ਹੱਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਕ 1 [ਨਾਂਪੁ] ਅਧਿਕਾਰ , ਇਖ਼ਤਿਆਰ; ਰੱਬ , ਸੱਚ 2 [ਨਾਂਇ] ਬੋਲਣ ਲੱਗਿਆਂ ਜ਼ਬਾਨ ਦਾ ਰੁਕਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਕ. ਦੇਖੋ, ਹਕ। ੨ ਸੰਗ੍ਯਾ—ਹਕਲਾਪਨ. ਆਵਾਜ਼ ਦਾ ਸਾਫ਼ ਨਾ ਨਿਕਲਣਾ. ਦੇਖੋ, ਹਕਲਾ. “ਉਸ ਨੂੰ ਬੋਲਦੇ ਹੋਏ ਹੱਕ ਪੈਂਦੀ ਹੈ”. (ਲੋਕੋ) ੩ ਸੰ. ਹਾਥੀ ਨੂੰ ਬੁਲਾਉਣ ਲਈ ਹਥਵਾਨ ਦਾ ਸੰਕੇਤ ਕੀਤਾ ਸ਼ਬਦ । ੪ ਦੇਖੋ, ਹੱਕਣਾ। ੫ ਹਾਕ. ਪੁਕਾਰ. “ਹੱਕ ਦੇਵੰ ਕਰੰ.” (ਰਾਮਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੱਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਕ, ਪੁਲਿੰਗ : ਇੱਕ ਕੁੰਢੀ ਲਕੀਰ ਜਿਸ ਅੰਦਰ ਰਕਮ ਦਰਜ ਹੁੰਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-30-04-18-12, ਹਵਾਲੇ/ਟਿੱਪਣੀਆਂ:

ਹੱਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਕ, (ਅਰਬੀ) / ਪੁਲਿੰਗ : ੧. ਅਖ਼ਤਿਆਰ, ਅਧਿਕਾਰ, ਤੈਨੂੰ ਕੀ-ਹੈ ਤੂੰ ਇੰਨੀ ਗੱਲ ਮੈਨੂੰ ਕਹੇਂ, ਮੈਨੂੰ-ਹਾਸਲ ਹੈ ਕਿ ਤੁਹਾਥੋਂ ਇਹ ਕੰਮ ਲੈ ਲਵਾਂ); ੨. ਨਿਆਂ, ਮੁਨਸਫੀ, (ਹੱਕ ਦੀ ਗੱਲ ਕਰੋ); ੩. ਕਿਸੇ ਚੀਜ਼ ਨੂੰ ਆਪਣੇ ਕਬਜ਼ੇ ਵਿਚ ਰਖਣ ਲੈਣ ਜਾਂ ਵਰਤਣ ਦਾ ਅਧਿਕਾਰ, ਦਾਵ੍ਹਾ (ਇਸ ਚੀਜ਼ ਤੇ ਤੇਰਾ ਕੋਈ-ਨਹੀਂ); ੪. ਧਰਮ (–ਨਿਆਂ ਤੇ ਰਹਿਣਾ ਵਾਜਬ ਹੈ; ੫. ਫਰਜ਼, ਕਰਤੱਵ (ਤੇਰਾ ਹੱਕ ਹੈ ਯਤੀਮ ਭਤੀਜੇ ਦੀ ਬਾਂਹ ਫੜੇਂ, ਦੋਸਤੀ ਦਾ ਹੱਕ ਅਦਾ ਕਰਨਾ);੬. ਦਸਤੂਰ ਮੁਤਾਬਕ ਮਿਲਣ ਯੋਗ ਚੀਜ਼ (ਸਾਡਾ-ਦੇ ਕੇ ਜਾਉ);੭. ਠੀਕ ਗੱਲ, ਵਾਜਬ ਗੱਲ (ਮੈਂ ਤਾਂ ਹੱਕ ਤੇ ਹਾਂ ਮੈਨੂੰ ਕਿਸੇ ਗੱਲ ਦਾ ਡਰ ਨਹੀਂ); ੮. ਰੱਬ, ਸੱਚਾ ਰਬ; (ਮੁਸਲਮਾਨ); ੯. ਵਿਸ਼ੇਸ਼ਣ : ਜੋ ਝੂਠਾ ਨਾ ਹੋਵੇ, ਜੋ ਧਰਮ ਦੇ ਅਨੁਸਾਰ ਹੋਵੇ, ਠੀਕ, ਸੱਚ, ਮੁਨਾਸਬ (–ਗੱਲ) (ਲਾਗੂ ਕਿਰਿਆ : ਹੋਣਾ, ਦਾਹੁਣਾ, ਦੇਣਾ, ਪਾਉਣਾ, ਮੰਗਣਾ, ਰੱਖਣਾ ਲੈਣਾ)                                                                                                                                                                                                    

–ਹੱਕ ਅਸਾਇਸ਼, ਕਾਨੂੰਨ ਦੀ ਇਸਤਲਾਹ / ਪੁਲਿੰਗ : ਸੁੱਖ ਅਧਿਕਾਰ, ਸੁਵਿਧਾ

–ਹੱਕ ਅਦਾ ਕਰਨਾ, ਮੁਹਾਵਰਾ : ਕਰਤੱਵ ਪਾਲਨ ਕਰਨਾ, ਫਰਜ਼ ਪੂਰਾ ਕਰਨਾ, ਨੀਤੀ ਅਰ ਧਰਮ ਅਨੁਸਾਰ ਦੂਜੇ ਨਾਲ ਵਰਤਣਾ

–ਹੱਕ ਸ਼ਨਾਸ, ਵਿਸ਼ੇਸ਼ਣ / ਪੁਲਿੰਗ : ਰੱਬ ਨੂੰ ਪਛਾਨਣ ਵਾਲਾ, ਹੱਕਦਾਰ ਨੂੰ ਉਸ ਦਾ ਹੱਕ ਦੇਣ ਵਾਲਾ

–ਹੱਕ ਸਭ ਨੂੰ ਪਿਆਰਾ, ਅਖੌਤ : ਸੱਚਾਈ ਅਰ ਇਨਸਾਨ ਨੂੰ ਸਭ ਪਸੰਦ ਕਰਦੇ ਹਨ

–ਹੱਕ ਸਰਕਾਰ, ਪੁਲਿੰਗ : ਲਗਾਨ, ਮਾਲਗੁਜ਼ਾਰੀ, ਮਾਮਲਾ

–ਹੱਕ ਸ਼ੁਫਾ, (ਅਰਬੀ) / ਪੁਲਿੰਗ : ਹੱਕ ਜੋ ਗੁਆਂਢ ਵਜੋਂ ਕਿਸੇ ਨੂੰ ਜ਼ਮੀਨ ਮਕਾਨ ਆਦਿ ਜਾਇਦਾਦ ਮੁੱਖ ਲੈਣ ਦਾ ਹੋਰਨਾਂ ਨਾਲੋਂ ਵਧੀਕ ਹਾਸਲ ਹੋਵੇ

–ਹੱਕ ਸੁਬ੍ਹਾਨ ਹੂ, ਅਵਯ : ਰੱਬ ਪਾਕ ਹੈ

–ਹੱਕ ਹਲਾਲ, (ਅਰਬੀ) / ਪੁਲਿੰਗ : ਜਾਇਜ਼, ਜੋ ਵਸਤੂ ਧਰਮ ਅਨੁਸਾਰ ਕਿਸੇ ਦੀ ਹੈ (ਹੱਕ ਹਲਾਲ ਤੇ ਰਹਿਣਾ ਵਾਜਬ ਹੈ)

–ਹੱਕ ਹਲਾਲ ਦੀ ਕਮਾਈ, ਇਸਤਰੀ ਲਿੰਗ : ਦਸਾਂ ਨਹੁੰਆਂ ਦੀ ਕਮਾਈ, ਧਰਮ ਦੀ ਕਮਾਈ

–ਹੱਕ ਹੋਣਾ, ਮੁਹਾਵਰਾ : ੧. ਸੱਚਾ ਹੋਣਾ, ਸਹੀ ਹੋਣਾ, ਵਾਜ੍ਹਬ ਹੋਣਾ; ੨. ਕਿਸੇ ਚੀਜ਼ ਤੇ ਅਧਿਕਾਰ ਹੋਣਾ; ੩. ਨਿਆਂ ਹੋਣਾ, ਇਨਸਾਫ਼ ਹੋਣਾ; ੪. ਹਿੱਸਾ ਹੋਣਾ

–ਹੱਕ ਕਰ ਹਲਾਲ ਕਰ ਦਿਨ ਵਿਚ ਸੌ ਵਾਰ ਕਰ, ਅਖੌਤ : ਜਾਇਜ਼ ਗੱਲਾਂ ਜਿੰਨੀਆਂ ਕੋਈ ਚਾਹੇ ਕਰੇ, ਕੋਈ ਡਰ ਨਹੀਂ

–ਹੱਕ ਕਰਨਾ, ਮੁਹਾਵਰਾ : ੧. ਕਿਸੇ ਤੀਵੀਂ ਦਾ ਬਾਕਾਇਦਾ ਕਿਸੇ ਆਦਮੀ ਦੇ ਘਰ ਬੈਠ ਜਾਣਾ ਜਾਂ ਕਰੇਵਾ ਕਰ ਲੈਣਾ; ੨. ਨਿਆਂ ਕਰਨਾ

–ਹੱਕ ਤਲਫ਼ੀ, ਇਸਤਰੀ ਲਿੰਗ : ਦੂਜੇ ਦਾ ਹੱਕ ਮਾਰਿਆ ਜਾਣ ਦਾ ਭਾਵ, ਬੇਇਨਸਾਫ਼ੀ, ਧੱਕਾ, ਧਙਾਣਾ

–ਹੱਕ ਤਾਂ ਇਹ ਹੈ, (ਮੁਸਲਮਾਨੀ) : ਸੱਚ ਪੁਛੋ ਤਾਂ ਇਉਂ ਹੈ

–ਹੱਕ ਤਾਲਾ (ਅਰਬੀ) / ਪੁਲਿੰਗ : ਸੱਚਾ ਪਰਮੇਸ਼ਰ, ਪਾਰਬ੍ਰਹਮ

–ਹੱਕ ਤੇ ਲੜਨਾ, ਮੁਹਾਵਰਾ : ਸੱਚੇ ਪੱਖ ਦੀ ਹਮੈਤ ਕਰਨਾ

–ਹੱਕ ਦਬਾ ਲੈਣਾ, ਮੁਹਾਵਰਾ : ਹੱਕ ਮਾਰਨਾ, ਕਿਸੇ ਚੀਜ਼ ਤੇ ਦੂਜੇ ਦੇ ਅਧਿਕਾਰ ਨੂੰ ਆਪਣਾ ਬਣਾ ਲੈਣਾ

–ਹੱਕ ਦਬਾਉਣਾ, ਮੁਹਾਵਰਾ : ਕਿਸੇ ਦੀ ਚੀਜ਼ ਤੇ ਕਬਜ਼ਾ ਜਮ੍ਹਾ ਲੈਣਾ, ਬਿਗਾਨਾ ਮਾਲ ਸਾਂਭ ਲੈਣਾ

–ਹੱਕ ਤੇ ਚਲਣਾ, ਮੁਹਾਵਰਾ : ਸੱਚਾ ਰਸਤਾ ਅਖ਼ਤਿਆਰ ਕਰਨਾ

–ਹੱਕ ਤੇ ਰਹਿਣਾ, ਇਸਤਰੀ ਲਿੰਗ : ੧. ਈਮਾਨਦਾਰੀ ਵਰਤਣਾ, ਬੇਈਮਾਨੀ ਨਾ ਕਰਨਾ; ੨. ਔਰਤ ਦਾ ਪਤੀਬਰਤਾ ਹੋਣਾ

–ਹੱਕ ਦਾ ਹੱਕ, ਪੁਲਿੰਗ : ਸੱਚੋ ਸੱਚ, ਅਸਲ ਦਾ ਅਸਲ

–ਹੱਕਦਾਰ, ਫ਼ਾਰਸੀ / ਪੁਲਿੰਗ ਵਿਸ਼ੇਸ਼ਣ : ਉਹ ਜਿਸ ਦਾ ਹੱਕ ਹੋਵੇ, ਅਸਲੀ ਮਾਲਕ, ਠੀਕ ਦਾਵ੍ਹੇਦਾਰ, ਅਧਿਕਾਰੀ

–ਹੱਕ ਦਿਵਾਉਣਾ, ਮੁਹਾਵਰਾ : ਜੋ ਕੁਝ ਕਿਸੇ ਨੂੰ ਮਿਲਣਾ ਯੋਗ ਹੈ ਉਸ ਨੂੰ ਲੈ ਦੇਣਾ

–ਹੱਦ ਦੇਣਾ, ਮੁਹਾਵਰਾ : ੧. ਕਿਸੇ ਨੂੰ ਉਸ ਦਾ ਹੱਕ ਅਦਾ ਕਰਨਾ; ੨. ਨਿਆਂ ਕਰਨਾ

–ਹੱਕ ਨਾ ਹੱਕ, ਪੁਲਿੰਗ : ਸੱਚ ਝੂਠ, ਨਿਆਂ ਅਨਿਆਂ, ਕਿਰਿਆ ਵਿਸ਼ੇਸ਼ਣ : ਬੇਇਨਸਾਫੀ ਨਾਲ, ਜ਼ਬਰਦਸਤੀ, ਮੱਲੋ ਮੱਲੀ, ਜੋਰੋ ਜੋਰੀ

–ਹੱਕ ਨਿਆਂ, ਪੁਲਿੰਗ : ਠੀਕ ਇਨਸਾਫ਼

–ਹੱਕ ਨੂੰ ਪਹੁੰਚਣਾ, ਮੁਹਾਵਰਾ : ਇਨਸਾਫ਼ ਮਿਲ ਜਾਣਾ, ਨਿਆਂ ਮੂਜਬ ਕੋਈ ਤਲਬ ਪੂਰੀ ਹੋ ਜਾਣਾ

–ਹੱਕ ਨਿਆਈਂ, ਵਿਸ਼ੇਸ਼ਣ : ਇਨਸਾਫ਼ ਦਾ, ਕਿਰਿਆ ਵਿਸ਼ੇਸ਼ਣ : ਨਿਆਂ ਮੂਜਬ

–ਹੱਕਪਸੰਦ, ਵਿਸ਼ੇਸ਼ਣ : ਮੁਨਸਫ਼ ਮਜ਼ਜ, ਇਨਸਾਫ਼ ਪਸੰਦ, ਸੱਚ ਦਾ ਹਾਮੀ

–ਹੱਕਪ੍ਰਸਤ, (ਫ਼ਾਰਸੀ) / ਵਿਸ਼ੇਸ਼ਣ / ਪੁਲਿੰਗ : ੧. ਰੱਬ ਨੂੰ ਮੰਨਣ ਵਾਲਾ, ਖ਼ੁਦਾ ਪ੍ਰਸਤ; ੨. ਇਨਸਾਫ਼ ਪਸੰਦ, ਮੁਨਸਫ਼, ਸੱਚ ਦਾ ਹਾਮੀ, ਸੋਚਾ

–ਹੱਕ ਪ੍ਰਸਤੀ, ਇਸਤਰੀ ਲਿੰਗ : ਇਨਸਾਫ਼ਪਸੰਦੀ

–ਹੱਕ ਪੱਲੇ ਪੈਣਾ, ਮੁਹਾਵਰਾ : ਹੱਕ ਮਿਲਣਾ

–ਹੱਕ ਪੁਜਣਾ, ਮੁਹਾਵਰਾ : ਹੱਕ ਹੋਣਾ, ਜੋ ਕਿਸੇ ਦਾ ਹੱਕ ਹੈ ਉਹ ਉਸ ਨੂੰ ਮਿਲ ਜਾਣਾ

–ਹੱਕ ਪੂਰਾ ਕਰਨਾ, ਮੁਹਾਵਰਾ : ਧਰਮ ਅਨੁਸਾਰ ਜੋ ਵਸਤੂ ਦੂਜੇ ਦੀ ਹੈ ਉਹ ਦੇ ਦੇਣਾ, ਹੱਕ ਅਦਾ ਕਰਨਾ, ਕਿਸੇ ਦਾ ਹੱਕ ਪਿੱਛੇ ਨਾ ਰਖਣਾ, ਕਰਤੱਵ ਦਿਲੋਂ ਨਿਭਾਉਣਾ

–ਹੱਕ ਬਜਾਨਬ, ਫ਼ਾਰਸੀ / ਵਿਸ਼ੇਸ਼ਣ : ਠੀਕ, ਦਰੁਸਤ, ਯੋਗ, ਲਾਇਕ

–ਹੱਕ ਬੋਲਣਾ, ਮੁਹਾਵਰਾ : ਸੱਚੀ ਗੱਲ ਕਰਨਾ, ਸੱਚ ਕਹਿਣਾ

–ਹੱਕ ਮੰਗਣਾ, ਮੁਹਾਵਰਾ : ੧. ਨਿਆਂ ਨਾਲ ਜੋ ਕੁਝ ਕਿਸੇ ਨੂੰ ਆਉਂਦਾ ਹੈ ਉਹਦੇ ਲਈ ਦਾਵ੍ਹਾ ਕਰਨਾ; ੨. ਜਾਇਜ਼ ਮਿਹਨਤ, ਮਜੂਰੀ ਦੀ ਉਜਰਤ ਆਦਿ ਦਾ ਮੁਤਾਲਬਾ ਕਰਨਾ

–ਹੱਕ ਮਾਰਨਾ, ਮੁਹਾਵਰਾ : ਦੂਜੇ ਦਾ ਹੱਕ ਦੱਬ ਲੈਣਾ

–ਹੱਕ ਮਾਲਕਾਨਾ, ਪੁਲਿੰਗ : ਮਲਕੀਅਤ ਦਾ ਹੱਕ, ਕਿਸੇ ਚੀਜ਼ ਜਾਂ ਜਾਇਦਾਦ ਦੇ ਮਾਲਕ ਹੋਣ ਦਾ ਹੱਕ

–ਹੱਕ ਮਿਲਣਾ, ਮੁਹਾਵਰਾ : ਜਿਸ ਚੀਜ਼ ਤੇ ਕਿਸੇ ਦਾ ਹੱਕ ਹੈ ਉਸ ਨੂੰ ਪਰਾਪਤ ਹੋ ਜਾਣਾ

–ਹੱਕ ਮੁਕਾਣਾ, ਮੁਹਾਵਰਾ : ਹੱਕ ਨਬੇੜਨਾ, ਹੱਕ ਦੇਣਾ

–ਹੱਕ ਮੁੜਨਾ, ਮੁਹਾਵਰਾ : ਮਿਹਨਤ ਦਾ ਫਲ ਪੂਰਾ ਮਿਲ ਜਾਣਾ

–ਹੱਕ ਮੌਰੂਸੀ, ਪੁਲਿੰਗ : ਹੱਕ ਜੋ ਪਿਉ ਦਾਦੇ ਤੋਂ ਚਲਾ ਆਉਂਦਾ ਹੈ, ਦਾਦੇਲਾਹੀ ਹੱਕ

–ਹੱਕਰਸੀ, ਇਸਤਰੀ ਲਿੰਗ : ਇਨਸਾਫ਼, ਅਦਲ, ਹੱਕਦਾਰ ਨੂੰ ਹੱਕ ਦੇਣ ਦਾ ਭਾਵ

–ਹੱਕ ਵਿਚ, ਕਿਰਿਆ ਵਿਸ਼ੇਸ਼ਣ : ਪੱਖ ਵਿਚ, ਲਾਭ ਲਈ, ਸਬੰਧੀ ਬਾਰੇ

–ਹੱਕ ਰੱਖਣਾ, ਮੁਹਾਵਰਾ : ਕਿਸੇ ਦਾ ਹਿੱਸਾ ਠੀਕ ਕੱਢਣਾ, ਕਿਸੇ ਦੇ ਲਈ ਵਕਫ ਰੱਖਣਾ

–ਹੱਕ ਲਈ ਲੜਨਾ, ਮੁਹਾਵਰਾ : ਆਪਣੇ ਜਾਇਜ਼ ਮੁਤਾਲਦੇ ਦੀ ਪਰਾਪਤੀ ਲਈ ਯਤਨ ਕਰਨਾ

–ਹੱਕੀ, ਵਿਸ਼ੇਸ਼ਣ / ਪੁਲਿੰਗ : ਸੱਚਾ, ਇਨਸਾਫ਼ ਦਾ ਹੱਕਦਾਰ

–ਹੱਕੋ ਹੱਕ, ਕਿਰਿਆ ਵਿਸ਼ੇਸ਼ਣ : ਸੱਚੋ ਸੱਚ, ਠੀਕ, ਇਨਸਾਫ਼ ਮੂਜਬ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-30-04-18-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.