ਖ਼ੈਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ੈਰ [ਨਾਂਇ] ਬਿਹਤਰੀ, ਭਲਾਈ , ਸੁੱਖ-ਸਾਂਦ , ਅਮਨ-ਚੈਨ, ਤੰਦਰੁਸਤੀ; ਭਿੱਖਿਆ [ਅਵ] ਚਲੋ, ਹਾਂ ਤਾਂ, ਹੱਛਾ, ਚੰਗਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖ਼ੈਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਖ਼ੈਰ : ਮਾਈਮੋਸੇਸੀ ਕੁਲ ਨਾਲ ਸਬੰਧਤ ਇਸ ਪੱਤਝੜੀ ਰੁੱਖ ਦਾ ਵਿਗਿਆਨਕ ਨਾਂ ਕੇਸ਼ੀਆ ਕੈਟੇਚੂ ਹੈ। ਇਸ ਨੂੰ ਆਮ ਤੌਰ ਤੇ ਕੱਥਾ ਵੀ ਕਿਹਾ ਜਾਂਦਾ ਹੈ। ਇਸ ਰੁੱਖ ਦਾ ਕੱਦ ਛੋਟਾ ਹੁੰਦਾ ਹੈ ਅਤੇ ਇਸ ਦੀ ਕਾਲੇ ਰੰਗ ਦੀ ਛਿੱਲ ਲੰਬੀਆਂ ਪਾੜਾਂ ਵਿਚ ਉਤਰਦੀ ਰਹਿੰਦੀ ਹੈ। ਪੱਤਾ ਆਧਾਰ ਉੱਪਰ ਦੋ ਭੂਰੇ ਰੰਗ ਦੇ ਕੰਡੇ ਹੁੰਦੇ ਹਨ ਅਤੇ ਪੱਤਾ ਡੰਡੀ ਦੇ ਵਿਚਕਾਰ ਇਕ ਗਲੈਂਡ ਹੁੰਦਾ ਹੈ। ਸੰਯੁਕਤ ਪੱਤੇ ਵਿਚ 16 ਤੋਂ 23 ਜੋੜੇ ਖੰਭੜੇ ਹੁੰਦੇ ਹਨ ਅਤੇ ਹਰੇਕ ਖੰਭੜੇ ਵਿਚ 25 ਤੋਂ 35 ਜੋੜੇ ਛੋਟੀਆਂ ਪੱਤੀਆਂ ਦੇ ਹੁੰਦੇ ਹਨ। ਮਈ ਤੋਂ ਸਤੰਬਰ, ਅਕਤੂਬਰ ਤਕ ਫ਼ਲ (ਫਲੀਆਂ) ਵੀ ਪੈ ਜਾਂਦਾ ਹੈ। ਹਰੇਕ ਫਲੀ ਵਿਚ 4 ਤੋਂ 6 ਤਕ ਬੀਜ ਹੁੰਦੇ ਹਨ। ਇਸ ਰੁੱਖ ਦੀ ਮਹੱਤਵਪੂਰਨ ਪੈਦਾਵਾਰ ‘ਕੱਥਾ’ ਹੈ ਜੋ ਪਾਨ ਅਤੇ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਗੂੜ੍ਹਾ ਕੱਥਾ ਚਮੜਾ ਆਦਿ ਰੰਗਣ ਦੇ ਕੰਮ ਆਉਂਦਾ ਹੈ। ਕਿਸ਼ਤੀਆਂ ਦੇ ਪਾਲ ਕੱਥੇ ਨਾਲ ਪੱਕੇ ਰੰਗ ਜਾਂਦੇ ਹਨ ਤਾਂ ਕਿ ਉਹ ਪਾਣੀ ਵਿਚ ਨਾ ਗਲਣ। ਕਬਜ਼ਕੁਸ਼ਾ ਅਤੇ ਹਾਜ਼ਮਾ ਠੀਕ ਕਰਨ ਵਾਲੀਆਂ ਦਵਾਈਆਂ ਵਿਚ ਵੀ ਕੱਥਾ ਵਰਤਿਆ ਜਾਂਦਾ ਹੈ। ਫ਼ੋੜੇ ਫਿਨਸੀਆਂ ਦੂਰ ਕਰਨ ਅਤੇ ਮਸੂੜਿਆਂ ਦੀ ਜਲਨ ਅਤੇ ਉਨ੍ਹਾਂ ਵਿਚੋਂ ਖ਼ੂਨ ਆਉਣਾ ਬੰਦ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੱਥੇ ਦੀ ਬਹੁਤੀ ਵਰਤੋਂ (ਪਾਨ ਆਦਿ ਵਿਚ) ਦੰਦ ਕਾਲੇ ਕਰਦੀ ਹੈ। ਇਸ ਦੀ ਲੱਕੜ ਨੂੰ ਸਿਉਂਕ ਨਹੀਂ ਲਗਦੀ ਇਸ ਲਈ ਇਸ ਨੂੰ ਇਮਾਰਤਾਂ, ਜਹਾਜ਼ਾਂ ਦੇ ਥੱਲੇ, ਹਲ, ਕੋਹਲੂ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 19137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-12-00-34, ਹਵਾਲੇ/ਟਿੱਪਣੀਆਂ: ਹ. ਪੁ. - ਮ. ਕੋ. ; ਪੰ. ਇ. ਇੰ. ਪੰ. -ਡਾ. ਸ਼ਰਮਾ

ਵਿਚਾਰ / ਸੁਝਾਅ

please describe the word ਖ਼ੌਰੇ in this pedia


Shakeel Ahmed, ( 2020/08/15 09:5632)

ਖੈਰ ਜਾਂ ਖ਼ੈਰ ਸ਼ਬਦ ਜੋੜਿਆ ਜਾਵੇ ਜੀ। ਇਹ ਕਿਸੇ ਦੁਆ ਦੇ ਰੂਪ ਵਿੱਚ ਵੀ ਇਸਤੇਮਾਲ ਹੁੰਦਾ ਹੈ- ਖੈਰ ਮੰਗਣੀ, ਅਤੇ ਗੱਲਬਾਤ ਸਮੇਂ ਭੂਤਕਾਲ ਤੋਂ ਵਰਤਮਾਨ ਵਿੱਚ ਪਰਤਣ ਸਮੇਂ ਵੀ।


Mulkh Singh, ( 2022/02/25 02:3146)

ਨਹੀ ਜੀ। ਇਹ ਸ਼ਬਦ ਆਇਆ: ਕੀ ਖਬਰ ਏ ਖਬਰ ਏ ਖਬਰ ਖਬਰ ਤੋਂ ਖੌਰੇ It is used when one is speculating or wondering! Maybe this or maybe that...... hence ਸ਼ਾਇਦ


JAGWINDER SINGH SIDHU, ( 2022/07/31 09:0049)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.