ਹਾਲ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਹਾਲ 1 [ਨਾਂਪੁ] ਦਸ਼ਾ, ਹਾਲਤ, ਖ਼ਬਰ-ਸਾਰ; ਵਰਤਮਾਨ  ਕਾਲ  2 [ਨਾਂਪੁ] ਵੱਡਾ  ਖੁੱਲ੍ਹਾ ਕਮਰਾ 3 [ਨਾਂਪੁ] ਮਸਤੀ , ਵਜਦ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਹਾਲ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	
		
	
	
		
			ਹਾਲ. ਅ਼ ਹ਼ਾਲ. ਸੰਗ੍ਯਾ—ਵਰਤਮਾਨ ਕਾਲ । ੨ ਪ੍ਰੇਮ. ਪਿਆਰ. “ਭਏ ਗਲਤਾਨ ਹਾਲ.” (ਨਟ ਮ: ੪ ਪੜਤਾਲ) ੩ ਹਾਲਤ. ਦਸ਼ਾ. “ਹਰਿ ਬਿਸਰਤ ਹੋਵਤ ਏਹ ਹਾਲ.” (ਗਉ ਥਿਤੀ ਮ: ੫) “ਅਨਬੋਲਤ ਹੀ ਜਾਨਹੁ ਹਾਲ.” (ਬਿਲਾ ਮ: ੫) ੪ ਪ੍ਰੇਮ ਦੀ ਮਸਤੀ , ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. “ਖੇਲਤ ਖੇਲਤ ਹਾਲ ਕਰਿ.” (ਸ. ਕਬੀਰ) ੫ ਅਹਵਾਲ. ਵ੍ਰਿੱਤਾਂਤ. “ਬਨਾਵੈ ਗ੍ਰੰਥ ਹਾਲ ਹੈ.” (ਕ੍ਰਿਸਨਾਵ) ੬ ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ.
 ਹ਼ਾਲ. ਸੰਗ੍ਯਾ—ਵਰਤਮਾਨ ਕਾਲ । ੨ ਪ੍ਰੇਮ. ਪਿਆਰ. “ਭਏ ਗਲਤਾਨ ਹਾਲ.” (ਨਟ ਮ: ੪ ਪੜਤਾਲ) ੩ ਹਾਲਤ. ਦਸ਼ਾ. “ਹਰਿ ਬਿਸਰਤ ਹੋਵਤ ਏਹ ਹਾਲ.” (ਗਉ ਥਿਤੀ ਮ: ੫) “ਅਨਬੋਲਤ ਹੀ ਜਾਨਹੁ ਹਾਲ.” (ਬਿਲਾ ਮ: ੫) ੪ ਪ੍ਰੇਮ ਦੀ ਮਸਤੀ , ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. “ਖੇਲਤ ਖੇਲਤ ਹਾਲ ਕਰਿ.” (ਸ. ਕਬੀਰ) ੫ ਅਹਵਾਲ. ਵ੍ਰਿੱਤਾਂਤ. “ਬਨਾਵੈ ਗ੍ਰੰਥ ਹਾਲ ਹੈ.” (ਕ੍ਰਿਸਨਾਵ) ੬ ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ.
	
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
      
      
   
   
      ਹਾਲ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਹਾਲ (ਅ.। ਅ਼ਰਬੀ  ਹ਼ਾਲ=ਹੁਣ) ਤਤਕਾਲ। ਹੁਣ।  ਯਥਾ-‘ਦਰ  ਹ਼ਾਲ ’।
	੨. (ਸੰ.। ਅ਼ਰਬੀ ਹ਼ਾਲ=ਨੱਚਣਾ ਸਰੂਰ ਵਿਚ। ਮੁਹੱਬਤ। ਮੁਸਲਮਾਨਾਂ ਵਿਚ ਕਵਾਲੀ ਪਾਂਦੇ ਹਨ ਅਰਥਾਤ  ਗਾਂਦੇ  ਵਜਾਂਦੇ ਹਨ ਭਗਤਾਂ ਵਾਂਙੂ, ਪਰ  ਨਾਲ  ਮਸਤ  ਹੋਕੇ  ਸਿਰ  ਮਾਰਦੇ ਤੇ ਟੱਪਦੇ ਆਦਿਕ ਹਨ, ਉਸਨੂੰ ਹਾਲ ਖੇਡਣਾ, ਤੇ ਹਾਲ ਚੜ੍ਹਨਾ ਕਹਿੰਦੇ ਹਨ। ਉਸ ਨੂੰ ਓਹ ਅਨੰਦ  ਦੀ ਅਵਸਥਾ ਦੱਸਦੇ ਹਨ) ਮਸਤੀ , ਅਨੰਦ। ਯਥਾ-‘ਖੇਲਤ ਖੇਲਤ ਹਾਲ ਕਰਿ’।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਹਾਲ ਸਰੋਤ : 
    
      ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਹਾਲ : ਇਹ ਪਾਕਿਸਤਾਨ ਦੇ ਸਿੰਧ ਸੂਬੇ ਦੇ ਹੈਦਰਾਬਾਦ ਜ਼ਿਲ੍ਹੇ ਵਿਚ ਇਕ ਸ਼ਹਿਰ ਹੈ ਜਿਸਨੂੰ ਪਹਿਲਾਂ ਮੁਰਤਜ਼ਾਬਾਦ ਕਿਹਾ ਜਾਂਦਾ ਸੀ। ਇਸ ਸ਼ਹਿਰ ਦੀ ਨੀਂਹ 1422 ਵਿਚ ਰਖੀ ਗਈ ਸੀ ਅਤੇ ਸਿੰਧੀਆਂ ਨੇ ਕਈ ਵਾਰ ਇਸ ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ਨਵਾਂ ਸ਼ਹਿਰ ਪੁਰਾਣੀ ਥਾਂ ਤੋਂ 3 ਕਿ.ਮੀ. ਦੀ ਵਿੱਥ ਤੇ 1800 ਈ. ਵਿਚ ਵਸਾਇਆ ਗਿਆ। ਨਵਾਂ ਸ਼ਹਿਰ ਇਕ ਮੁਸਲਮਾਨ ਫ਼ਕੀਰ ਦੇ ਮਕਬਰੇ ਅਤੇ ਮਸੀਤ ਦੇ ਦੁਆਲੇ ਵਸਿਆ ਹੈ, ਜਿਸ ਦੀ ਯਾਦ ਵਿਚ ਸਾਲ ਵਿਚ ਦੋ ਵਾਰ ਮੇਲਾ ਲਗਦਾ ਹੈ। ਸੰਨ 1859 ਵਿਚ ਇਸ ਸ਼ਹਿਰ ਨੂੰ ਮਿਊਂਸਪਲਟੀ ਦਾ ਦਰਜਾ ਦਿਤਾਗਿਆ।
	          ਇਸ ਸ਼ਹਿਰ ਦਾ ਨਿਜੀ ਵਪਾਰ ਅਨਾਜ, ਘੀ, ਕਪਾਹ ਅਤੇ ਖੰਡ ਆਦਿ ਦਾ ਹੈ। ਚੀਨੀ ਦੇ ਬਰਤਨ ਅਤੇ ਟਾਈਲਾਂ ਲਈ ਵੀ ਇਹ ਸ਼ਹਿਰ ਮਸ਼ਹੂਰ ਹੈ।
	          25°49´ ਉ. ਵਿਥ; 60°28´ ਪੂ. ਲੰਬ. 
	          ਹ.ਪੁ.––ਇੰਪ. ਗ. ਇੰਡ. 13 :9
    
      
      
      
         ਲੇਖਕ : ਭਾਸ਼ਾ ਵਿਭਾਗ, 
        ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no
      
      
   
   
      ਹਾਲ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਹਾਲ, (ਅੰਗਰੇਜ਼ੀ) / ਪੁਲਿੰਗ : ਵੱਡਾ ਖੁਲ੍ਹਾ ਕਮਰਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-28-03-36-34, ਹਵਾਲੇ/ਟਿੱਪਣੀਆਂ: 
      
      
   
   
      ਹਾਲ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਹਾਲ, ਪੁਲਿੰਗ : ਪਹੀਏ ਉਤਲਾ ਲੋਹੇ ਦਾ ਚੱਕਰ ਜੋ ਉਸ ਦੀ ਹਿਫਾਜ਼ਤ ਲਈ ਚੜ੍ਹਿਆ ਹੁੰਦਾ ਹੈ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-28-03-36-44, ਹਵਾਲੇ/ਟਿੱਪਣੀਆਂ: 
      
      
   
   
      ਹਾਲ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਹਾਲ, (ਅਰਬੀ) / ਪੁਲਿੰਗ : ੧. ਵਰਤਮਾਨ ਕਾਲ, ਦਸ਼ਾ, ਹਾਲਤ (ਲਾਗੂ ਕਿਰਿਆ : ਹੋਣਾ, ਕਰਨਾ); ੨. ਖ਼ਬਰਸਾਰ, ਸਮਾਚਾਰ, ਬਿਰਤਾਂਤ (ਲਾਗੂ ਕਿਰਿਆ : ਦੇਣਾ); ੩. ਪ੍ਰੇਮ ਦੀ ਮਸਤੀ ਵਿਚ ਆ ਕੇ ਸਿਰ ਮਾਰਨ ਦੀ ਹਾਲਤ, ਵਜਦ, ਮਸਤੀ, ਸੂਤਰ, (ਲਾਗੂ ਕਿਰਿਆ : ਆਉਣਆ, ਖੇਡਣਾ, ਚੜ੍ਹਨਾ, ਪੈਣਾ) ਕਿਰਿਆ ਵਿਸ਼ੇਸ਼ਣ : ਹੁਣ ਇਸ ਵੇਲੇ
	–ਹਾਲ ਅਹਿਵਾਲ, ਪੁਲਿੰਗ : ਖ਼ਬਰਸਾਰ, ਸਮਾਚਾਰ, ਬਿਰਤਾਂਤ, ਹਕੀਕਤ
	–ਹਾਲ ਹਵਾਲ, (ਅਰਬੀ) / ਪੁਲਿੰਗ : ਖ਼ਬਰਸਾਰ, ਬਿਰਤਾਂਤ
	–ਹਾਲ ਕੋਈ ਨਾ ਹੋਣਾ, ਮੁਹਾਵਰਾ : ਹਾਲਤ ਖਰਾਬ ਹੋਣਾ, ਹਾਲਤ ਨਾਜ਼ਕ ਹੋਣਾ
	–ਹਾਲ ਚਾਲ, ਪੁਲਿੰਗ : ਖ਼ਬਰਸਾਰ, ਡੌਲ, ਹਾਲਾਤ (ਲਾਗੂ ਕਿਰਿਆ : ਦਸਣਾ, ਪੁੱਛਣਾ)
	–ਹਾਲਦੁਹਾਈ, ਇਸਤਰੀ ਲਿੰਗ : ਚੀਕ ਪੁਕਾਰ, ਇਨਸਾਫ਼ ਲਈ ਕੀਤੀ ਪੁਕਾਰ, ਵਾਵੇਲਾ, ਹਾਲ ਪਾਹਰਿਆ, ਰੋਣ ਪਿੱਟਣ (ਲਾਗੂ ਕਿਰਿਆ : ਕਰਨਾ, ਚੁੱਕਣਾ, ਪਾਉਣਾ, ਪੈਣਾ)
	–ਹਾਲ ਪਤਲਾ ਹੋਣਾ, ਮੁਹਾਵਰਾ : ਹਾਲਤ ਖਰਾਬ ਹੋਣਾ, ਮਾਲੀ ਹਾਲਤ ਮੰਦੀ ਹੋਣਾ, ਸਿਹਤ ਖਰਾਬ ਹੋਣਾ
	–ਹਾਲ ਪਾਹਰਿਆ ਕਰਨਾ, ਹਾਲ ਪਾਹਰਿਆ ਪਾਉਣਾ, ਮੁਹਾਵਰਾ : ਹਾਲ ਦੁਹਾਈ ਕਰਨਾ, ਵਾਵੇਲਾ ਕਰਨਾ, ਰੋਣਾ ਪਿੱਟਣਾ
	–ਹਾਲ ਬੁਰਾ ਹੋਣਾ, ਮੁਹਾਵਰਾ : ਬੜੀ ਸਖਤੀ ਸਹਿਣਾ ਜਾਂ ਬੜੀ ਸਖਤੀ ਵਿਚੋਂ ਗੁਜ਼ਰਨਾ, ਬੁਰੀ ਹਾਲਤ ਹੋਣਾ, ਸਿਹਤ ਖਰਾਬ ਹੋਣਾ
	–ਹਾਲ ਵਿਚ, ਕਿਰਿਆ ਵਿਸ਼ੇਸ਼ਣ : ਵਰਤਮਾਨ ਸਮੇਂ ਵਿਚ, ਅੱਜ ਕਲ, ਹੁਣੇ ਹੀ, ਬਹੁਤ ਚਿਰ ਨਹੀਂ ਹੋਇਆ
	–ਹਾਲਾਂ ਕਿ, ਕਿਰਿਆ ਵਿਸ਼ੇਸ਼ਣ : ਕਿਸੇ ਹਾਲਤ ਵਿਚ ਕਿ, ਜਦੋਂ ਕਿ, ਭਾਵੇਂ
	–ਹਾਲੀ, ਕਿਰਿਆ ਵਿਸ਼ੇਸ਼ਣ : ਹਾਲੇ
	–ਹਾਲੇ, ਕਿਰਿਆ ਵਿਸ਼ੇਸ਼ਣ : ਅਜੇ, ਇਸ ਵੇਲੇ ਤੱਕ
	–ਹਾਲੋਂ ਬੇਹਾਲ ਹੋਣਾ, ਮੁਹਾਵਰਾ : ਬੁਰੀ ਹਾਲਤ ਹੋਣਾ, ਨਿਹੈਤ ਬਦਲੀ ਹੋਈ ਪਰ ਖਰਾਬ ਸੂਰਤ ਹੋਣਾ, ਨਾਜ਼ਕ ਹਾਲਤ ਵਿਚ ਹੋਣਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-28-03-36-52, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First