ਸੰਚਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਚਾਰ 1 [ ਨਾਂਪੁ ] ਖ਼ਬਰ ਜਾਂ ਇਤਲਾਹ ਦੇਣ ਦਾ ਕੰਮ , ਸੂਚਨਾ , ਖ਼ਬਰ , ਪਹੁੰਚ , ਪ੍ਰਚਾਰ , ਪ੍ਰਚਾਲਨ , ਸੰਪਰਕ , ਆਵਾਜਾਈ 2 [ ਨਾਂਪੁ ] ਦ੍ਰਵ ਦੀ ਕਿਸੇ ਵਸਤੂ ਵਿੱਚ ਹੌਲ਼ੀ-ਹੌਲ਼ੀ ਰਚ ਜਾਣ ਦੀ ਕਿਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਚਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਚਾਰ . ਸੰ. सञ्चार. ਸੰਗ੍ਯਾ— ਸੰਚਰਣ ਦੀ ਕ੍ਰਿਯਾ. ਜਾਣਾ. ਫਿਰਨਾ. ਵਿਚਰਨਾ । ੨ ਜੋੜਨਾ. “ ਦ੍ਵੈ ਦ੍ਵੈ ਬਾਣ ਸੰਚਾਰਕੈ ਦ੍ਵੈ ਦ੍ਵੈ ਤਨ ਪਾਰੇ.” ( ਗੁਪ੍ਰਸੂ ) ਦੋ ਦੋ ਤੀਰ ਇਕੱਠੇ ਚਿੱਲੇ ਨਾਲ ਜੋੜਕੇ । ੩ ਫੈਲਾਉਣਾ. ਵਿਸ੍ਤਾਰ ਕਰਨਾ. “ ਜਗਤ ਜਸ ਸੰਚਰ੍ਯਉ.” ( ਸਵੈਯੇ ਮ : ੫ ਕੇ ) ੪ ਪ੍ਰਵੇਸ਼. ਦਖਲ. “ ਤਿਥੈ ਕਾਲ ਨ ਸੰਚਰੈ.” ( ਸ੍ਰੀ ਅ : ਮ : ੧ ) ੫ ਨੱਠਣਾ. ਭੱਜਣਾ. “ ਨਾ ਨਿਵੈ ਨਾ ਫੁਨਿ ਸੰਚਰੈ.” ( ਗਉ ਕਬੀਰ ਬਾਵਨ ) ੬ ਮਿਲਾਪ. ਮੇਲ. “ ਕਵਨ ਸੁ ਦਾਤਾ ਲੇ ਸੰਚਾਰੇ.” ( ਗਉ ਮ : ੫ ) ੭ ਸ਼ਰੀਰ. ਦੇਹ , ਜਿਸ ਕਰਕੇ ਵਿਚਰੀਏ । ੮ ਪੁਲ , ਜਿਸ ਉੱਪਰੋਂ ਲੋਕ ਵਿਚਰਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਚਾਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Communication

ਅੰਕੜਿਆਂ ਦੇ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਸਥਾਨ-ਅੰਤਰਨ ਨੂੰ ਸੰਚਾਰ ਕਿਹਾ ਜਾਂਦਾ ਹੈ । ਦੂਰ-ਦੁਰਾਡੇ ਪਏ ਵੱਖ-ਵੱਖ ਕੰਪਿਊਟਰਾਂ ਦਰਮਿਆਨ ਸੰਚਾਰ ਕਰਵਾਉਣ ਲਈ ਟੈਲੀਫੋਨ ਲਾਈਨਾਂ , ਰੇਡੀਓ ਲਿੰਕ ਜਾਂ ਆਪਟੀਕਲ ਫਾਈਬਰ ਆਦਿ ਵਰਤੀਆਂ ਜਾਂਦੀਆਂ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.