ਸੋਲਹੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋ ਲਹੇ . ਸੋਲਹਾ ਦਾ ਬਹੁ ਵਚਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੋਲਹੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੋਲਹੇ ( ਸੰ. । ਸੰਪ੍ਰਦਾ ) ਸੋਲ੍ਹਾਂ ਪਦਾਂ ਵਾਲੇ ਸ਼ਬਦ ਜੋ ਮਾਰੂ ਰਾਗ ਵਿਚ ਬਹੁਤ ਹੈਨ । ਕਈ ਸੋਲਹੇ ੧੫. ੧੭. ੨੧. ਪਦਾਂ ਦੇ ਬੀ ਹਨ , ਹਰ ਸੰਗ੍ਯਾ ਸਭ ਦੀ ਸੋਲਹੇ ਹੈ । ਉਂਞ ਚਾਲ ਇਨ੍ਹਾਂ ਸੋਲਿਹਾਂ ਦੀ ਚਿਤ੍ਰਕਲਾ ਛੰਦ ਵਾਂਙੂੰ ਹੈ ਜੋ ੬੧ ਮਾਤ੍ਰਾਂ ਦਾ ਹੁੰਦਾ ਹੈ , ਤ੍ਰੈ ਪੰਕਤੀਆਂ ੧੬ ਮਾਤ੍ਰਾਂ ਦੀਆਂ ਤੇ ਅਖ਼ੀਰਲੀ ੧੩ ਦੀ *

----------

* ਦੇਖੋ , ਬਾਣੀ ਬੇਉਰਾ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੋਲਹੇ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੋਲਹੇ : ਚਉਪਦਿਆਂ ਅਤੇ ਅਸ਼ਟਪਦੀਆਂ ਵਾਂਗ ‘ ਸੋਲਹੇ’ ਵੀ ਇਕ ਸ਼ੈਲੀਗਤ ਕਾਵਿ ਭੇਦ ਹੈ । ਆਮ ਤੌਰ ਤੇ ਜਿਸ ਵਿਚ ਸੋਲਹਾਂ ਪਦੇ ਸ਼ਾਮਲ ਕੀਤੇ ਗਏ ਹੋਣ , ਉਸ ਨੂੰ ਸੋਲਹਾ ( ਸ਼ੋਡਪਦੀ ) ਕਿਹਾ ਜਾਂਦਾ ਹੈ । ਇਸ ਵਿਚ ਪਦਿਆਂ ਦੀ ਗਿਣਤੀ ਇਕ ਜਾਂ ਦੋ , ਘਟ ਵੱਧ ਵੀ ਹੋ ਸਕਦੀ ਹੈ । ਹਰ ਇਕ ਪਦੇ ਦੇ ਪਹਿਲੇ ਅਤੇ ਦੂਜੇ ਬਿਸਰਾਮ ਉੱਤੇ ਤੁਕਾਂਤ ਮੇਲ ਖਾਂਦਾ ਹੈ ਅਤੇ ਇਨ੍ਹਾਂ ਤੁਕਾਂ ਦਾ ਆਕਾਰ ਲਗਭਗ ਇਕ ਸਮਾਨ ਹੁੰਦਾ ਹੈ । ਪਰ ਤੀਜੀ ਤੁਕ ਲੰਮੀ ਅਤੇ ਇਨ੍ਹਾਂ ਤੋਂ ਦੁਗਣੀ ਹੁੰਦੀ ਹੈ ਅਤੇ ਅੰਤ ਉੱਤੇ ਲੰਮੀ ਹੇਕ ਵਾਲਾ ਕੋਈ ਸ਼ਬਦ ਰਹਿੰਦਾ ਹੈ । ਇਸ ਤਰ੍ਹਾਂ ਹਰ ਇਕ ਪਦੇ ਵਿਚ ਤਿੰਨ ਪੰਕਤੀਆਂ ਹੁੰਦੀਆਂ ਹਨ । ਇਨ੍ਹਾਂ ਵਿਚ ਕਿਸੇ ਵਿਸ਼ੇਸ਼ ਛੰਦ ਦੇ ਨਿਯਮਾਂ ਦੀ ਪਾਲਣਾ ਨਹੀਂ ਹੁੰਦੀ , ਹਾਂ ਘਨਕਲਾ , ਚਿਤਰਕਲਾ ਆਦਿ ਛੰਦਾਂ ਦੇ ਲੱਛਣ ਕੁਝ ਹੱਦ ਤਕ ਇਨ੍ਹਾਂ ਵਿਚਲੇ ਪਦਿਆਂ ਉੱਤੇ ਘਟਦੇ ਪ੍ਰਤੀਤ ਹੁੰਦੇ ਹਨ , ਪਰ ਸੰਗੀਤ ਦੀ ਅਨੁਸਾਰਤਾ ਨੂੰ ਅਧਿਕ ਮਹੱਤਵ ਦਿੱਤਾ ਗਿਆ ਹੈ । ਇਹ ਸੋਲਹੇ ਕੇਵਲ ਮਾਰੂ ਰਾਗ ਅਧੀਨ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹੋਏ ਹਨ । ਇਨ੍ਹਾਂ ਸੋਲਹਿਆਂ ਵਿਚ ਬਹ੍ਰਮੰਡ ਦੀ ਉਤਪੱਤੀ , ਪ੍ਰਭੂ ਦੀ ਸਰਬ– ਵਿਆਪਕਤਾ , ਪ੍ਰਭੂ ਦੁਆਰਾ ਸਭ ਦੀ ਦੇਖ– ਭਾਲ ਅਤੇ ਹੋਰ ਧਾਰਮਿਕ ਵਿਚਾਰਾਂ ਨੂੰ ਦਰਜ ਕੀਤਾ ਗਿਆ ਹੈ । ਇਨ੍ਹਾਂ ਦੀ ਭਾਸ਼ਾ ਬੜੀ ਪ੍ਰਵਾਹਮਈ ਅਤੇ ਵਰਣਿਤ ਵਿਸ਼ੇ ਦੇ ਅਨੁਕੂਲ ਹੁੰਦੀ ਹੈ ।

                  [ ਸਹਾ. ਗ੍ਰੰਥ– ਗੁ. ਛੰ. ਦਿ. ; ਡਾ. ਬਲਬੀਰ ਸਿੰਘ ਦਿਲ : ‘ ਅਮਰ ਕਵੀ ਗੁਰੂ ਅਮਰ ਦਾਸ’ ; ਡਾ. ਰਤਨ ਸਿੰਘ ਜੱਗੀ : ‘ ਗੁਰੂ ਨਾਨਕ ਦੀ ਵਿਚਾਰਧਾਰਾ’ ]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.