭ ਵਿ —ਅਚਲ. “ਭਏ ਸੁਖ ਸੈਲ.” (ਗਉ ਮ: ੫) ੮ ਅ਼ ਸੰਗ੍ਯਾ—ਜਲ ਪ੍ਰਵਾਹ. “ਮਨਮੁਖ ਪਥਰ ਸੈਲ ਹੈ ਧ੍ਰਿਗ ਜੀਵਣ ਫੀਕਾ.” (ਆਸਾ ਅ: ਮ: ੧) ਜਲ ਪ੍ਰਵਾਹ ਵਿੱਚ ਰਹਿਕੇ ਸੁੱਕਾ ਰਹਿਣ ਵਾਲਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੈਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੈਲ (ਸੰ.। ਸੰਸਕ੍ਰਿਤ ਸ਼ੈਲ) ੧. ਪਹਾੜ, ਪਰਬਤ। ਯਥਾ-‘ਓਅੰਕਾਰਿ ਸੈਲ ਜੁਗ ਭਏ ’। ਤਥਾ-‘ਸੈਲ ਪਥਰ ਮਹਿ ਜੰਤ ਉਪਾਏ’।
੨. (ਦੇਸ਼ ਭਾਸ਼ਾ) ਪਹਾੜ ਉਪਲਖਤ, ਭਾਰੀ। ਯਥਾ-‘ਪੰਚ ਸੈਲ ਸੁਖ ਮਾਨੈ’ (ਸਤ, ਸੰਤੋਖ , ਦਹਿਆ, ਧਰਮ , ਧੀਰਜ) ਪੰਜ ਗੁਣਾਂ ਦਾ ਭਾਰੀ ਸੁਖ ਮੰਨੇ ।
੩. (ਦੇਸ਼ ਭਾਸ਼ਾ) ਪਹਾੜ ਉਪਲਖਤ, ਕਰੜੇ। ਯਥਾ-‘ਸੈਲ ਲੋਅ ਜਿਨਿ ਉਧਰਿਆ’ ਕਰੜੇ ਲੋਕ ਜਿਨ੍ਹਾਂ ਨੇ ਉਧਾਰ ਦਿਤੇ ਹਨ।
੪. (ਫ਼ਾਰਸੀ ਸੈਰ ਦਾ ਪੰਜਾਬੀ ਵਰਤਮਾਨ ਰੂਪ=ਸੈਲ) ਵਿਚਰਨਾ। ਯਥਾ-‘ਮਹਾ ਪੁਨੀਤ ਭਏ ਸੁਖ ਸੈਲੁ ’ ਬੜੇ ਅਨੰਦ ਪ੍ਰਾਪਤ ਭਏ, ਸਦਾ ਸੁਖਾਂ ਵਿਚ ਹੀ ਵਿਚਰ ਰਹੇ ਹਾਂ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੈਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੈਲ, ਅਰਬੀ : ਸੈਰ / ਪੁਲਿੰਗ / ਇਸਤਰੀ ਲਿੰਗ : ੧. ਫਿਰਨ ਟੁਰਨ ਦਾ ਭਾਵ, ਘੁੰਮਣ ਜਾਂ ਵਾ ਭਖਣ ਦੀ ਕਿਰਿਆ
–ਸੈਲ ਸਪੱਟਾ, ਪੁਲਿੰਗ : ਫੇਰਾ ਤੋਰਾ, ਫਿਰਨ ਤੁਰਨ, ਫਿਰਾਤੁਰੀ, ਨਵੀਆਂ ਨਵੀਆਂ ਥਾਵਾਂ ਵੇਖਣ ਦਾ ਕੰਮ ਜਾਂ ਭਾਵ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-09-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First