ਅਕਾਲ-ਪੁਰਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਲ-ਪੁਰਖ: ਗੁਰਮਤਿ ਵਿਚ ਪਰਮਾਤਮਾ ਨੂੰ ‘ਅਕਾਲ ਮੂਰਤਿ ’ (ਵੇਖੋ) ਅਤੇਕਰਤਾ ਪੁਰਖ ’ (ਵੇਖੋ) ਮੰਨਿਆ ਗਿਆ ਹੈ। ‘ਅਕਾਲ-ਪੁਰਖ’ ਇਨ੍ਹਾਂ ਦੋਹਾਂ ਸ਼ਬਦ-ਯੁਗਲਾਂ ਤੋਂ ਇਕ ਇਕ ਸ਼ਬਦ ਨਾਲ ਬਣਿਆ ਹੋਣ ਕਾਰਣ ਇਨ੍ਹਾਂ ਦੋਹਾਂ ਸ਼ਬਦ-ਯੁਗਲਾਂ ਦੀ ਮਾਨਤਾਵਾਂ ਨੂੰ ਆਪਣੇ ਵਿਚ ਗ੍ਰਹਿਣ ਕਰਦਾ ਹੈ। ਉਸ ਦਾ ਸਰੂਪ ਕਾਲ ਦੇ ਪ੍ਰਭਾਵ ਤੋਂ ਮੁਕਤ ਹੈ ਅਤੇ ਉਹ ਕਰਤਾ ਪੁਰਖ ਹੈ। ਇਸ ਤਰ੍ਹਾਂ ਉਹ ਅਕਾਲ-ਪੁਰਖ ਹੈ। ਗੁਰੂ ਨਾਨਕ ਦੇਵ ਜੀ ਨੇ ਮਾਰੂ ਰਾਗ ਵਿਚ ਉਸ ਨੂੰ ‘ਅਕਾਲ-ਪੁਰਖ’ ਵਿਸ਼ੇਸ਼ਣ ਨਾਲ ਵਿਸ਼ਿਸ਼ਟ ਕਰਦਿਆਂ ਕਿਹਾ ਹੈ ਕਿ ਅਕਾਲ-ਪੁਰਖ (ਪਰਮਾਤਮਾ) ਦੇ ਸਿਰ ਉਤੇ ਕਾਲ ਦਾ ਸ਼ਾਸਨ ਨਹੀਂ ਹੈ। ਉਹ ਪੁਰਖ ਅਲੱਖ , ਅਗੰਮ ਅਤੇ ਵਿਚਿਤ੍ਰ ਹੈ— ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ਤੂ ਪੁਰਖੁ ਅਲੇਖ ਅਗੰਮ ਨਿਰਾਲਾ (ਗੁ.ਗ੍ਰੰ.1038)। ਗੁਰੂ ਅਰਜਨ ਦੇਵ ਜੀ ਨੇ ਵੀ ਗਉੜੀ ਰਾਗ ਵਿਚ ਪਰਮ-ਸੱਤਾ ਲਈ ‘ਅਕਾਲ-ਪੁਰਖ’ ਸ਼ਬਦ ਦੀ ਵਰਤੋਂ ਕੀਤੀ ਹੈ — ਅਕਾਲ ਪੁਰਖ ਅਗਾਧਿ ਬੋਧ ਸੁਨਤ ਜਸੋ ਕੋਟਿ ਅਘ ਖਏ (ਗੁ.ਗ੍ਰੰ.212)।

            ਸਪੱਸ਼ਟ ਹੈ ਕਿ ਗੁਰਮਤਿ ਅਨੁਸਾਰ ਪੁਰਖ ਸਰੂਪ ਪਰਮਾਤਮਾ ਕਾਲ ਦੇ ਪ੍ਰਭਾਵ ਤੋਂ ਮੁਕਤ ਹੈ, ਸਗੋਂ ਕਾਲ ਉਸ ਦੁਆਰਾ ਸ਼ਾਸਿਤ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.