ਸੰਦੇਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਦੇਹ (ਨਾਂ,ਪੁ) ਸ਼ੱਕ; ਭਰਮ; ਅਵਿਸ਼ਵਾਸ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਦੇਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਦੇਹ [ਨਾਂਪੁ] ਸ਼ੱਕ, ਸੰਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਦੇਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਦੇਹ. ਸ੍ਵਦੇਹ. ਆਪਣਾ ਸ਼ਰੀਰ. “ਜੇ ਜੇ ਸਹਿ ਜਾਤਨ ਸੰਦੇਹ.” (ਵਿਚਿਤ੍ਰ) ਜੋ ਜੋ ਆਪਣੇ ਸ਼ਰੀਰ ਤੇ ਤਾੜਨਾ ਸਹਾਰਦੇ ਹਨ। ੨ ਸੰ. ਸੰਗ੍ਯਾ—(ਸੰ-ਦਿਹੑ) ਸੰਸਾ. ਸ਼ੱਕ। ੩ ਇੱਕ ਅਰਥਾਲੰਕਾਰ. ਕਿਸੇ ਪਦਾਰਥ ਨੂੰ ਦੇਖਕੇ ਉਸ ਦੀ ਅਸਲੀਅਤ ਨਾ ਜਾਣੀ ਜਾਵੇ, ਕਿੰਤੁ ਸ਼ੱਕ ਬਣਿਆ ਰਹੇ. ਇਹ “ਸੰਦੇਹ” ਅਲੰਕਾਰ ਹੈ. ਇਸ ਵਿੱਚ ਕਿ ਕਿਧੌਂ ਕੈਧੌਂ ਅਥਵਾ ਜਾਂ ਆਦਿਕ ਪਦਾਂ ਦਾ ਪ੍ਰਯੋਗ ਹੋਇਆ ਕਰਦਾ ਹੈ.

ਉਦਾਹਰਣ—

ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ?

ਕਿ ਇਹੁ ਮਨੁ ਅਵਰਨ ਸਦਾ ਅਵਿਨਾਸੀ?

ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ?

ਇਸੁ ਮਨ ਕਉ ਮਮਤਾ ਕਿਥਹੁ ਲਾਗੀ?

(ਮਲਾ ਮ: ੩)

ਕਿਧੌਂ ਦੇਵਕੰਨ੍ਯਾ ਕਿਧੌਂ ਵਾਸਵੀ ਹੈ,

ਕਿਧੌਂ ਜੱਛਨੀ ਕਿੰਨਰੀ ਨਾਗਨੀ ਹੈ,

ਕਿਧੌਂ ਗੰਧ੍ਰਵੀ ਦੈਤਜਾ ਦੇਵਤਾ ਸੀ,

ਕਿਧੌਂ ਸੂਰਜਾ ਸੁੱਧ ਸੋਧੀ ਸੁਧਾ ਸੀ,

ਕਿਧੌਂ ਚਿਤ੍ਰ ਕੀ ਪੁਤ੍ਰਿਕਾ ਸੀ ਬਨੀ ਹੈ,

ਕਿਧੌਂ ਸੰਖਿਨੀ ਚਿਤ੍ਰਨੀ ਪਦਮਿਨੀ ਹੈ,

ਕਿਧੌਂ ਰਾਗ ਪੂਰੇ ਭਰੀ ਰਾਗਮਾਲਾ ,

ਬਰੀ ਰਾਮ ਤੈਸੇ ਸਿਯਾ ਆਜ ਬਾਲਾ.

(ਰਾਮਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਦੇਹ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੰਦੇਹ ਸੰਸਕ੍ਰਿਤ ਸਨੑਦੇਹ। ਪ੍ਰਾਕ੍ਰਿਤ ਸੰਦੇਹ। ਸੰਸਾ, ਸ਼ੰਕਾ, ਦੁਬਿਧਾ ; ਖ਼ਤਰਾ- ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2239, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੰਦੇਹ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਦੇਹ :  (ਅਲੰ.) ਇਹ ਇਕ ਅਰਕ ਅਲੰਕਾਰ ਹੈ। ਕਿਸੇ ਵਸਤੂ ਜਾਂ ਵਿਅਕਤੀ ਨੂੰ ਵੇਖ ਕੇ ਉਸ ਦੀ ਅਸਲੀਅਤ ਦਾ ਪਤਾ ਨਾ ਚਲੇ ਅਤੇ ਉਸ ਬਾਰੇ ਸ਼ੱਕ ਬਣਿਆ ਰਹੇ, ਇਹ ਸੰਦੇਹ ਅਲੰਕਾਰ ਹੈ:

                             ਰਾਗੀ ਹੈ ਕਿ ਤੑਯਾਗੀ ਹੈ ਕਿ ਵੈਦੑਯ ਰੋਗਨਾਸ਼ਕ ਹੈ

                             ਯੋਧਾ ਹੈ ਕਿ ਸਾਧੁ ਹੈ ਕਿ ਰਾਜਾ ਕਿਸੀ ਦੇਸ਼ ਕੋ,

                             ਕਵਿ ਹੈ ਕਿ ਪੰਡਿਤ ਕਿ ਸੇਨਾਪਤਿ ਹੈ ਸਿਪਾਹੀ,

          ਆਵੇ ਨਾ ਸਮਝ ਕਛੁ ਰੂਪ ਦਸ਼ਮੇਸ਼ ਕੋ।                          (‘ਭਾਵਰਸਾਮ੍ਰਿਤ’)

                                                                   [ਸਹਾ. ਗ੍ਰੰਥ –ਗੁ. ਸ਼. ਅ.)


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.