ਕੂਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂਲਾ. ਵਿ—ਕੋਮਲ. ਨਰਮ.“ਸਘਨ ਬਾਸ ਕੂਲੇ.” (ਬਸੰ ਮ: ੫) ਕੋਮਲ ਬਿਰਛਾਂ ਵਿੱਚ ਗਾੜ੍ਹੀ ਸੁਗੰਧਿ ਉਤਪੰਨ ਹੋਈ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੂਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂਲਾ, (ਸੰਸਕ੍ਰਿਤ : कोमल) \ ਵਿਸ਼ੇਸ਼ਣ : ੧. ਨਰਮ, ਲਵਾ, ਮਲਾਇਮ, ਅਲੂੰ ਜਾਂ ਅਲੂੰਆਂ; ੨. ਜੋ ਛੂਹਣ ਵਿੱਚ ਚਿਕਣਾ ਜੇਹਾ ਲਗੇ, ਜੋ ਖੁਰਦਰਾ ਨਾ ਹੋਵੇ

–ਕੂਲਾ ਉੱਤਰ ਕਰੋਧ ਨੂੰ ਥੰਮ੍ਹ, ਅਖੌਤ : ‘ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ’ ਕਰੋਧ ਦੇ ਮੁਕਾਬਲੇ ਨਿਮਰਤਾ ਦੀ ਵਡਿਆਈ ਕੀਤੀ ਹੈ

–ਕੂਲਾ ਕੂਲਾ, ਵਿਸ਼ੇਸ਼ਣ : ਬਹੁਤ ਨਰਮ, ਨਰਮ ਜੇਹਾ

–ਕੂਲਾ ਚਾਨਣ, ਪੁਲਿੰਗ : ਨਿੰਮ੍ਹੀ ਨਿੰਮ੍ਹੀ ਲੋ, ਥੋੜਾ ਥੋੜਾ ਚਾਨਣ ਜੋ ਅੱਖਾਂ ਨੂੰ ਨਾ ਚੁਭੇ

–ਕੂਲਾ ਛਾਹ ਵੇਲਾ, ਪੁਲਿੰਗ : ਲੱਸੀ ਵੇਲੇ ਤੋਂ ਕੁਝ ਸਾਝਰੇ

–ਕੂਲਾਪਨ, ਪੁਲਿੰਗ : ਚਿਕਨਾਹਟ, ਕੂਲੇ ਹੋਣ ਦਾ ਗੁਣ

–ਕੂਲੀ, ‘ਕੂਲਾ’ ਦਾ ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-10-25-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.