ਸ੍ਵਾਂਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ੍ਵਾਂਗ. ਸੰ. ਸੰਗ੍ਯਾ—ਸ੍ਵ-ਅੰਗ. ਆਪਣਾ ਦੇਹ. ਨਿਜ ਅੰਗ । ੨ ਸਾਂਗ. ਸਮਾਂਗ. ਸਮਾਨ ਅੰਗ ਬਣਾਉਣ ਦੀ ਕ੍ਰਿਯਾ. ਨਕਲ. “ਅਨਿਕ ਸ੍ਵਾਂਗ ਕਾਛੇ ਭੇਖ ਧਾਰੀ.” (ਕਾਨ ਮ: ੫)
ਕਬਿੱਤ
ਮਾਥੋ ਬਨ੍ਯੋ ਮੂੰਹ ਬਨ੍ਯੋ ਮੂਛ ਬਨੀ ਪੂਛ ਬਨੀ
ਲਾਘਵ ਬਨ੍ਯੋ ਹੈ ਪੁਨ ਬਾਘ ਸਮਤੂਲ ਕੋ,
ਰੰਗ੍ਯੋ ਚੰਗੋ ਅੰਗ ਬਨ੍ਯੋ ਲਾਕ ਬਨ੍ਯੋ ਪੰਜਾ ਬਨ੍ਯੋ
ਕ੍ਰਿਤੱਮ ਸ਼ਰੀਰ ਮੁਖ ਸਿੰਘ ਹੀ ਕੇ ਤੂਲ ਕੋ,
ਗੂੰਜਬੇ ਕੀ ਬੇਰ ਮੌਨ ਗਹਿ ਬੈਠ੍ਯੋ ਦੇਵੀਦਾਸ
ਵੈਸੋਈ ਸੁਭਾਵ ਕੂਦ ਫਾਂਦ ਫਾਲ ਫੂਲ ਕੋ,
ਕੁੰਜਰ ਕੇ ਕੁੰਭਹਿ ਬਿਦਾਰਬੇ ਕੀ ਬੇਰ ਕੈਸੇ
ਕੂਕਰ ਪੈ ਨਿਬਹੈਗੋ ਸ੍ਵਾਂਗ ਸ਼ਾਰਦੂਲ ਕੋ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First