ਹਥਿਆਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਥਿਆਰ [ਨਾਂਪੁ] ਅਸਤਰ-ਸ਼ਸਤਰ, ਅਸਲਾ , ਦਾਰੂ-ਸਿੱਕਾ; ਔਜਾਰ, ਸੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਥਿਆਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਥਿਆਰ. ਸੰ. ਹਤਿਕਾਰ. ਵਿ—ਹਤ੍ਯਾ ਕਰਨ ਵਾਲਾ। ੨ ਸੰਗ੍ਯਾ—ਘਾਤਕ ਸ਼ਸਤ੍ਰ । ੩ ਸੰਦ. ਔਜਾਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਥਿਆਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਥਿਆਰ, ਪੁਲਿੰਗ : ੧. ਤਲਵਾਰ ਆਦਿਕ ਸ਼ਸਤਰ ਜੋ ਲੜਾਈ ਵਿੱਚ ਵਰਤੇ ਜਾਂਦੇ ਹਨ, ਅਸਲਾ; ੨. ਕਾਰੀਗਰ ਦਾ ਔਜਾਰ, ਸੰਦ; ੩. ਹਥਠੋਕਾ, ਕਠਪੁਤਲੀ; ੫. (ਅਸ਼ਲੀਲ) ਮਨੁੱਖ ਦੀ ਇੰਦਰੀ

–ਹਥਿਆਰ ਉਹ ਜੋ ਵੇਲੇ ਸਿਰ ਕੰਮ ਆਵੇ, ਅਖੌਤ : ਜਦੋਂ ਕਿਸੇ ਆਦਮੀ ਨੂੰ ਲੋੜ ਦੇ ਮੌਕੇ ਕੋਈ ਨਿਕੰਮੀ ਜੇਹੀ ਚੀਜ਼ ਚੰਗਾ ਕੰਮ ਦੇ ਜਾਏ ਤਾਂ ਕਹਿੰਦੇ ਹਨ

–ਹਥਿਆਰ ਸਿਟਣਾ, ਹਥਿਆਰ ਸੁਟਣਾ, ਮੁਹਾਵਰਾ : ੧. ਹਾਰ ਮੰਨਣਾ, ਈਨ ਮੰਨ ਲੈਣਾ, ਲੜਨਾ ਛੱਡ ਦੇਣਾ; ੨. ਕੰਮ ਛੱਡ ਬਹਿਣਾ

–ਹਥਿਆਰਖਾਨਾ, ਪੁਲਿੰਗ : ਹਥਿਆਰ ਰੱਖਣ ਦਾ ਮਕਾਨ, ਅਸਲਾਖਾਨਾ, ਮੈਗਜ਼ੀਨ

–ਹਥਿਆਰ ਖੋਲ੍ਹਣਾ, ਮੁਹਾਵਰਾ : ਕਮਰਕਸਾ ਲਾਹ ਦੇਣਾ, ਲੜਨਾ ਬੰਦ ਕਰ ਕੇ ਆਰਾਮ ਕਰਨਾ

–ਹਥਿਆਰ ਘਰ, ਪੁਲਿੰਗ : ਹਥਿਆਰਖਾਨਾ

–ਹਥਿਆਰ ਚਲ ਜਾਣਾ, ਮੁਹਾਵਰਾ : ਕੋਈ ਜੁਗਤ ਜਾਂ ਦਾਅ ਕੰਮ ਆ ਜਾਣਾ

–ਹਥਿਆਰ ਚਲਾਉਣਾ, ਕਿਰਿਆ ਸਕਰਮਕ : ਸ਼ਸਤਰ ਦੀ ਵਰਤੋਂ ਕਰਨਾ, ਸ਼ਸਤਰ ਦਾ ਵਾਰ ਕਰਨਾ; ਮੁਹਾਵਰਾ : ਕੋਈ ਜੁਗਤ ਜਾਂ ਢੰਗ ਵਰਤਣਾ

–ਹਥਿਆਰ ਧੋਣਾ, ਹਥਿਆਰ ਪਖਾਰਨਾ, ਮੁਹਾਵਰਾ : ੧. ਜੰਗ ਸਮਾਪਤ ਕਰਨਾ; ੨. ਵੈਰੀਆਂ ਦਾ ਲਹੂ ਹਥਿਆਰਾਂ ਤੋਂ ਉਤਾਰ ਕੇ ਸ਼ਾਂਤ ਹੋਣਾ ਭਾਵ ਵੈਰੀਆਂ ਨੂੰ ਸਮਾਪਤ ਕਰਨਾ (ਭਾਈ ਕਾਨ੍ਹ ਸਿੰਘ ਮਹਾਂ ਕੋਸ਼)

–ਹਥਿਆਰ ਪਥਾ, ਹਥਿਆਰ ਭਥਾ, ਪੁਲਿੰਗ : ਸੰਦ ਸੰਦੇੜਾ, ਕਿਸੇ ਕੰਮ ਨਾਲ ਸਬੰਧਤ ਸਾਰੇ ਔਜ਼ਾਰ

–ਹਥਿਆਰ ਬਣਾਉਣਾ, ਮੁਹਾਵਰਾ : ਕਠਪੁਤਲੀ ਜਾਂ ਹੱਥ ਠੋਕਾ ਬਣਾ ਕੇ ਵਰਤਣਾ, ਬਤੌਰ ਸਾਧਨ ਵਰਤਣਾ

–ਹਥਿਆਰਬੰਦ, ਵਿਸ਼ੇਸ਼ਣ : ਸ਼ਸਤਰਧਾਰੀ

–ਹਥਿਆਰ ਬੰਨ੍ਹਣਾ, ਮੁਹਾਵਰਾ : ਤਲਵਾਰ ਆਦਿ ਸ਼ਸਤਰ ਧਾਰਨ ਕਰਨਾ, ਹਥਿਆਰ ਲਾਉਣਾ, ਹਥਿਆਰਬੰਦ ਹੋਣਾ, ਸ਼ਸਤਰਬਧ ਹੋਣਾ

–ਹਥਿਆਰ ਰੱਖ ਦੇਣਾ, ਮੁਹਾਵਰਾ : ਲੜਾਈ ਬੰਦ ਕਰ ਦੇਣਾ, ਹਾਰ ਮੰਨ ਲੈਣਾ, ਅਧੀਨ ਹੋਣਾ ਮੰਨ ਲੈਣਾ

–ਹਥਿਆਰ ਲਗਾਉਣਾ, ਮੁਹਾਵਰਾ : ਹਥਿਆਰ ਲਾਉਣਾ

–ਹਥਿਆਰ ਲਗਾਉਣਾ, ਮੁਹਾਵਰਾ : ੧. ਸ਼ਸਤਰ ਧਾਰਨ ਕਰਨਾ; ੨. ਸ਼ਸਤਰ ਤੇਜ਼ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-11-51-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.