ਹੰਝ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੰਝ ਸੰਗ੍ਯਾ—ਹੰਸ. “ਆਇ ਉਲਥੇ ਹੰਝ.” (ਸ. ਫਰੀਦ) ੨ ਬਗੁਲਾ. “ਕੇਲ ਕਰੰਦੇ ਹੰਝ ਨੋ.” (ਸ. ਫਰੀਦ) ੩ ਮੱਘ. ਜੰਗਲੀ ਬੱਤਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੰਝ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹੰਝ (ਸੰ.। ਸੰਸਕ੍ਰਿਤ ਹੰਸ*) ੧. ਬਗਲਾ। ਯਥਾ-‘ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ’।
੨. (ਸੰਸਕ੍ਰਿਤ ਹੰਸ। ਪੁ. ਪੰਜਾਬੀ ਹੰਝ) ਹੰਸ। ਯਥਾ-‘ਆਇ ਉਲਥੇ ਹੰਝ’।
----------
* ਸੰਸਕ੍ਰਿਤ ਹੰਸ, ਬਤਖ ਆਦਿ ਚਿੱਟੇ ਰੰਗ ਦੇ ਪਾਣੀ ਪਰ ਰਹਣ ਵਾਲਿਆਂ ਜੀਵਾਂ ਨੂੰ ਕਹਿ ਦੇਂਦੇ ਹਨ। ਅਸਲੀ ਹੰਸਾਂ ਨੂੰ ਹੋਰਨਾਂ ਤੋਂ ਫਰਕ ਕਰਨ ਲਈ ਰਾਜ ਹੰਸ ਕਹਿ ਦਿਆ ਕਰਦੇ ਹਨ, ਸੋਈ ਪੰਜਾਬੀ ਵਿਚ -ਹੰਝ- ਪਦ ਹੰਸ, ਬਗਲਾ, ਬਤਖਾਂ ਆਦਿ ਲਈ ਬੋਲਦੇ ਰਹੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਹੰਝ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੰਝ, ਇਸਤਰੀ ਲਿੰਗ : ਹੰਝੂ
–ਹੰਝ ਨਾ ਸੁਕਣਾ, ਮੁਹਾਵਰਾ : ਰੋਈ ਜਾਣਾ, ਰੋਂਦੇ ਰਹਿਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-01-51-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First