ਹਿੰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿੰਗ (ਨਾਂ,ਇ) ਤੇਜ਼ ਸੁਗੰਧੀ ਅਤੇ ਗਰਮ ਤਾਸੀਰ ਦੇ ਗੁਣ ਵਾਲੀ ਇੱਕ ਰੁੱਖ ਦੀ ਗੂੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਿੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿੰਗ [ਨਾਂਇ] ਤੇਜ਼ ਸੁਗੰਧ ਵਾਲ਼ਾ ਇੱਕ ਪਦਾਰਥ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਿੰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿੰਗ. ਸੰ. हिङ्गु —ਹਿੰਗੁ. ਸੰਗ੍ਯਾ—ਹੀਂਗ. ਤੀਵ੍ਰਗੰਧਾ. ਹਿੰਙੁ. L. Ferula Asafoetida. ਇਸ ਦੀ ਤਾਸੀਰ ਗਰਮ ਤਰ ਹੈ. ਹਿੰਗ ਹਾਜਮਾ ਠੀਕ ਕਰਨ ਵਾਲੀ, ਕਫ ਅਤੇ ਬਾਦੀ ਨਾਸ਼ਕ, ਵਾਉਗੋਲਾ, ਪੇਟ ਦੇ ਕੀੜੇ ਆਦਿਕ ਰੋਗ ਦੂਰ ਕਰਦੀ ਹੈ. ਇਸ ਨੂੰ ਦਾਲ, ਭਾਜੀ ਬੜੀਆਂ, ਮਾਂਹਾਂ ਦੇ ਵੜੇ ਆਦਿ ਵਿੱਚ ਮਸਾਲੇ ਦੇ ਤੌਰ ਤੇ ਭੀ ਪਾਉਂਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਿੰਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਿੰਗ : ਇਹ ਇਕ ਪ੍ਰਕਾਰ ਦੀ ਗੂੰਦ ਹੈ ਜਿਸਦੀ ਗੰਧ ਪਿਆਜ਼ ਵਰਗੀ ਤੇ ਸੁਆਦ ਕੌੜਾ ਹੁੰਦਾ ਹੈ। ਇਹ ਅੰਬੈਲੀਫੀਰੀ ਕੁਲ ਦੀ ਫੈਰੁਲਾ ਪ੍ਰਜਾਤੀ ਦੇ ਫੀਟਿਡਾ ਜਾਤੀ ਦੇ ਪੌਦੇ ਤੋਂ ਪ੍ਰਾਪਤ ਹੁੰਦੀ ਹੈ। ਇਰਾਨ ਅਤੇ ਅਫ਼ਗਾਨਿਸਤਾਨ ਵਿਚ ਮਿਲਣ ਵਾਲਾ ਹਿੰਗ ਦਾ ਪੌਦਾ ਤਕਰੀਬਨ 1.5-2 ਮੀਟਰ ਉਚਾ ਹੁੰਦਾ ਹੈ। ਇਹ ਪੌਦਾ ਜਦੋਂ ਚਾਰ ਸਾਲ ਦਾ ਹੋ ਜਾਂਦਾ ਹੈ ਤਾਂ ਇਸ ਤੋਂ ਗੂੰਦ ਪ੍ਰਾਪਤ ਹੁੰਦੀ ਹੈ। ਤਣੇ ਨੂੰ ਬਿਲਕੁਲ ਜੜ੍ਹ ਦੇ ਕੋਲੋਂ ਕੱਟ ਦਿੱਤਾ ਜਾਂਦਾ ਹੈ ਅਤੇ ਇਸ ਵਿਚੋਂ ਇਕ ਦੁਧ-ਰੰਗਾ ਤਰਲ ਰਿਸਦਾ ਹੈ, ਜਿਹੜਾ ਜਲਦੀ ਹੀ ਠੋਸ ਹਾਲਤ ਵਿਚ ਬਦਲ ਜਾਂਦਾ ਹੈ। ਨਵੀਂ ਕਟੀ ਥਾਂ ਬਿਲਕੁਲ ਮੋਤੀ ਵਰਗੀ ਚਿੱਟੀ ਹੁੰਦੀ ਹੈ ਪਰ ਹਵਾ ਲਗਣ ਨਾਲ ਇਸਦਾ ਰੰਗ ਪਹਿਲਾਂ ਗੁਲਾਬੀ ਤੇ ਅਖੀਰ ਲਾਲ-ਭੂਰਾ ਹੋ ਜਾਂਦਾ ਹੈ।

          ਭਾਰਤ ਤੇ ਇਰਾਨ ਵਿਚ ਹਿੰਗ ਨੂੰ ਮਸਾਲਿਆਂ ਵਿਚ ਅਤੇ ਅਮਰੀਕਾ ਵਿਚ ਇਸ ਨੂੰ ਅਤਰ ਬਣਾਉਣ ਲਈ ਅਤੇ ਖ਼ੁਸ਼ਬੂ ਲਈ ਵਰਤਿਆ ਜਾਂਦਾ ਹੈ। ਜਿਨ੍ਹਾਂ ਇਲਾਕਿਆਂ ਵਿਚ ਇਹ ਉਗਦਾ ਹੈ ਉਥੇ ਸਾਰਾ ਪੌਦਾ ਹੀ ਤਾਜ਼ੀ ਸਬਜ਼ੀ ਦੇ ਤੌਰ ਤੇ ਵਰਤਿਆ ਜਾਂਦਾ ਹੈ।

          ਹਿੰਗ ਦੀ ਔਸ਼ਧਿਕ ਮਹੱਤਤਾ ਬਹੁਤ ਜ਼ਿਆਦਾ ਹੈ। ਇਹ ਦਵਾਈਆਂ ਵਿਚ ਵਰਤੀ ਜਾਂਦੀ ਹੈ। ਇਹ ਬੈ ਨੂੰ ਦੂਰ ਕਰਦੀ ਹੈ, ਪਾਚਨਸ਼ੀਲ ਅਤੇ ਠੰਡ ਪਹੁੰਚਾਉਣ ਵਾਲੀ ਹੈ, ਛਾਤੀ ਵਿਚੋਂ ਬਲਗ਼ਮ ਕੱਢਦੀ ਹੈ। ਮੂਤਰ ਵਰਧਕ ਤੇ ਜੁਲਾਬੀ ਹੈ। ਬਦਹਜ਼ਮੀ, ਦਮਾ, ਮਿਰਗੀ, ਹੈਜ਼ਾ ਤੇ ਕੜਵੱਲ ਦੂਰ ਕਰਨ ਲਈ ਵਰਤੀ ਜਾਂਦੀ ਹੈ। ਇਹ ਪੁਰਾਣੀਆਂ ਕਬਜ਼ਾਂ ਅਤੇ ਸਾਹ-ਨਾਲੀ ਦੀ ਸੋਜ ਨੂੰ ਦੂਰ ਕਰਨ ਵਿਚ ਸਹਾਇਤਾ ਕਰਦੀ ਹੈ। ਬੱਚਿਆਂ ਨੂੰ ਇਹ ਨਮੋਈਏ ਅਤੇ ਸਾਹ ਦੀ ਤਕਲੀਫ ਵਿਚ ਦਿੱਤੀ ਜਾਂਦੀ ਹੈ। ਗੁਦਾ ਵਿਚੋਂ ਧਾਗਾ-ਕਿਰਮ ਕੱਢਣ ਲਈ ਇਸਦਾ ਅਨੀਮਾ ਕੀਤਾ ਜਾਂਦਾ ਹੈ। ਸੱਪ ਦੇ ਕੱਟੇ ਉਤੇ ਲਾਉਣ ਲਈ ਹਿੰਗ ਗੁਣਕਾਰੀ ਹੈ। ਇਸ ਨੂੰ ਖੋਪੇ ਦੇ ਦੁੱਧ ਵਿਚ ਉਬਾਲ ਲਿਆ ਜਾਂਦਾ ਹੈ ਅਤੇ ਕਟੇ ਹੋਏ ਹਿੱਸੇ ਤੇ ਲਗਾਇਆ ਜਾਂਦਾ ਹੈ।

          ਹਿੰਗ ਕੱਚੀ ਬਹੁਤ ਬਦਬੂਦਾਰ ਹੁੰਦੀ ਹੈ। ਇਸ ਲਈ ਇਸ ਨੂੰ ਭੁੰਨ ਕੇ ਜਾਂ ਤਲ ਕੇ ਵਰਤਿਆ ਜਾਂਦਾ ਹੈ। ਇਹ ਘੋਲ ਜਾਂ ਗੋਲੀਆਂ ਦੇ ਰੂਪ ਵਿਚ ਵੀ ਵਰਤੀ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-16, ਹਵਾਲੇ/ਟਿੱਪਣੀਆਂ: no

ਹਿੰਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਿੰਗ, ਸੰਸਕ੍ਰਿਤ / ਇਸਤਰੀ ਲਿੰਗ : ਹਿੰਙ, ਇੱਕ ਰੁੱਖ ਦੀ ਗੂੰਦ ਜਿਸ ਦੀ ਬੋ ਤੇਜ਼ ਤੇ ਤਸੀਰ ਗਰਮ ਹੁੰਦੀ ਹੈ, ਮੁਸ਼ਕਣੀ

–ਹਿੰਗ ਹੱਗਣਾ, ਮੁਹਾਵਰਾ : ਦਰਕਣਾ, ਦਸਤ ਨਿਕਲਣੇ, ਡਰਨਾ, ਕਮਜ਼ੋਰੀ ਵਿਖਾਉਣਾ

–ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਏ, ਅਖੌਤ : ਮੁਫਤੋ ਮੁਫ਼ਤੀ ਹੋਣ ਵਾਲੇ ਕੰਮ ਲਈ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-01-01-04-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.