ਸੰਕਟ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Risk (ਰਿਸਕ) ਸੰਕਟ: ਖ਼ਤਰੇ ਦਾ ਮੌਕਾ ਜੋ ਇਕ ਸਥਿਤੀ ਹੈ ਜਿਸ ਵਿੱਚ ਸੰਭਵਤਾ ਨਾਲ ਸੰਭਵ ਨਤੀਜੇ ਨਿਕਲ ਸਕਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸੰਕਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਕਟ [ਨਾਂਪੁ] ਮੁਸੀਬਤ , ਮੁਸ਼ਕਲ, ਦੁੱਖ ਦਾ ਸਮਾਂ, ਔਖੀ ਘੜੀ , ਭੀੜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਕਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਕਟ. ਸੰ. संकट. ਸੰਗ੍ਯਾ—ਦੁੱਖ. ਕਲੇਸ਼. “ਸੰਕਟ ਘੋਰ ਕਟੇ ਖਿਨ ਭੀਤਰਿ.” (ਦੇਵ ਮ: ੫) ੨ ਵਿਪੱਤਿ. ਮੁਸੀਬਤ । ੩ ਭੀੜ. ਹਜੂਮ। ੪ ਵਿ—ਤੰਗ. ਭੀੜਾ । ੫ ਇਕਠਾ ਕੀਤਾ ਹੋਇਆ। ੬ ਭਯਾਨਕ. ਡਰਾਵਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਕਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Emergency_ਸੰਕਟ: ਸੰਕਟ ਸ਼ਬਦ ਉਸ ਸੂਰਤ-ਹਾਲ ਲਈ ਵਰਤਿਆ ਜਾ ਸਕਦਾ ਹੈ ਜੋ ਕਿਸੇ ਅਚਾਨਕ ਵਰਤੀ ਘਟਨਾ ਦਾ ਨਤੀਜਾ ਨਹੀਂ ਹੁੰਦਾ। ਇਹ ਉਸ ਸੂਰਤ ਨੂੰ ਬਿਆਨ ਕਰਨ ਵਾਲਾ ਸ਼ਬਦ ਹੈ ਜਦੋਂ ਕਿਸੇ ਆ ਰਹੇ ਖ਼ਤਰੇ ਦੇ ਪੈਦਾ ਹੋਣ ਦਾ ਵਾਜਬ ਖ਼ਦਸ਼ਾ ਪੈਦਾ ਹੋ ਜਾਵੇ।

       ਦੇਸ ਰਾਜ ਬਨਾਮ ਸ਼ਹਿਨਸ਼ਾਹ (ਏ ਆਈ ਆਰ 1930 ਲਾਹੌਰ 781) ਅਨੁਸਾਰ ਸੰਕਟ ਸ਼ਬਦ ਕਿਸੇ ਅਣਚਿਤਵੇ ਹਾਲਾਤ ਦੇ ਇਕੱਠੇ ਵਰਤ ਜਾਣ ਦਾ ਨਤੀਜਾ ਹੋ ਸਕਦਾ ਹੈ। ਸੰਭਵ ਹੈ ਕਿ ਉਹ ਹਾਲਾਤ ਇਕ ਦਮ ਪੈਦਾ ਨ ਹੋਏ ਹੋਣ ਅਤੇ ਹੌਲੀ ਹੌਲੀ ਹੋਂਦ ਵਿਚ ਆਏ ਹੋਣ; ਪਰ ਉਸ ਦਾ ਮੁਕਾਬਲਾ ਕਰਨ ਲਈ ਤੁਰੰਤ ਕਾਰਵਾਈ ਦੀ ਲੋੜ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.