ਹੁਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁਣ [ਕਿਵਿ] ਇਸ ਵਕਤ , ਇਸ ਸਮੇਂ, ਇਹਨਾਂ ਦਿਨਾਂ ਵਿੱਚ, ਅੱਜ-ਕੱਲ੍ਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੁਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁਣ ਕ੍ਰਿ. ਵਿ—ਅਬ. ਇਸ ਵੇਲੇ. “ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ.” (ਮਾਝ ਮ: ੫) ਇਸ ਦਾ ਮੂਲ ਸੰਸਕ੍ਰਿਤ अहनि —ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ—ਅੱਜ ਦੇ ਦਿਨ
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੁਣ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੁਣ, ਕਿਰਿਆ ਵਿਸ਼ੇਸ਼ਣ : ਇਸ ਵੇਲੇ, ਇਨ੍ਹਾਂ ਦਿਨਾਂ ਵਿੱਚ, ਅੱਜਕਲ, ਇਸ ਸਮੇਂ ਵਿਚ, (ਲਹਿੰਦੀ) : ਇਸ ਲਈ
–ਹੁਣ ਸਈਂ, (ਪੁਆਧੀ) / ਅਵਯ : ਅੱਗੇ ਨੂੰ ਸਹੀ
–ਹੁਣ ਸਹੀ, ਅਵਯ : ਅੱਗੋਂ ਨੂੰ ਸਹੀ
–ਹੁਣ ਹੀ, ਕਿਰਿਆ ਵਿਸ਼ੇਸ਼ਣ : ਹੁਣੇ
–ਹੁਣ ਤਾਂ, ਕਿਰਿਆ ਵਿਸ਼ੇਸ਼ਣ : ਇਸ ਵੇਲੇ ਤਾਂ ਅਗਾਂਹ ਨੂੰ
–ਹੁਣ ਤਾਈਂ, ਕਿਰਿਆ ਵਿਸ਼ੇਸ਼ਣ : ਅਜੇ ਤੱਕ
–ਹੁਣ ਤਾਂ ਕਹਿਣਿਆਂ ਨੇ ਵੀ ਘਾਹੀ ਬੰਨ੍ਹ ਲਏ, ਹੁਣ ਤਾਂ ਟਿੱਡੀਆਂ ਨੂੰ ਵੀ ਬਣ ਲੱਗ ਗਏ, ਹੁਣ ਤਾਂ ਭੇਡਾਂ ਵੀ ਮੱਕੇ ਚਲੀਆਂ, ਅਖੌਤ : ਨਿਕਾਰੇ ਆਦਮੀ ਵੀ ਜਿਨ੍ਹਾਂ ਤੋਂ ਉਮੈਦ ਨਾ ਹੋਵੇ ਕਿਸੇ ਵੱਡੇ ਕੰਮ ਦਾ ਦਾਵ੍ਹਾ ਕਰਨ ਲੱਗ ਜਾਣ ਤਾਂ ਕਹਿੰਦੇ ਹਨ
–ਹੁਣ ਪਛਤਾਏ ਕੀ ਬਣੇ ਜਾਂ ਚਿੜੀਆਂ ਚੁਗ ਗਈਂ ਖੇਤ, ਅਖੌਤ : ਨੁਕਸਾਨ ਕਰਾ ਕੇ ਪਛਤਾਉਣ ਦਾ ਕੁਝ ਫਾਇਦਾ ਨਹੀਂ
–ਹੁਣ ਤੀਕ, ਕਿਰਿਆ ਵਿਸ਼ੇਸ਼ਣ : ਅਜੇ ਤੱਕ, ਹਾਲੀ ਤੱਕ, ਅਜੇ ਵੀ
–ਹੁਣ ਤੋਂ (ਥੋਂ), ਕਿਰਿਆ ਵਿਸ਼ੇਸ਼ਣ : ਇਸ ਵੇਲੇ ਤੋਂ, ਅੱਗੇ ਨੂੰ
–ਹੁਣ ਤੋੜੀਂ, ਕਿਰਿਆ ਵਿਸ਼ੇਸ਼ਣ : ਅਜੇ ਤੱਕ
–ਹੁਣ ਦਾ, ਵਿਸ਼ੇਸ਼ਣ : ਨਵਾਂ, ਤਾਜ਼ਾ; ਅੱਜਕਲ ਦਾ
–ਹੁਣ ਨੂੰ, ਕਿਰਿਆ ਵਿਸ਼ੇਸ਼ਣ : ਹੁਣ ਤੱਕ
–ਹੁਣ ਦਾ ਪੋਚ, ਪੁਲਿੰਗ : ਨਵਾਂ ਪੋਚ, ਨਵੀਂ ਨਸਲ, ਵਰਤਮਾਨ ਸਮੇਂ ਦੇ ਬੱਚੇ, ਅੱਜਕਲ ਦੇ ਮੁੰਡੇ ਕੁੜੀਆਂ
–ਹੁਣ ਭੀ, ਹੁਣ ਵੀ, ਕਿਰਿਆ ਵਿਸ਼ੇਸ਼ਣ : ਅਜੇ ਤੱਕ ਭੀ, ਅਜੇ ਵੀ, ਫੇਰ ਵੀ
–ਹੁਣੇ, ਕਿਰਿਆ ਵਿਸ਼ੇਸ਼ਣ : ਇਸ ਵੇਲੇ, ਝੱਟਪੱਟ, ਥੋੜਾ ਚਿਰ ਹੋਇਆ, ਤੁਰਤ ਫੁਰਤ ਥੋੜੇ ਚਿਰ ਨੂੰ
–ਹੁਣੇ ਹੀ, ਕਿਰਿਆ ਵਿਸ਼ੇਸ਼ਣ : ਇਸੇ ਵੇਲੇ, ਝੱਟਪੱਟ, ਪਲਕ ਨੂੰ
–ਹੁਣੇ ਹੁਣੇ, ਕਿਰਿਆ ਵਿਸ਼ੇਸ਼ਣ : ੧. ਬਹੁਤ ਛੇਤੀ; ੨. ਬਹੁਤ ਥੋੜੀ ਦੇਰ ਹੋਈ; ੩. ਢਿੱਲ ਨਾ ਕਰ ਕੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-14-12-24-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First