ਖ਼ਬਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਬਰ [ਨਾਂਇ] ਸਮਾਚਾਰ, ਇਤਲਾਹ, ਸੰਦੇਸ਼; ਪਤਾ , ਸੂਹ, ਸੁਰਾਗ਼; ਸੋਝੀ, ਸੁਰਤ, ਹੋਸ਼; ਨਿਗਰਾਨੀ; ਭੇਦ, ਜਾਣਕਾਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖ਼ਬਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਖ਼ਬਰ. ਅ਼
ਸੰਗ੍ਯਾ—ਸੁਧ. ਸਮਾਚਾਰ. ਹਾਲ। ੨ ਗ੍ਯਾਨ. ਸਮਝ. ਬੋਧ। ੩ ਇੱਤਿ਼ਲਾ. ਸੂਚਨਾ. “ਮਤ ਘਾਲਹੁ ਜਮਕੀ ਖਬਰੀ.” (ਬਿਲਾ ਕਬੀਰ) ੪ ਨਿਗਹਬਾਨੀ. ਨਿਗਰਾਨੀ. “ਸਿੰਚਨਹਾਰੈ ਏਕੈ ਮਾਲੀ । ਖਬਰਿ ਕਰਤੁ ਹੈ ਪਾਤ ਪਤ ਡਾਲੀ.” (ਆਸਾ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖ਼ਬਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖ਼ਬਰ, (ਅਰਬੀ : ਖ਼ਬਰ
=ਇਤਲਾਹ ਦੇਣਾ) \ ਇਸਤਰੀ ਲਿੰਗ : ੧. ਇਤਲਾਹ, ਸੂਚਨਾ, ਵਾਕਫ਼ੀਅਤ, ਸਮਾਚਾਰ, ਸੰਦੇਸਾ; ੨. ਅਫ਼ਵਾਹ ; ੩. ਪਤਾ, ਸੁਰਾਗ, ਸੂਹ; ੪. ਗਿਆਨ, ਸੋਝੀ, ਸੁਰਤ, ਸੁਧ, ਹੋਸ਼; ੫. ਐਲਾਨ; ੬. ਨਿਗਰਾਨੀ (ਲਾਗੂ ਕਿਰਿਆ : ਆਉਣਾ, ਹੋਣਾ, ਕੱਢਣਾ, ਕਰਨਾ, ਦੱਸਣਾ, ਦੇਣਾ, ਮਿਲਣਾ, ਲੈਣਾ)
–ਖ਼ਬਰ ਉਬਰ, ਇਸਤਰੀ ਲਿੰਗ : ਖ਼ਬਰ ਖ਼ੁਬਰ
–ਖ਼ਬਰ ਉੱਡਣਾ, (ਉੜਨਾ) ਮੁਹਾਵਰਾ : ਖ਼ਬਰ ਫੈਲਣਾ, ਅਫ਼ਵਾਹ ਫੈਲਣਾ
–ਖ਼ਬਰ ਉਡਾਉੁਣਾ, (ਉੜਾਉਣਾ) ਮੁਹਾਵਰਾ : ਅਫ਼ਵਾਹ ਫੈਲਾਉਣਾ
–ਖ਼ਬਰ ਅਤਰ, (ਪੋਠੋਹਾਰੀ) / ਇਸਤਰੀ ਲਿੰਗ : ਖ਼ਬਰ ਸਾਰ
–ਖ਼ਬਰ ਸਾਰ, ਇਸਤਰੀ ਲਿੰਗ : ੧. ਇਤਲਾਹ; ੨. ਸਮਝ, ਸੋਝੀ
–ਖ਼ਬਰ ਸੁਰਤ, ਇਸਤਰੀ ਲਿੰਗ : ਸੂਝ, ਸਮਝ, ਸੋਝੀ
–ਖ਼ਬਰ ਕਰਨਾ, ਮੁਹਾਵਰਾ : ਇਤਲਾਹ ਦੇਣਾ, ਪਤਾ ਦੇਣਾ
–ਖ਼ਬਰ ਖਿੰਡਣਾ, ਮੁਹਾਵਰਾ : ਕਿਸੇ ਗੱਲ ਦਾ ਦੂਰ ਤਾਈਂ ਫੈਲ ਜਾਣਾ ਤੇ ਮਸ਼ਹੂਰ ਹੋ ਜਾਣਾ
–ਖ਼ਬਰ ਖ਼ੁਬਰ, ਇਸਤਰੀ ਲਿੰਗ : ਖ਼ਬਰ ਉਬਰ
–ਖ਼ਬਰ ਗਰਮ ਹੋਣਾ, ਮੁਹਾਵਰਾ : ਆਮ ਇਤਲਾਹ ਹੋਣਾ, ਅਫ਼ਵਾਹ ਖ਼ੂਬ ਉੱਡੀ ਹੋਣਾ
–ਖ਼ਬਰ ਘਿੰਨਣ, (ਜਟਕੀ ਕੋਸ਼) / ਕਿਰਿਆ ਸਮਾਸੀ : ਖ਼ਬਰ ਲੈਣਾ
–ਖ਼ਬਰ ਤੇ ਖ਼ਬਰ ਭੇਜਣਾ, ਮੁਹਾਵਰਾ : ਇਤਲਾਹਾਂ ਭੇਜਦੇ ਰਹਿਣਾ
–ਖ਼ਬਰ ਦਹਿੰਦਾ, ਵਿਸ਼ੇਸ਼ਣ : ਖ਼ਬਰ ਦੇਣ ਵਾਲਾ, ਖ਼ਬਰ ਪੁਚਾਉਣ ਵਾਲਾ
–ਖ਼ਬਰ ਦੇਣਾ, ਕਿਰਿਆ ਸਮਾਸੀ : ਇਤਲਾਹ ਦੇਣਾ, ਪਤਾ ਦੇਣਾ
–ਖ਼ਬਰ ਨਾ ਹੋਣਾ, ਕਿਰਿਆ ਸਮਾਸੀ : ਇਤਲਾਹ ਨਾ ਹੋਣਾ, ਪਤਾ ਨਾ ਹੋਣਾ
–ਖ਼ਬਰ ਨੂੰ ਭੇਜਣਾ, ਕਿਰਿਆ ਸਮਾਸੀ : ਬੀਮਾਰ ਪੁਰਸ਼ੀ ਲਈ ਭੇਜਣਾ, ਖ਼ਬਰ ਲੈਣ ਲਈ ਭੇਜਣਾ
–ਖ਼ਬਰ ਪੁਚਾਉਣਾ (ਪੁਚਾਣਾ), ਕਿਰਿਆ ਸਮਾਸੀ : ਇਤਲਾਹ ਕਰਨਾ, ਖ਼ਬਰ ਦੇਣਾ, ਪਤਾ ਦੇਣਾ
–ਖ਼ਬਰ ਪੁੱਛਣਾ, ਕਿਰਿਆ ਸਮਾਸੀ : ਹਾਲ ਹਵਾਲ ਪੁੱਛਣਾ
–ਖ਼ਬਰ ਫੈਲਣਾ, ਮੁਹਾਵਰਾ : ਖ਼ਬਰ ਮਸ਼ਹੂਰ ਹੋਣਾ, ਖ਼ਬਰ ਖਿੰਡਣਾ, ਗੱਲ ਨਸ਼ਰ ਹੋਣਾ
–ਖ਼ਬਰ ਮਿਲਣਾ, ਕਿਰਿਆ ਸਮਾਸੀ : ਇਤਲਾਹ ਮਿਲਣਾ, ਪਤਾ ਲੱਗਣਾ
–ਖ਼ਬਰ ਰੱਖਣਾ, ਮੁਹਾਵਰਾ : ਸੁਚੇਤ ਰਹਿਣਾ, ਕਿਸੇ ਹਾਲ ਜਾਂ ਗੱਲ ਤੋਂ ਵਾਕਫ਼ ਰਹਿਣਾ
–ਖ਼ਬਰ ਲਹਿਣ, (ਜਟਕੀ ਕੋਸ਼) / ਮੁਹਾਵਰਾ : ਰੱਖਿਆ ਕਰਨਾ, ਖ਼ਿਆਲ ਰੱਖਣਾ, ਹਿਫ਼ਾਜ਼ਤ ਕਰਨਾ
–ਖ਼ਬਰ ਲੱਗਣਾ, ਮੁਹਾਵਰਾ : ੧. ਮਲੂਮ ਹੋਣਾ, ਪਤਾ ਮਿਲਣਾ, ਇਤਲਾਹ ਮਿਲਣਾ, ਸੂਹ ਨਿਕਲਣਾ; ੨. ਨਸੀਹਤ ਹੋਣਾ, ਸਿੱਖਿਆ ਮਿਲਣਾ, ਸਬਕ ਮਿਲਣਾ
–ਖ਼ਬਰ ਲੈਣਾ, ਮੁਹਾਵਰਾ : ਬਹੁਤ ਮਾਰਨਾ ਕੁੱਟਣਾ
ਲੇਖਕ : ਭਾਸ਼ਾ ਵਿਭਾਗ ਪੰਜਾਬ ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-19-10-46-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First