ਕਉਤਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਉਤਕ (ਨਾਂ,ਪੁ) ਮਨ ਨੂੰ ਅਨੰਦ ਦੇਣ ਵਾਲਾ ਅਸਚਰਜ ਅਤੇ ਅਨੋਖਾ ਦ੍ਰਿਸ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਉਤਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਉਤਕ. ਸੰ. ਕੌਤੁਕ. ਸੰਗ੍ਯਾ—ਇੱਛਾ। ੨ ਤਮਾਸ਼ਾ । ੩ ਮਨ ਨੂੰ ਆਨੰਦ ਕਰਨ ਵਾਲੀ ਕ੍ਰਿਯਾ. “ਕਉਤਕ ਕੋਡ ਤਮਾਸਿਆ” (ਵਾਰ (ਜੈਤ) ੪ ਆਸ਼੍ਚਯ੗. ਅਚਰਜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਉਤਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਉਤਕ (ਸੰ.। ਸੰਸਕ੍ਰਿਤ ਕੌਤਕ:) ਖੇਲ , ਤਮਾਸ਼ਾ , ਆਨੰਦ, ਖੁਸ਼ੀ, ਉਤਸ਼ਾਹ। ਯਥਾ-‘ਕਉਤਕ ਕੋਡ ਤਮਾਸਿਆ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਉਤਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਉਤਕ, (ਸੰਸਕ੍ਰਿਤ : ਕੌਤਕ) / ਪੁਲਿੰਗ : ਕੌਤਕ, ਅਨੋਖੀ ਗੱਲ, ਚਮਤਕਾਰ, ਚਿੱਤਰ, ਖੇਡ, ਮੇਲਾ, ਤਮਾਸ਼ਾ, ਮਨ ਨੂੰ ਅਨੰਦ ਦੇਣ ਵਾਲੀ ਕਿਰਿਆ, ਅਚਰਜ ਦ੍ਰਿਸ਼

–ਕਉਤਕਹਾਰ, ਵਿਸ਼ੇਸ਼ਣ : ਕੌਤਕ ਕਰਨ ਵਾਲਾ, ਕੌਤਕੀ, ਰੱਬ

–ਕਉਤਕੀ, (ਸੰਸਕ੍ਰਿਤ : ਕੌਤਕੀ) / ਪੁਲਿੰਗ / ਵਿਸ਼ੇਸ਼ਣ  : ਨਾਚਾ, ਨਚਾਰ, ਕੌਤਕ ਕਰਨ ਵਾਲਾ, ਖਿਡਾਰ, ਖੇਲ ਤਮਾਸ਼ੇ ਕਰਨ ਵਾਲਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-29-06-57-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.