ਕੋਕੋ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਕੋ (ਨਾਂ,ਇ) ਬਾਲਾਂ ਨੂੰ ਪਰਚਾਉਣ ਜਾਂ ਡਰਾਉਣ ਦਾ ਫ਼ਰਜ਼ੀ ਹਊਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੋਕੋ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਕੋ [ਨਾਂਇ] ਬੱਚਿਆਂ ਨੂੰ ਡਰਾ ਕੇ ਧਿਆਨੇ ਲਾਉਣ ਲਈ ਇੱਕ ਕਲਪਿਤ ਪੰਛੀ; ਮਾਦਾ ਕਾਂ , ਕਾਂ ਦੀ ਮਦੀਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਕੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੋਕੋ : ਇਹ ਊਸ਼ਣ-ਖੰਡੀ ਅਮਰੀਕਾ ਦੀਆਂ ਨੀਵੀਆਂ ਘਾਟੀਆਂ ਵਿਚ ਉੱਗਣ ਵਾਲਾ ਇਕ ਦਰਖ਼ਤ ਹੈ, ਇਸਦੇ ਬੀਜ ਕੋਕੋ ਅਤੇ ਚਾਕਲੇਟ ਆਦਿ ਬਣਾਉਣ ਲਈ ਵਰਤੇ ਜਾਂਦੇ ਹਨ। ਇਸ ਦੀ ਕਾਸ਼ਤ ਪੁਰਾਤਨ ਸਮੇਂ ਤੋਂ ਹੁੰਦੀ ਆ ਰਹੀ ਹੈ। ਕੋਕੇ ਦਰਖ਼ਤ ਦਾ ਵਿਗਿਆਨਕ ਨਾਂ ਥੀਓਬਰੋਮਾ ਕਾਕੋ (Theobromacocao) ਹੈ। ਊਸ਼ਣ-ਖੰਡੀ ਦੱਖਣੀ ਅਤੇ ਮੱਧ-ਅਮਰੀਕਾ ਵੈੱਸਟ-ਇੰਡੀਜ਼ ਅਤੇ ਦੁਨੀਆ ਦੇ ਕਈ ਹੋਰ ਭਾਗਾਂ ਵਿਚ ਇਹ ਉਗਾਇਆ ਜਾਂਦਾ ਹੈ। ਸੰਨ 1519 ਵਿਚ ਯੂਰਪ ਵਾਸੀਆਂ ਨੂੰ ਇਸ ਦੀ ਵਰਤੋਂ ਬਾਰੇ ਪਤਾ ਲੱਗਾ।

          ਕੋਕੋ ਦੀ ਕਾਸ਼ਤ – ਇਸ ਦੀ ਕਾਸ਼ਤ ਲਈ ਖ਼ਾਸ ਜਲਵਾਯੂ ਦੀ ਲੋੜ ਹੁੰਦੀ ਹੈ। ਖੁਸ਼ਕੀ ਅਤੇ ਤੇਜ਼ ਹਵਾਵਾਂ ਤੋਂ ਇਸਦਾ ਬਚਾਅ ਕਰਨਾ ਪੈਂਦਾ ਹੈ। ਕਾਫ਼ੀ ਨਮੀ ਅਤੇ ਚੰਗੇ ਨਿਕਾਸ-ਪ੍ਰਬੰਧ ਵਾਲੀ ਡੂੰਘੀ ਅਤੇ ਕਛਾਰੀ ਭੋਂ ਇਸ ਦੀ ਕਾਸ਼ਤ ਲਈ ਲਾਹੇਵੰਦ ਹੁੰਦੀ ਹੈ। ਇਸ ਦੀ ਫ਼ਸਲ ਸਿੱਧੀ ਬੀਜਾਂ ਰਾਹੀਂ ਜਾਂ ਨਰਸਰੀ ਵਿਚ ਪੈਦਾ ਕੀਤੇ ਬੂਟਿਆਂ ਨੂੰ ਖੇਤਾਂ ਵਿਚ ਬਦਲ ਕੇ ਤਿਆਰ ਕੀਤੀ ਜਾਂਦੀ ਹੈ। ਇਕ ਪੌਦੇ ਤੇ ਦੂਜੇ ਦਾ ਫ਼ਾਸਲਾ 1.1 ਤੋਂ 1.3 ਮੀ. ਰੱਖਿਆ ਜਾਂਦਾ ਹੈ। ਇਸ ਦਾ ਬਹੁਤ ਸ਼ਾਖ਼ਾਵਾਂ ਵਾਲਾ ਦਰਖ਼ਤ ਲਗਭਗ 5 ਤੋਂ 8 ਮੀ. ਰੱਖਿਆ ਜਾਂਦਾ ਹੈ। ਇਸ ਦੇ ਪੱਤੇ ਲਗਭਗ 30 ਸੈਂ. ਮੀ. ਲੰਬੇ ਹੁੰਦੇ ਹਨ। ਫ਼ੁੱਲ ਅਤੇ ਫ਼ਲ ਸਿੱਧੇ ਹੀ ਤਣੇ ਜਾਂ ਟਾਹਣੀਆਂ ਉੱਤੇ ਡੰਡੀਆਂ ਨਾਲ ਲਗਦੇ ਹਨ। ਇਹ ਦਰਖ਼ਤ 4 ਜਾਂ 5 ਸਾਲਾਂ ਵਿਚ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ 12 ਤੋਂ 50 ਸਾਲ ਦੀ ਉਮਰ ਤੱਕ ਭਰਪੂਰ ਫ਼ਸਲ ਦਿੰਦਾ ਹੈ। ਸਾਰਾ ਸਾਲ ਇਸ ਉੱਤੇ ਫ਼ੁੱਲ ਅਤੇ ਫ਼ਲ ਲਗਦੇ ਹਨ ਜਿਸ ਕਾਰਨ ਸਾਲ ਵਿਚ ਇਸ ਤੋਂ ਕਈ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਇਸ ਦੇ ਫ਼ਲ, ਫ਼ਲੀਆਂ ਵਰਗੇ ਕੈਪਸਿਊਲ 15 ਤੋਂ 22 ਸੈਂ. ਮੀ. ਲੰਬੇ ਅਤੇ 7 ਤੋਂ 10 ਸੈਂ. ਮੀ. ਮੋਟੇ ਹੁੰਦੇ ਹਨ ਅਤੇ ਇਹ ਸਿਰਿਆਂ ਤੋਂ ਤਿੱਖੇ ਹੁੰਦੇ ਹਨ। ਇਨ੍ਹਾਂ ਵਿਚ ਇਕ ਲੇਸਲਾ-ਜਿਹਾ ਗੁੱਦਾ ਹੁੰਦਾ ਹੈ, ਜਿਸ ਵਿਚ 40- ਤੋਂ 50 ਤੱਕ ਬੀਜ ਹੁੰਦੇ ਹਨ। ਫ਼ਲ ਪੱਕਣ ਲਈ 4 ਮਹੀਨਿਆਂ ਦਾ ਸਮਾਂ ਲੱਗਦਾ ਹੈ ਅਤੇ ਪੱਕੇ ਹੋਏ ਫ਼ਲ ਦਾ ਰੰਗ ਹਰੇ ਤੋਂ ਲਾਲ ਵੈਂਗਣੀ ਜਾਂ ਪੀਲਾ ਹੋ ਜਾਂਦਾ ਹੈ।

          ਕੋਕੋ ਦੀਆਂ ਕਿਸਮਾਂ – ਕੋਕੋ ਦੀਆਂ ਬਹੁਤ ਸਾਰੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਪ੍ਰਮੁੱਖ ਕਰੀਉਲੋ ਅਤੇ ਫੋਰੈਸਟੀਰੋ ਹਨ। ਕਰੀਉਲੋ ਕਿਸਮ ਵਿਚ ਫ਼ਲ ਨਰਮ ਅਤੇ ਪਤਲੀ ਛਿੱਲ ਵਾਲਾ ਹੁੰਦਾ ਹੈ, ਇਸ ਦੀ ਸਤ੍ਹਾ ਖੁਰਦਰੀ ਅਤੇ ਸਿਰੇ ਤਿੱਖੇ, ਬੀਜ ਮੋਟੇ, ਪੀਲੇ ਅਤੇ ਅੰਦਰੋਂ ਚਿੱਟੇ ਰੰਗ ਦੇ ਹੁੰਦੇ ਹਨ। ਫੋਰੈਸਟੀਰੋ ਕਿਸਮਾਂ ਦਾ ਮੂਲ ਦੋਗਲਾ ਹੈ। ਇਹ ਸਖ਼ਤ ਅਤੇ ਜ਼ਿਆਦਾ ਪ੍ਰਤਿਰੋਧਕ ਹੈ। ਇਸ ਦੀਆਂ ਫ਼ਲੀਆਂ ਸਖ਼ਤ ਅਤੇ ਮੋਟੀ ਛਿੱਲ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚਲੇ ਬੀਜ ਪੀਲੇ ਤੋਂ ਗੂੜ੍ਹੇ ਵੈਂਗਣੀ ਰੰਗ ਦੇ ਹੁੰਦੇ ਹਨ। ਵਪਾਰਕ ਤੌਰ ਤੇ ਇਸ ਕਿਸਮ ਦੀ ਫ਼ਸਲ ਹੀ ਲਾਹੇਵੰਦ ਹੈ।

          ਕੋਕੋ ਤੋਂ ਸੰਸਾਰ ਪ੍ਰਸਿੱਧ ਬੀਵਰੇਜ ਚਾਕਲੇਟ ਤਿਆਰ ਕੀਤੀ ਜਾਂਦੀ ਹੈ। ਫਲੀਆਂ ਹੱਥ ਨਾਲ ਤੋੜ ਕੇ, ਇਨ੍ਹਾਂ ਦਾ ਗੁੱਦਾ ਅਤੇ ਬੀਜ ਅਲੱਗ ਕੀਤੇ ਜਾਂਦੇ ਹਨ। ਬੀਜਾਂ ਨੂੰ ਸੁਕਾ ਕੇ ਅਤੇ ਭੁੰਨ ਕੇ ਇਨ੍ਹਾਂ ਦਾ ਛਿੱਲਕਾ ਉਤਾਰ ਲਿਆ ਜਾਂਦਾ ਹੈ। ਫਿਰ ਬੀਜਾਂ ਨੂੰ ਪੀਸ ਕੇ ਇਕ ਲੇਟੀ ਜਿਹੀ ਬਣਾ ਲਈ ਜਾਂਦੀ ਹੈ, ਜੋ ਵਪਾਰਕ ਤੌਰ ਤੇ ਵਰਤਿਆ ਜਾਣ ਵਾਲਾ ਕੌੜਾ ਚਾਕਲੇਟ ਹੈ। ਇਸ ਨੂੰ ਖੰਡ ਪਾ ਕੇ ਮਿੱਠਾ ਬਣਾ ਲਿਆ ਜਾਂਦਾ ਹੈ।

          ਬੀਮਾਰੀਆਂ – ਕੋਕੋ ਦੀਆਂ ਪ੍ਰਮੁੱਖ ਬੀਮਾਰੀਆਂ ਫਾਈਟੋਥੋਰਾ ਪਾਲਮੀਵੋਰਾ ਅਤੇ ਅੰਥਰੈਕਨੋਜ਼ ਹਨ। ਇਸ ਵਿਚ ਪੌਦੇ ਸੜ ਕੇ ਡਿੱਗ ਪੈਂਦੇ ਹਨ। ਜੜ੍ਹਾਂ ਗਲਣ ਦੀ ਬੀਮਾਰੀ ਨੂੰ ਆਰਮਿਲੇਰੀਆ ਕਹਿੰਦੇ ਹਨ।

          ਹ. ਪੁ.– ਇਕ. ਬਾ.; 476; ਮੈਕ. ਐਨ. ਸ. ਟ. 2 : 384


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.