ਸੱਜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਜੀ [ਨਾਂਇ] ਇੱਕ ਖਾਰ ਜਿਸ ਨਾਲ਼ ਕੱਪੜੇ ਆਦਿ ਧੋਤੇ ਜਾਂਦੇ ਸਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੱਜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਜੀ. ਸੱਜਾ ਦਾ ਇਸਤ੍ਰੀ ਲਿੰਗ । ੨ ਸੰ. सर्जी. ਸੰਗ੍ਯਾ—ਇੱਕ ਪ੍ਰਕਾਰ ਦਾ ਖਾਰ , ਜੋ ਬੂਈਂ ਦੀ ਭਸਮ ਤੋਂ ਬਣਦਾ ਹੈ. ਸੱਜੀ ਵਸਤ੍ਰ ਧੋਣ ਦੇ ਕੰਮ ਆਉਂਦੀ ਹੈ। ੩ ਸੰ. सज्जी. ਵਿ—ਸੰਨੱਧ. ਕਵਚ ਪਹਿਨੇ ਹੋਏ। ੪ ਸਜ੍ਯੀ. ਜ੍ਯਾ (ਚਿੱਲਾ) ਚੜ੍ਹਾਏ ਹੋਏ. ਸਹਿਤ ਜੇਹ ਦੇ. “ਕਰਯੋ ਚਾਪ ਸੱਜੀ ਕਠੋਰੰ ਕਰਾਲਾ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸੱਜੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸੱਜੀ: ਸੱਜੀ ਇਕ ਮਿਟਿਆਲੇ ਰੰਗ ਦੀ ਖ਼ਾਰ ਹੈ, ਜੋ ਉਸ਼ਨਾਨ ਅਰਥਾਤ ਲਾਣੀ ਬੂਟੀ ਦੀ ਸੁਆਹ ਤੋਂ ਬਣਦੀ ਹੈ। ਇਹ ਹੋਰ ਵੀ ਕਈ ਕਿਸਮ ਦੇ ਬੂਟਿਆਂ ਨੂੰ ਸਾੜ ਕੇ ਬਣਾਈ ਜਾਂਦੀ ਹੈ। ਇਹ ਬੂਟੇ ਆਮ ਤੌਰ ਤੇ ਕੱਲਰ ਵਾਲੀ ਥਾਂ ਵਿਚ ਉਗਦੇ ਹਨ ਅਤੇ ਇਨ੍ਹਾਂ ਵਿਚ ਪੋਟਾਸ਼ੀਅਮ ਦੇ ਤੱਤ ਬਹੁਤ ਮਾਤਰਾ ਹੁੰਦੇ ਹਨ। ਇਨ੍ਹਾਂ ਬੂਟਿਆਂ ਵਿਚੋਂ ਸਲੂਣਕ ਬੂਟੀ ਜਾਂ ਸੁਈਡਾ ਫੂਟੀਕੋਜ਼ਾ, ‘ਲਾਣਾ’ ਜਾਂ ਸਾਲਸੋਲਾ ਫੀਟੀਡਾ ਆਦਿ ਦੇ ਨਾਂ ਖ਼ਾਸ ਤੌਰ ਤੇ ਵਰਣਨਯੋਗ ਹਨ। ਜਦ ਇਹ ਬੂਟੇ ਸਾੜੇ ਜਾਂਦੇ ਹਨ ਤਾਂ ਇਨ੍ਹਾਂ ਦੇ ਪੋਟਾਸ਼ੀਅਮ ਦਾ ਪੋਟਾਸ਼ੀਅਮ ਕਾਰਬੋਨੇਟ ਬਣ ਜਾਂਦਾ ਹੈ। ਇਸ ਤੋਂ ਇਲਾਵਾ ਸੱਜੀ ਵਿਚ ਸੋਡੀਅਮ ਕਾਰਬੋਨੇਟ, ਸੋਡੀਅਮ ਸਲਫ਼ੇਟ, ਸੋਡੀਅਮ ਸਲਫ਼ਾਈਡ, ਕੈਲਸ਼ੀਅਮ ਕਾਰਬੋਨੇਟ ਆਦਿ ਦੀ ਵੀ ਹੁੰਦੇ ਹਨ। ਸੱਜੀ ਬਣਾਉਣ ਲਈ ਇਨ੍ਹਾਂ ਬੂਟਿਆਂ ਨੂੰ ਸੁਕਾਉਣ ਮਗਰੋਂ ਇਕ ਟੋਏ ਵਿਚ ਪਾ ਕੇ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਜਿਵੇਂ ਜਿਵੇਂ ਬੂਟੇ ਸੜਦੇ ਜਾਂਦੇ ਹਨ, ਤਿਵੇਂ ਤਿਵੇਂ ਹੋਰ ਬੂਟੇ ਅੱਗ ਵਿਚ ਸੁੱਟੇ ਜਾਂਦੇ ਹਨ। ਇਸ ਤਰ੍ਹਾਂ ਜ਼ੋ ਰਾਖ ਬਣਦੀ ਹੈ ਉਹ ਪਿਘਲ ਕੇ ਇਕੱਠੀ ਹੋ ਜਾਂਦੀ ਹੈ ਅਤੇ ਠੰਢੀ ਹੋਣ ਤੇ ਉਸ ਦੇ ਟੁਕੜੇ ਕਰ ਲਏ ਲਏ ਜਾਂਦੇ ਹਨ, ਇਹ ਸੱਜੀ ਹੈ। ਕਦੇ ਕਦੇ ਸੱਜੀ ਨੂੰ ਮੁਟਕਿਆਂ ਵਿਚ ਵੀ ਬਣਾਇਆ ਜਾਂਦਾ ਹੈ। ਇਨ੍ਹਾਂ ਮਟਕਿਆਂ ਦੇ ਪੇਂਦੇਂ ਵਿਚ ਮੋਰੀ ਹੁੰਦੀ ਹੈ। ਇਸ ਤਰੀਕੇ ਨਾਲ ਸੱਜੀ ਪਿਘਲ ਕੇ ਮੋਰੀ ਵਿਚ ਦੀ ਬਾਹਰ ਵਗ ਨਿਕਲਦੀ ਹੈ ਇਸ ਤਰ੍ਹਾਂ ਨਾਲ ਬਣਾਈ ਹੋਈ ਸੱਜੀ ਚਿੱਟੇ ਰੰਗ ਦੀ ਅਤੇ ਸਾਫ਼ ਹੁੰਦੀ ਹੈ। ਸੂਰਜਮੁਖੀ ਦੇ ਬੂਟਿਆਂ, ਮੱਕੀ ਦੇ ਟਾਂਡਿਆਂ ਅਤੇ ਪਰਾਲੀ ਆਦਿ ਨੂੰ ਸਾੜ ਕੇ ਵੀ ਸੱਜੀ ਬਣਾਈ ਜਾਂਦੀ ਹੈ।ਇਸ ਨੂੰ ‘ਪਾਟ ਐਸ਼’ ਵੀ ਆਖਿਆ ਜਾਂਦਾ ਸੀ, ਜਿਸ ਦਾ ਅਰਥ ਹੈ ਮਟਕੇ ਦੀ ਸੁਆਹ। ਸੱਜੀ ਹਰਿਆਣੇ ਵਿਚ ਸਰਸਾ ਤੇ ਗੁਰੇੜਾ ਅਤੇ ਝੰਗ (ਪਾਕਿਸਤਾਨ) ਵਿਚ ਬਣਾਈ ਜਾਂਦੀ ਹੈ। ਇਸ ਨੂੰ ਕੱਪੜੇ ਧੋਣ ਅਤੇ ਸਾਬਣ ਬਣਾਉਣ ਲਈ ਵਰਤਿਆ ਜਾਂਦਾ ਹੈ ।
ਲੇਖਕ : ਸੋਹਣ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no
ਸੱਜੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੱਜੀ, ਇਸਤਰੀ ਲਿੰਗ : ਲਾਣੀ ਸਾੜ ਕੇ ਬਣੀ ਹੋਈ ਇਕ ਤਰ੍ਹਾਂ ਦੀ ਖਾਰ ਜਿਸ ਨੂੰ ਕੱਪੜੇ ਧੋਣ ਲਈ ਵਰਤਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-04-50-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First