ਫ਼ਲੌਪੀ ਡਿਸਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Floppy Disk

ਫਲੌਪੀ ਪਲਾਸਟਿਕ ਦੀ ਬਣੀ ਹੁੰਦੀ ਹੈ ਜਿਸ ਉਪਰ ਚੁੰਬਕੀ ਪਦਾਰਥ ਦਾ ਲੇਪ ਚੜ੍ਹਿਆ ਹੁੰਦਾ ਹੈ। ਇਹ ਦੋ ਅਕਾਰਾਂ ਵਿੱਚ ਉਪਲਬਧ ਹੁੰਦੀ ਹੈ- ਇਕ ਸਾਢੇ ਤਿੰਨ ਇੰਚ (3. 5 ਇੰਚ) ਅਤੇ ਦੂਸਰੀ ਸਵਾ ਪੰਜ ਇੰਚ (5. 25 ਇੰਚ)। ਆਮ ਤੌਰ 'ਤੇ ਫ਼ਲੌਪੀ ਡਿਸਕ ਦੀ ਸਟੋਰੇਜ ਸਮਰੱਥਾ 1.44 MB (ਮੈਗਾਬਾਈਟ) ਹੁੰਦੀ ਹੈ। ਫ਼ਲੌਪੀ ਧੁੱਪ , ਧੂੜ ਜਾਂ ਸਲ੍ਹਾਬ ਆਦਿ ਵਿੱਚ ਜਲਦੀ ਖ਼ਰਾਬ ਹੋ ਜਾਂਦੀ ਹੈ।

ਇਸੇ ਕਾਰਨ ਇਸ ਦੀ ਵਰਤੋਂ ਲਗਭਗ ਖ਼ਤਮ ਹੋ ਚੁੱਕੀ ਹੈ ਤੇ ਲੋਕ ਇਸ ਦੀ ਥਾਂ ਤੇ ਸੀਡੀ ਜਾਂ ਡੀਵੀਡੀ ਦੀ ਵਰਤੋਂ ਕਰਨ ਲੱਗ ਪਏ ਹਨ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਫ਼ਲੌਪੀ ਡਿਸਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Floppy Disk

ਇਹ ਇਕ ਗੋਲਾਕਾਰ ਲਚਕਦਾਰ ਪਲਾਸਟਿਕ ਦਾ ਟੁੱਕੜਾ ਹੈ ਜੋ ਕਿ ਮੈਗਨੈਟਿਕ ਆਕਸਾਈਡ ਨਾਮਕ ਰਸਾਇਣ ਨਾਲ ਲੇਪ ਕੀਤਾ ਹੁੰਦਾ ਹੈ। ਇਸ ਨੂੰ ਇਕ ਵਰਗਾਕਾਰ ਪਲਾਸਟਿਕ (ਵੀਨਾਇਲ ਜੈਕਟ) ਨਾਲ ਢਕਿਆ ਜਾਂਦਾ ਹੈ। ਇਸ ਦੀ ਵਰਤੋਂ ਸਟੋਰੇਜ ਇਕਾਈ ਵਜੋਂ ਕੀਤੀ ਜਾਂਦੀ ਹੈ। ਅੱਜ ਸੀਡੀ , ਡੀਵੀਡੀ ਆਦਿ ਉੱਚ ਸਟੋਰੇਜ ਸਮਰੱਥਾ ਵਾਲੇ ਮਾਧਿਅਮਾਂ ਦੇ ਆਉਣ ਨਾਲ ਇਸ ਦੀ ਵਰਤੋਂ ਲਗਭਗ ਖ਼ਤਮ ਹੋ ਗਈ ਹੈ। ਇਹ ਦੋ ਵੱਖ-ਵੱਖ ਆਕਾਰਾਂ 5¼ ਇੰਚ ਅਤੇ 3½ ਇੰਚ ਵਿੱਚ ਉਪਲਬਧ ਹੈ। 5¼ ਇੰਚ ਫ਼ਲੌਪੀ ਦੀ ਧਾਰਨ ਸਮਰੱਥਾ 360 KB ਅਤੇ 3½ ਇੰਚ ਫ਼ਲੌਪੀ ਦੀ ਧਾਰਨ ਸਮਰੱਥਾ 720 KB ਜਾਂ 1.44 MB ਹੁੰਦੀ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.