ਹਾਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰੀ ( ਨਾਂ , ਇ ) ਪਾਥੀਆਂ ਦੀ ਅੱਗ ਨਾਲ ਦਾਲ ਆਦਿ ਰਿੰਨ੍ਹਣ ਲਈ ਬਣਾਈ ਗੋਲਾਕਾਰ ਭੜੋਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਾਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਰੀ . ਸੰ. ਸੰਗ੍ਯਾ— ਜੂਏ ਆਦਿਕ ਬਾਜੀਆਂ ਵਿੱਚ ਹਾਰਨ ਦੀ ਕ੍ਰਿਯਾ. ਹਾਰ. ਪਰਾਜੈ । ੨ ਮੁਸਾਫਰਾਂ ਦਾ ਟੋਲਾ. ਯਾਤ੍ਰੀਆਂ ਦਾ ਝੁੰਡ । ੩ ਮੋਤੀ । ੪ ਸੰ. हारिन्. ਵਿ— ਲੈ ਜਾਣ ਵਾਲਾ । ੫ ਚੁਰਾਉਣ ਵਾਲਾ । ੬ ਜਿਸ ਨੇ ਹਾਰ ਪਹਿਨਿਆ ਹੈ. ਹਾਰ ( ਮਾਲਾ ) ਵਾਲਾ । ੭ ਮਨੋਹਰ. ਦਿਲ ਚੁਰਾਉਣ ਵਾਲਾ. “ ਜਿਨਿ ਦੀਏ ਭ੍ਰਾਤ ਪੁਤ ਹਾਰੀ.” ( ਰਾਮ ਅ : ਮ : ੫ ) ਹਾਰੀ ਸ਼ਬਦ ਸ਼ਾਇਦ ਇੱਥੇ “ ਹਰਾ” ਦਾ ਰੂਪਾਂਤਰ ਹੈ. ਦੇਖੋ , ਹਰਾ ੬ । ੮ ਅਗਨਿ , ਜੋ ਦੇਵਤਿਆਂ ਨੂੰ ਬਲਿ ਪਹੁਚਾਉਂਦਾ ਹੈ । ੯ ਪ੍ਰਤ੍ਯ— ਵਾਲੀ. “ ਪ੍ਰੇਮਾ ਭਗਤਿ ਉਪਾਵਨਹਾਰੀ , ਹਾਰੀ ਨਿੰਦਕ ਬ੍ਰਿੰਦਨ ਦਾਹ.” ( ਗੁਪ੍ਰਸੂ ) ਨਿੰਦਕ ਦਾਹੁਣ ਨੂੰ ਹਾਰੀ ( ਅਗਨਿ ) . ੧੦ ਸਿੰਧੀ. ਹਲ ਵਾਹੁਣ ਵਾਲਾ. ਹਾਲੀ । ੧੧ ਮੈਲ ਢੋਣ ਵਾਲਾ ਭੰਗੀ ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਾਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਾਰੀ ( ਸੰ. ਸੰਸਕ੍ਰਿਤ ਹਾਲਿਕ । ਪੰਜਾਬੀ ਹਾਲੀ । ਦੇਸ਼ ਭਾਸ਼ਾ ਹਾਰੀ ) ੧. ਹਾਲੀ । ਯਥਾ-‘ ਜਿਨਿ ਦੀਏ ਭ੍ਰਾਤ ਪੁਤ ਹਾਰੀ’ ਜਿਸ ਨੇ ਭ੍ਰਾਤਾ ਪੁਤ੍ਰ ਹਾਲੀ ਦਿਤੇ ਹਨ ।

੨. ( ਸੰਸਕ੍ਰਿਤ ਹਾਰ = ਲੈ ਜਾਣ ਵਾਲਾ , ਪਾਂਡੀ , ਕੁਲੀ ) * ਸੇਵਕ । ਚਾਕਰ ।

----------

* ਸੰਸਕ੍ਰਿਤ ਵਿਚ ਪ੍ਰਤੀ ਹਾਰੀ = ਦਰਬਾਨ ਨੂੰ ਕਹਿੰਦੇ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.