ਕੂਰਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਰਮ. ਸੰ. ਕੂਮ੗. ਸੰਗ੍ਯਾ—ਕੱਛੂ ਕੁੰਮਾ। ੨ ਵਿ੄ਨੁ ਦਾ ਦੂਜਾ ਅਵਤਾਰ. ਦੇਖੋ, ਕੱਛਪ ਅਵਤਾਰ । ੩ ਦਸ ਪ੍ਰਾਣਾਂ ਵਿੱਚੋਂ ਇੱਕ ਪ੍ਰਾਣ , ਜਿਸ ਨਾਲ ਨੇਤ੍ਰਾਂ ਦੀਆਂ ਪਲਕਾਂ ਖੁਲਦੀਆਂ ਹਨ। ੪ ਇੱਕ ਪੁਰਾਣ , ਜਿਸ ਵਿੱਚ ਕੱਛੂਅਵਤਾਰ ਦੀ ਕਥਾ ਪ੍ਰਧਾਨ ਹੈ। ੫ ਰਿਗਵੇਦ ਦੇ ਮੰਤ੍ਰਾਂ ਦਾ ਪ੍ਰਕਾਸ਼ਕ ਇੱਕ ਦੇਵਰਿਖਿ. “ਮਛੁ ਕਛੁ ਕੂਰਮੁ ਆਗਿਆ ਅਉਤਰਾਸੀ.” (ਮਾਰੂ ਸੋਲਹੇ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੂਰਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂਰਮ, (ਸੰਸਕ੍ਰਿਤ : कर्म) : ੧. ਕੱਛੂ ਕੰਮਾ : ‘ਮਛੁ ਕਛੁ ਕੂਰਮੁ ਆਗਿਆ ਅਉਤਰਾ ਸੀ’

(ਮਾਰੂ ਸੋਹਲੇ ਮਹਲਾ ੫)

–ਕੂਰਮਆਸਨ,    ਪੁਲਿੰਗ : ਯੋਗੀਆਂ ਦਾ ਇੱਕ ਪਰਕਾਰ ਦਾ ਆਸਣ

–ਕੂਰਮ ਪਾਲ,    ਪੁਲਿੰਗ : ਕੱਛੂ ਦੀ ਸੇਜਾ, ਕੱਛ ਰੂਪ ਪਲੰਘ : ‘ਕੁਰਮਾ ਪਾਲੁ ਸਹਸ੍ਰਫਨੀ, ਬਾਸਕੁ ਸੇਜ ਵਾਲੁਆ’

(ਮਲਾਰ : ਨਾਮਦੇਵ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-10-20-49, ਹਵਾਲੇ/ਟਿੱਪਣੀਆਂ:

ਕੂਰਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂਰਮ, (ਸੰਸਕ੍ਰਿਤ : कूर्म) \ ਪੁਲਿੰਗ : ੧. ਵਿਸ਼ਨੂੰ ਦਾ ਦੂਜਾ ਅਵਤਾਰ; ੨. ਇੱਕ ਪੁਰਾਣ ਜਿਸ ਵਿੱਚ ਕੱਛੂ ਅਵਤਾਰ ਦੀ ਕਥਾ ਪਰਧਾਨ ਹੈ : ਮਛੁ ਕਛੁ ਕੂਰਮ ਆਗਿਆ ਆਉਤਰਾਸੀ’

(ਮਾਰੂ ਸੋਹਲੇ ਮਹਲਾ ੫)

–ਕੂਰਮ ਅਵਤਾਰ, ਪੁਲਿੰਗ : ਚੌਵੀ ਅਵਤਾਰਾਂ ਵਿਚੋਂ ਦੂਜਾ ਅਵਤਾਰ

–ਕੂਰਮ ਕਸ਼ੇਤਰ, ਪੁਲਿੰਗ: ਇੱਕ ਤੀਰਥ ਸਥਾਨ ਜਿੱਥੇ ਕੂਰਮ ਅਵਤਾਰ ਦੇ ਦਰਸ਼ਨ ਹੁੰਦੇ ਹਨ

–ਕੂਰਮ ਪੁਰਾਣ,  ਪੁਲਿੰਗ : ਉਹ ਪੁਰਾਣ ਜਿਸ ਵਿੱਚ ਕੂਰਮ ਅਵਤਾਰ ਦੀ ਕਥਾ ਲਿਖੀ ਹੈ ਇਸ ਵਿੱਚ ੧੭000 ਸਲੋਕ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-10-21-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.