ਹਬੀਬ ਉੱਲਾ ਫ਼ਕੀਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਬੀਬ ਉੱਲਾ ਫ਼ਕੀਰ :    ਪੰਜਾਬੀ ਦੇ ਇਸ ਕਵੀ ਦਾ ਜਨਮ ਪਿੰਡ ਚੰਦੋਵਾਲ (ਜ਼ਿਲ੍ਹਾ ਗੁਜਰਾਤ-ਪਾਕਿਸਤਾਨ) ਵਿਚ ਹੋਇਆ। ਇਹ ਦਰਜ਼ੀ ਦਾ ਕੰਮ ਕਰਦਾ ਸੀ ਅਤੇ ਨਾਲ ਹੀ ਕੁਰਾਨ ਸ਼ਰੀਫ਼ ਵੀ ਪੜ੍ਹਾਉਂਦਾ ਸੀ। ਇਸ ਦੀ ਲਿਖੀ ਰਚਨਾ 'ਅਖ਼ਬਾਰ-ਉਲ-ਆਖਰਤ' ਛਪੀ ਹੋਈ ਹੈ ਜੋ 1104 ਹਿਜਰੀ ਵਿਚ ਲਿਖੀ ਗਈ ਸੀ। ਇਸ ਵਿਚ 1600 ਬੈਂਤ ਮਿਲਦੇ ਹਨ।ਇਸ ਵਿਚ ਕਿਆਮਤ,ਬਹਿਸ਼ਤ, ਦੋਜ਼ਖ ਆਦਿ ਵਿਸ਼ਿਆਂ ਬਾਰੇ ਲਿਖਿਆ ਗਿਆ ਹੈ। ਭਾਸ਼ਾ ਵਿਚ ਲਹਿੰਦੀ ਅਤੇ ਫ਼ਾਰਸੀ ਦੀ ਮਿਲਾਵਟ ਕਾਰਨ ਬੋਲੀ ਸਾਫ਼ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-26-12-18-49, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਸ਼ਾ. ਤਜ਼. : 90

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.