ਸੱਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਤ [ਵਿਸ਼ੇ] ਪੰਜ ਜਮ੍ਹਾ ਦੋ, 7
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੱਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਤ. ਦੇਖੋ, ਸਤ, ਸਤਿ ਅਤੇ ਸਤ੍ਯ। ੨ ਸਪ੍ਤ. ਸਾਤ। ੩ ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ—“ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ.” (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਨਦੇਵ. ਦੇਖੋ, ਸੱਤਰਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 53958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸੱਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੱਤ, (ਸੰਸਕ੍ਰਿਤ : ਸਤੂ) / ਪੁਲਿੰਗ : ਛੇ ਅਰ ਅੱਠ ਦੇ ਵਿਚਾਲੇ ਦੀ ਗਿਣਤੀ
–ਸੱਤ ਅਸਮਾਨ, ਪੁਲਿੰਗ : ਮੁਸਲਮਾਨੀ ਮਤ ਅਨੁਸਾਰ ਅਕਾਸ਼ ਸੱਤ ਹਨ
–ਸੱਤ ਸਇਆ, ਵਿਸ਼ੇਸ਼ਣ : ਸੱਤ, ਸੌ (ਤਾਰਾਂ) ਵਾਲਾ (ਕੱਪੜਾ), ਸੱਤ ਸੌ ਰੁਪਿਆ ਜਿਸ ਦਾ ਮੁੱਲ ਹੈ, ਜਿਸ ਵਿਚ ਸੱਤ ਸੌ ਰੁਪਏ ਹਨ।
–ਸੱਤਸਈ, ਇਸਤਰੀ ਲਿੰਗ : ਸੱਤ ਸੌ ਤਾਰਾਂ ਦੀ ਚੌੜਿਤਣ ਵਾਲਾ (ਕੱਪੜਾ), ਸੱਤ ਸੌ ਛੰਦਾਂ ਵਾਲੀ ਪੋਥੀ
–ਸੱਤ ਸਲਾਮਾਂ, ਅਖੌਤ : ਮੱਥਾ ਟੇਕਿਆ, ਦੂਰ ਹੀ ਭਲੇ
–ਸੱਤ ਸਮੁੰਦਰ, ਪੁਲਿੰਗ : ੧. ਬਹੈਰਾ ਕੁਲਜ਼ਮ, ਬਹੈਰਾ ਅਮਾਨ, ਬਹੈਰਾ ਅਰਬ, ਬਹੈਰਾ ਰੋਮ, ਬਹੈਰਾ ਅਖਜ਼ਰ, ਬਹੈਰਾ ਅਸਵਦ ਤੇ ਬਹੈਰਾ ਜ਼ੁਲਮਾਤ; ੨. ਦੁਨੀਆ ਦੇ ਸਾਰੇ ਵੱਡੇ ਸਮੁੰਦਰ
–ਸੱਤ ਸਮੁੰਦਰ ਪਾਰ, ਮੁਹਾਵਰਾ : ਬਹੁਤ ਦੂਰ
–ਸੱਤ ਗੁਣਾ, ਵਿਸ਼ੇਸ਼ਣ : ਸੱਤ ਨਾਲ ਗੁਣਿਆ ਹੋਇਆ, ਸੱਤ ਹਿੱਸੇ
–ਸੱਤ ਘੜੇ ਪਾਣੀ ਪੈ ਜਾਣਾ, ਮੁਹਾਵਰਾ : ਝੂਠੇ ਪੈਣਾ, ਸ਼ਰਮਿੰਦੇ ਹੋਣਾ, ਗੱਲ ਨਾ ਆਉਣਾ, ਬੋਲਣ ਜੋਗੇ ਨਾ ਰਹਿਣਾ
–ਸੱਤ ਤੇ ਵੀਹ ਖੈਰਾਂ ਹੋਣਾ, ਮੁਹਾਵਰਾ : ਹਰ ਤਰ੍ਹਾਂ ਨਾਲ ਸੁਰੱਖਿਅਤ ਹੋਣਾ, ਕਿਸੇ ਤਰ੍ਹਾਂ ਦੇ ਖਤਰੇ ਜਾਂ ਚਿੰਤਾ ਦੀ ਸੰਭਾਵਨਾ ਨਾ ਹੋਣਾ
–ਸੱਤ ਪੱਤਣਾਂ ਦਾ ਤਾਰੂ ਹੋਣਾ, ਮੁਹਾਵਰਾ : ਬਹੁਤ ਸਿਆਣਾ ਹੋਣਾ, ਤਜ਼ਰਬੇਕਾਰ ਅਤੇ ਹੁਸ਼ਿਆਰ ਹੋਣਾ, ਜੋ ਚਵ੍ਹੀ ਖੂੰਟੀਂ ਫਿਰਿਆ ਤੁਰਿਆ ਹੋਵੇ
–ਸੱਤ ਪੜਦਿਆਂ ’ਚ ਮੁਹਾਵਰਾ : ਜਿਥੋਂ ਉੱਘ ਸੁੱਘ ਨਾ ਨਿਕਲੇ, ਕਤਈ ਪਤਾ ਨਾ ਲੱਗ ਸਕਣ ਵਾਲੇ, ਮਹਿਫੂਜ਼, ਬੜਾ ਸਾਂਭ ਕੇ ਰੱਖਿਆ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 20915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-12-27-41, ਹਵਾਲੇ/ਟਿੱਪਣੀਆਂ:
ਸੱਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੱਤ, (ਸੰਸਕ੍ਰਿਤ : ਸਤਯ) / ਪੁਲਿੰਗ : ਸੱਚਾ ਧਰਮ, ਸੱਚ ਪਰਮੇਸ਼ਰ, ਪਰਮਾਤਮਾ, (ਲਾਗੂ ਕਿਰਿਆ : ਕਹਿਣਾ, ਬੋਲਣਾ) / ਵਿਸ਼ੇਸ਼ਣ : ਯਥਾਰਥ, ਠੀਕ, ਸਹੀ ਜਿਵੇਂ ਸਤਵਚਨ, ਅਵਯ : ਸੱਚੀ, ਸੱਚਮੁੱਚ
–ਸਤਸੰਗ; ਪੁਲਿੰਗ : ਸੱਚਾ ਮੇਲ, ਮਹਾਤਮਾ ਪੁਰਸ਼ ਨਾਲ ਗੋਸ਼ਟ ਜਾ ਬਚਨ ਬਿਲਾਸ, ਨੇਕਾਂ ਦੀ ਸੁਹਬਤ, ਸੰਤ ਸਭਾ ਵਿਚ ਜਾਣ ਆਉਣ
–ਸਤਸੰਗਤ, ਇਸਤਰੀ : ਸੱਚ ਦੀ ਪਰਾਪਤੀ ਵਾਲੇ ਗੁਰਮੁਖਾਂ ਨਾਲ ਮੇਲ ਗੇਲ, ਸਤ ਪੁਰਸ਼ਾਂ ਦਾ ਸਮਾਗਮ
–ਸਤਸੰਗੀ, ਵਿਸ਼ੇਸ਼ਣ / ਪੁਲਿੰਗ : ਸਤ ਸੰਗ ਕਰਨ ਵਾਲਾ
–ਸਤ ਸੰਗਣ, ਇਸਤਰੀ ਲਿੰਗ
ਸੱਤ ਸਰੂਪ, ਵਿਸ਼ੇਸ਼ਣ : ਸੱਚਾ ਹੈ ਜਿਸ ਦਾ ਸਰੂਪ ਜਾਂ ਹੋਂਦ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 20915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-12-27-54, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First