ਉੱਚਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਚਾ (ਵਿ,ਪੁ) ਭੋਂਏਂ ਤੋਂ ਅੰਬਰ ਵੱਲ ਨੂੰ ਉੱਠਿਆ ਹੋਇਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਉੱਚਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਚਾ [ਵਿਸ਼ੇ] ਸਤ੍ਹਾ ਤੋਂ ਉੱਪਰ ਉਠਿਆ, ਬੁਲੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉੱਚਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਚਾ ਉੱਚਤਾ ਵਾਲਾ—ਵਾਲੀ. “ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ.” (ਸੂਹੀ ਛੰਤ ਮ: ੧) ਉੱਚੀ ਮਾੜੀ (ਮਹਿਲ) ਵਾਲਾ. ਦੇਖੋ, ਉੱਚ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਉੱਚਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉੱਚਾ, ਪੁਲਿੰਗ : ਅੱਗ ਦੇ ਅੰਗਿਆਰ ਜਾਂ ਤੱਤੀ ਚੀਜ਼ ਫੜਨ ਦਾ ਇਕ ਛੋਟਾ ਸੰਦ (ਧਾਤ ਦੀ ਇਕ ਪਤਰੀ ਨੂੰ ਲਿਫਾ ਕੇ ਉਸ ਦੇ ਦੋਵੇਂ ਸਿਰੇ ਇਕ ਦੂਸਰੇ ਨਾਲ ਬਰਾਬਰ ਕਰ ਲਏ ਹੁੰਦੇ ਹਨ)

–ਉੱਚੀ, ਇਸਤਰੀ ਲਿੰਗ : ਚਿਮਟੀ, ਇਸ ਦੇ ਦੋਵੇਂ ਸਿਰੇ ਜਰਾ-ਜਰਾ ਅੰਦਰ ਨੂੰ ਮੁੜਕੇ ਇਹੋ ਮੋਚਨਾ ਹੁੰਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-23-11-44-35, ਹਵਾਲੇ/ਟਿੱਪਣੀਆਂ:

ਉੱਚਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉੱਚਾ, ਵਿਸ਼ੇਸ਼ਣ : ੧. ਬੁਲੰਦ, ਪੱਧਰ ਤੋਂ ਉੱਪਰ ਨੂੰ ਉੱਠਿਆ ਹੋਇਆ; ੨. ਪੱਧਰ ਤੋਂ ਉਪਰ ਨੂੰ ਲੰਮਾ, ਲੰਮੇ ਕੱਦ ਵਾਲਾ; ੩. ਪੱਧਰ ਤੋਂ ਉਪਰਲੀ ਥਾਂ ਤੇ. ਨੀਵੇਂ ਦਾ ਉਲਟ; ੪. ਪਤਵੰਤਾ, ਸਰੇਸ਼ਟ, ਵੱਡੀ ਪਦਵੀ ਤੇ; ੫. ਵੱਡੀ ਜਾਤ ਦਾ; ੬. ਅਮੀਰ ਘਰਾਨੇ ਦਾ ; ੭. ਬਹੁਤ ਜੋਰ ਵਾਲਾ ਬਹੁਤੇ ਅਖਤਿਆਰ ਵਾਲਾ

–ਉਚਾਈ, ਇਸਤਰੀ ਲਿੰਗ : ਉੱਚਾ ਹੋਣ ਦਾ ਭਾਵ, ਪੱਧਰ ਤੋਂ ਉੱਪਰ ਨੂੰ ਲਮਾਈ, ਪੱਧਰ ਤੋਂ ਉੱਪਰ ਕਿਸੇ ਜਗ੍ਹਾ ਤੱਕ ਫਾਸਲਾ

–ਉੱਚਾ ਸੁਣਨਾ, ਉੱਚਾ ਸੁਣਾਈ ਦੇਣਾ, ਮੁਹਾਵਰਾ : ਘਟ ਸੁਣਾਈ ਦੇਣਾ, ਬੋਲੇ ਹੋਣਾ

–ਉੱਚਾ ਹੱਥ ਹੋਣਾ, ਮੁਹਾਵਰਾ : ਜਿੱਤ ਵਿਚ ਹੋਣਾ, ਵਾਧੇ ਵਿਚ ਹੋਣਾ, ਜ਼ੋਰ ਹੋਣਾ

–ਉੱਚਾ ਹੱਥ ਰਹਿਣਾ, ਮੁਹਾਵਰਾ : ਜਿੱਤ ਜਾਣਾ, ਵਧ ਜਾਣਾ, ਉਪਰ ਆਉਣਾ

–ਉੱਚਾ ਹੋਣਾ, ਮੁਹਾਵਰਾ : ਵੱਡਾ ਬਣਨਾ, ਆਕੜਨਾ, ਸਿਰ ਨੂੰ ਆਉਣਾ

–ਉੱਚਾ ਕਰਨਾ, ਕਿਰਿਆ ਸਕਰਮਕ  : ਉੱਪਰ ਲੈ ਜਾਣਾ, ਉੱਪਰ ਉਠਾਉਣਾ (ਕੰਧ ਕੋਠੇ ਦੀ ਉਸਾਰੀ-) ਮੁਹਾਵਰਾ : ਵੱਡਾ ਬਣਾਉਣਾ, ਤਰੱਕੀ ਦੇਣਾ, ਰੁਤਬਾ ਦੇਣਾ

–ਉੱਚਾ ਘਰ, ਪੁਲਿੰਗ : ਰੁਤਬੇ ਜਾਂ ਜਸ ਦੇ ਲਿਹਾਜ ਨਾਲ ਵੱਡਾ ਥਾਂ

–ਉੱਚਾ ਚੜ੍ਹਨਾ, ਕਿਰਿਆ ਅਕਰਮਕ : ਕਿਸੇ ਉੱਚੀ ਜਗ੍ਹਾ ਤੇ ਜਾਣਾ, ਹਵਾ ਵਿਚ ਉੱਪਰ ਨੂੰ ਉੱਠਣਾ-ਮੁਹਾਵਰਾ : ਤਰੱਕੀ ਕਰਨਾ, ਰੁਤਬਾ ਲੈਣਾ

–ਉਚਾਣ, ਇਸਤਰੀ ਲਿੰਗ : ਉਚੀ ਥਾਂ, ਉਚਾਈ, ਉਚਾ ਪਾਸਾ

–ਉੱਚਾ ਨੀਵਾਂ, ਵਿਸ਼ੇਸ਼ਣ : ਨਾ ਪਧਰਾ, ਉਗੜ ਦੁਗੜਾ–ਉੱਚਾ ਨੀਵਾਂ ਹੋਣਾ, ਮੁਹਾਵਰਾ : ਵਧ ਘਟ ਹੋ ਪੈਣਾ, ਲੜ ਪੈਣਾ, ਕੌੜੇ ਫਿੱਕੇ ਬੋਲ ਬੋਲਣਾ

–ਉੱਚਾ ਨੀਵਾਂ ਥਾਂ ਵੇਖਣਾ, ਮੁਹਾਵਰਾ : ਵੱਡੇ ਛੋਟੇ ਦੀ ਪਛਾਣ ਕਰਨਾ, ਜੇਹਾ ਬੰਦਾ ਹੋਵੇ ਉਸ ਨਾਲ ਤੇਹਾ ਵਰਤਣਾ

–ਉੱਚਾ ਬੋਲ, ਪੁਲਿੰਗ : ਫੜ, ਹੰਕਾਰ ਦੀ ਗੱਲ

–ਉੱਚਾਂ ਬੋਲਣਾ, ਮੁਹਾਵਰਾ : ਵਡਿਆਉਣਾ ਤਰੱਕੀ ਦੇਣਾ, ਉੱਨਤ ਕਰਨਾ

–ਉੱਚਾ ਬੋਲ ਬੋਲਣਾ, ਮੁਹਾਵਰਾ : ਹੰਕਾਰ ਭਰੀ ਗੱਲ ਕਰਨਾ, ਬਹੁਤ ਵੱਧ ਕੇ ਗੱਲ ਕਰਨਾ

–ਉੱਚਾ ਲੰਮਾ ਗੱਭਰੂ ਪੱਲੇ ਠੀਕਰੀਆਂ, ਅਖੌਤ : ਦਿਸਣ ਨੂੰ ਚੰਗਾ ਭਲਾ ਪਰ ਗੁਣ ਮਾੜੇ, ਉੱਚੀ ਦੁਕਾਨ ਫਿਕਾ ਪਕਵਾਨ

–ਉਚਿਆਈ, ਇਸਤਰੀ ਲਿੰਗ : ਵਡਿਆਈ, ਰੁਤਬਾ, ਲਮਾਈ

–ਉੱਚੀ ਸੁਰ, ਇਸਤਰੀ ਲਿੰਗ : ਗਾਉਣ ਵਿਚ ਉੱਚੀ ਆਵਾਜ਼

–ਉੱਚੀ ਦੁਕਾਨ ਫਿੱਕਾ ਪਕਵਾਨ, ਅਖੌਤ : ਪਰਸਿੱਧਤਾ ਅਨੁਸਾਰ ਗੁਣ ਨਾ ਹੋਵੇ ਤਾਂ ਕਹਿੰਦੇ ਹਨ

–ਉੱਚੇ ਨੱਕ ਵਾਲਾ, ਪੁਲਿੰਗ : ਵੱਡੀ ਇੱਜ਼ਤ ਵਾਲਾ, ਲੱਜ ਸ਼ਰਮ ਵਾਲਾ

–ਊਚ ਨੀਚ, ਇਸਤਰੀ ਲਿੰਗ : ਵਾਧ ਘਾਟ, ਭਲਾ ਬੁਰਾ, ਨਫਾ ਨੁਕਸਾਨ

–ਊਚ ਨੀਚ ਨਾ ਵਿਚਾਰਨਾ, ਮੁਹਾਵਰਾ : ਛੁਹ ਨਾ ਮੰਨਣਾ ਜਾਂ ਕਰਨਾ

–ਹਾਣ ਲਾਭ ਨਾ ਸੋਚਣਾ, ਵਾਧ ਘਾਟ ਨਾ ਰੱਖਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-23-11-44-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.