ਹਿੰਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੰਦ [ਨਿਪੁ] ਹਿੰਦੁਸਤਾਨ , ਭਾਰਤ, ਇੰਡੀਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਿੰਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਿੰਦ. ਫ਼ਾਸਿੰਧੁ ਸ਼ਬਦ ਤੋਂ ਫ਼ਾਰਸ ਨਿਵਾਸੀਆਂ ਨੇ ਹਿੰਦ ਬਣਾ ਦਿੱਤਾ ਹੈ. ਸ ਦਾ ਬਦਲ ਹ ਵਿੱਚ ਹੋ ਗਿਆ ਹੈ. ਸਿੰਧੁ ਨਦ ਤੋਂ ਸਾਰੇ ਦੇਸ਼ (ਭਾਰਤ) ਦਾ ਨਾਉਂ ਹਿੰਦ ਹੋ ਗਿਆ ਹੈ. ਦੇਖੋ, ਹਿੰਦੁਸਤਾਨ । ੨ ਕੁਰੈਸ਼ ਵੰਸ਼ੀ ਅਬੁ ਸੋਫ਼ੀਆ ਦੀ ਵਹੁਟੀ ਜੋ ਮੱਕੇ ਰਹਿੰਦੀ ਸੀ. ਇਹ ਮੁਹੰਮਦ ਸਹਿਬ ਦੇ ਵਿਰੁੱਧ ਕਵਿਤਾ ਲਿਖ ਕੇ ਇਸਲਾਮ ਵਿਰੁੱਧ ਪ੍ਰਚਾਰ ਕਰਿਆ ਕਰਦੀ ਸੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਿੰਦ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਿੰਦ, (ਭੂਗੋਲ) / ਪੁਲਿੰਗ : ਇੱਕ ਪਰਸਿੱਧ ਦੇਸ਼ ਜੋ ਏਸ਼ੀਆ ਮਹਾਂਦੀਪ ਦੇ ਦੱਖਣ ਵਿੱਚ ਹਿਮਾਲਿਆ ਤੋਂ ਦੱਖਣ ਤੇ ਲੰਕਾ ਤੋਂ ਉੱਤਰ ਤੇ ਬਰਮਾਂ ਤੋਂ ਪੱਛਮ ਵਲ ਹੈ, ਇੰਡੀਆ, ਹਿੰਦੁਸਤਾਨ, ਭਾਰਤਵਰਸ਼
–ਹਿੰਦਕੀ, ਹਿੰਦਗੀ, ੧. ਦੇਸੀ ਲਿਪੀ, ਮਹਾਜਨੀ, ਲੰਡੇ; ੨. ਹਿੰਦੀਆਂ ਦੀ ਬੋਲੀ ਜੋ ਕਰੀਬਨ ਸਾਰੇ ਹਿੰਦ ਵਿੱਚ ਥੋੜ੍ਹੀ ਬਾਹਲੀ ਸਮਝੀ ਜਾਂਦੀ ਹੈ, ਹਿੰਦੁਸਤਾਨੀ; ੩. ਪੁਰਾਤਨ ਪੰਜਾਬੀ; ੪. ਮੁਲਤਾਨੀ ਜਿਸ ਨੂੰ ‘ਹਿੰਦਕੋ’ ਵੀ ਆਖਦੇ ਸਨ; ੫. ਹਿੰਦੂ ਪੁਣਾ; ੬. ਹਿੰਦ ਦੀ, ਹਿੰਦੀ
–ਹਿੰਦ ਵਾਸੀ, ਪੁਲਿੰਗ : ਹਿੰਦ ਵਿੱਚ ਰਹਿਣ ਵਾਲਾ, ਭਾਰਤੀ, ਹਿੰਦੁਸਤਾਨੀ
–ਹਿੰਦਵੀ, ਇਸਤਰੀ ਲਿੰਗ : ੧. ਹਿੰਦ ਦੀ ਬੋਲੀ ਜਿਸ ਨੂੰ ਪਰਦੇਸੀ ਲੋਕ ਇਥੇ ਆ ਕੇ ਆਪਣੇ ਭਾਵ ਪ੍ਰਗਟਾਉਣ ਲਈ ਬਣਾਉਂਦੇ ਹਨ, ਹਿੰਦੁਸਤਾਨੀ; ੨. ਹਿੰਦੀ ਭਾਸ਼ਾ; ੩. ਵਿਸ਼ੇਸ਼ਣ : ਹਿੰਦ ਸਬੰਧੀ, ਭਾਰਤੀ; ੪. ਇਸਤਰੀ ਲਿੰਗ : ਪੁਰਾਤਨ ਪੰਜਾਬੀ, ਲਹਿੰਦੀ
–ਹਿੰਦੀ, ੧. ਇਸਤਰੀ ਲਿੰਗ : ਨਾਗਰੀ, ਉੱਤਰ ਪ੍ਰਦੇਸ਼ ਜਾਂ ਯੂ. ਪੀ. ਦੀ ਸਾਹਿਤਕ ਭਾਸ਼ਾ ਜੋ ਹੁਣ ਭਾਰਤ ਦੀ ਰਾਸ਼ਟਰ ਭਾਸ਼ਾ ਮੰਨੀ ਗਈ ਹੈ। ਇਹ ਦੇਵ ਨਾਗਰੀ ਅੱਖਰਾਂ ਵਿੱਚ ਲਿਖੀ ਜਾਂਦੀ ਹੈ; ਵਿਸ਼ੇਸ਼ਣ : ੨. ਹਿੰਦ ਦਾ, ਹਿੰਦ ਸਬੰਧੀ, ਭਾਰਤੀ, ਹਿੰਦੁਸਤਾਨੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-02-02-14-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First