ਕਬਾੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬਾੜ (ਨਾਂ,ਪੁ) ਟੁੱਟਾ ਭੱਜਾ ਸਮਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਬਾੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬਾੜ [ਨਾਂਪੁ] ਟੁੱਟੀਆਂ-ਭੱਜੀਆਂ ਤੇ ਬਚੀਆਂ-ਖੁਚੀਆਂ ਚੀਜ਼ਾਂ ਦਾ ਸੰਗ੍ਰਹਿ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1072, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਬਾੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬਾੜ. ਸੰਗ੍ਯਾ—ਕੂੜਾ—ਕਰਕਟ. ਟੁੱਟੀ ਫੁੱਟੀ ਵਸ੍ਤੁ. ਕਪ੗ਟ. ਚੀਥੜਾ । ੨ ਵ੍ਯਰਥ ਕਰਮ. ਮੰਦ ਕਰਮ. “ਜੇ ਸਉ ਕੂੜੀਆ ਕੂੜ ਕਬਾੜ.” (ਧਨਾ ਮ: ੧) “ਛੋਡਹੁ ਪ੍ਰਾਣੀ ਕੂੜ ਕਬਾੜਾ.” (ਮਾਰੂ ਸੋਲਹੇ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਬਾੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਬਾੜ, (ਸੰਸਕ੍ਰਿਤ : कपाल=ਸੰਗ੍ਰਹਿ) \ ਪੁਲਿੰਗ : ਟੁੱਟੀਆਂ ਭੱਜੀਆਂ ਚੀਜ਼ਾਂ ਦਾ ਸੰਗ੍ਰਹਿ, ਬਹੁਤ ਕਿਸਮ ਦੀਆਂ ਚੀਜ਼ਾਂ ਦੇ ਉਦੜ ਗੁਦੜ ਹੋਣ ਦੀ ਹਾਲਤ

–ਕਬਾੜਖਾਨਾ, ਪੁਲਿੰਗ : ਜਿਥੇ ਟੁੱਟਾ ਭੱਜਾ ਸਾਮਾਨ ਪਿਆ ਹੋਵੇ, ਕਬਾੜੀ ਦੀ ਦੁਕਾਨ ਜਾਂ ਸਟੋਰ

–ਕਬਾੜੀ, ਪੁਲਿੰਗ : ਪੁਰਾਣੀਆਂ ਰੱਦੀ ਖੱਦੀ ਜਾਂ ਟੁੱਟੀਆਂ ਭੱਜੀਆਂ ਚੀਜ਼ਾਂ ਵੇਚਣ ਵਾਲਾ

–ਕਬਾੜੀਆ, ਪੁਲਿੰਗ : ਕਬਾੜੀ

–ਕਬਾੜੀ ਬਾਜ਼ਾਰ, ਪੁਲਿੰਗ : ਉਹ ਬਾਜ਼ਾਰ ਜਿਸ ਵਿੱਚ ਕਬਾੜੀਆਂ ਦੀਆਂ ਦੁਕਾਨਾਂ ਹੁੰਦੀਆਂ ਹਨ

–ਕਾਠ ਕਬਾੜ, ਕੂੜ ਕਬਾੜ, ਪੁਲਿੰਗ : ਟੁੱਟਾ ਭੱਜਾ ਸਾਮਾਨ, ਲਕਾ ਤੁਕਾ, ਛਿੱਛਪੱਤ, ਨਿੱਕ ਸੁੱਕ, ਅੱਲ ਪੱਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 91, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-12-00-54, ਹਵਾਲੇ/ਟਿੱਪਣੀਆਂ:

ਕਬਾੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਬਾੜ, (ਲਹਿੰਦੀ) \ (=ਕ+ਪਾਲ<ਪਰਾਲ<ਸੰਸਕ੍ਰਿਤ : पलाल=ਬਾਜਰੇ ਦਾ ਟਾਂਡਾ) \ ਪੁਲਿੰਗ : ਬਾਜਰੇ ਦੇ ਸਿੱਟੇ ਲੱਥ ਟਾਂਡੇ, ਕਬਾੜਾ, ਕੜਬ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-02-32-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.