ਚਿਖਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿਖਾ ਸੰ. ਚਿਤਾ. ਸੰਗ੍ਯਾ—ਮੁਰਦਾ ਦਾਹ ਕਰਨ ਲਈ ਲੱਕੜਾਂ ਦਾ ਚਿਣਿਆ ਹੋਇਆ ਢੇਰ. ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜਿਨ੍ਹਾਂ ਬਿਰਛਾਂ ਵਿੱਚ ਦੁੱਧ ਹੈ ਉਨ੍ਹਾਂ ਦੀ ਲੱਕੜ ਚਿਤਾ ਲਈ ਉੱਤਮ ਹੈ, ਅਤੇ ਨਰ ਮੁਰਦੇ ਨੂੰ ਦੱਖਣ ਵੱਲ ਪੈਰ ਕਰਕੇ ਚਿਤਾ ਪੁਰ ਮੂਧਾ ਪਾਉਣਾ ਚਾਹੀਏ ਅਰ ਇਸਤ੍ਰੀ ਨੂੰ ਸਿੱਧੇ ਮੂੰਹ ਲੇਟਾਉਣਾ ਵਿਧਾਨ ਹੈ. ਸਿੱਖਮਤ ਵਿੱਚ ਚਿਤਾ ਸੰਬੰਧੀ ਕੋਈ ਖ਼ਾਸ ਲੱਕੜ ਜਾਂ ਦਿਸ਼ਾ ਦਾ ਨੇਮ ਨਹੀਂ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.