ਜਗਾਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਗਾਤ ਅ਼ਅਥਵਾਜ਼ਕਾਤ. ਸੰਗ੍ਯਾ—ਸ਼ੁੱਧੀ. ਪਵਿਤ੍ਰਤਾ। ੨ ਆਪਣੇ ਮਾਲ ਵਿੱਚੋਂ ਧਰਮਅਰਥ ਜੋ ਹਿੱਸਾ ਕੱਢਿਆ ਜਾਂਦਾ ਹੈ ਉਸ ਦਾ ਨਾਮ “ਜ਼ਕਾਤ” ਇਸ ਲਈ ਹੋ ਗਿਆ ਹੈ ਕਿ ਉਸ ਭਾਗ ਦੇ ਦੇਣ ਨਾਲ ਧਨ ਮਾਲ ਪਵਿਤ੍ਰ ਹੋ ਜਾਂਦਾ ਹੈ. .ਕੁਰਾਨ ਵਿੱਚ ਜ਼ਕਾਤ ਦੇਣਾ ਧਾਰਮਿਕ ਨਿਯਮ ਹੈ. ਦੇਖੋ, ਸੂਰਤ ਬਕਰ, ਆਯਤ ੪੩.

 

ਜੋ ਮਾਲ ਇੱਕ ਵਰ੍ਹਾ ਕ਼ਬ੒੥ ਵਿੱਚ ਰਹੇ ਉਸ ਦੀ ਜ਼ਕਾਤ ਦੇਣੀ ਜ਼ਰੂਰੀ ਹੈ, ਇਸ ਤੋਂ ਘੱਟ ਸਮੇਂ ਪੁਰ ਨਹੀਂ. ਹਦੀਸਾਂ ਦੇਖਣ ਤੋਂ ਪਤਾ ਲਗਦਾ ਹੈ ਕਿ ਹਰੇਕ ਮਾਲ ਉੱਪਰ ਜੁਦੀ ਜੁਦੀ ਜ਼ਕਾਤ ਹੈ, ਜੈਸੇ—ਚਾਰ ਉੱਠ ਜਿਸ ਪਾਸ ਹੋਣ ਉਸ ਉੱਪਰ ਜ਼ਕਾਤ ਨਹੀਂ, ਪਰ ਪੰਜ ਉੱਠ ਦੇ ਮਾਲਿਕ ਨੂੰ ਇੱਕ ਭੇਡ ਜਾਂ ਬਕਰਾ ਹਰ ਸਾਲ ਜ਼ਕਾਤ ਦੇਣਾ ਚਾਹੀਏ, ਦਸ ਉੱਠ ਵਾਲੇ ਨੂੰ ਦੋ, ਅਤੇ ਚਾਲੀ ਵਾਲੇ ਨੂੰ ਚਾਰ ਬਕਰੇ ਦੇਣੇ ਚਾਹੀਏ. ਤੀਹਾਂ ਤੋਂ ਘੱਟ ਗਊ ਭੈਸਾਂ ਉੱਤੇ ਜ਼ਕਾਤ ਨਹੀਂ. ਤੀਹਾਂ ਦੇ ਮਾਲਿਕ ਨੂੰ ਹਰ ਸਾਲ ਇੱਕ ਵਰ੍ਹੇ ਦੀ ਉਮਰ ਦਾ ਵੱਛਾ ਜ਼ਕਾਤ ਵਿੱਚ ਦੇਣਾ ਚਾਹੀਏ. ਚਾਲੀ ਪਸ਼ੂਆਂ ਪਰ ਦੋ ਵਰ੍ਹੇ ਦੀ ਉਮਰ ਦਾ ਵੱਛਾ ਦੇਣਾ ਚ“੠ਹੀਏ. ਘੋੜਿਆਂ ਦੀ ਕੀਮਤ ਲਾਕੇ ਪੰਜ ਫ਼ੀ ਸਦੀ ਜ਼ਕਾਤ ਹੈ, ਪਰ ਜੋ ਘੋੜੇ ਜੰਗ ਦੇ ਕੰਮ ਆਉਣ ਜਾਂ ਗੱਡੀਆਂ ਵਿੱਚ ਜੋਤੇ ਜਾਣ, ਉਨ੍ਹਾਂ ਉੱਤੇ ਜ਼ਕਾਤ ਨਹੀਂ. ਦੋ ਸੌ ਦਿਰਹਮ2 ਤੋਂ ਘੱਟ ਚਾਂਦੀ ਉੱਪਰ ਜ਼ਕਾਤ ਨਹੀਂ, ਇਸ ਤੋਂ ਵੱਧ ਹੋਵੇ ਤਦ ਪੰਜ ਫ਼ੀ ਸਦੀ ਜ਼ਕਾਤ ਹੈ. ਬੀਸ ਮਿ੆ਕ਼ਾਲ3 () ਤੋਂ ਘੱਟ ਸੁਇਨੇ ਤੇ ਜ਼ਕਾਤ ਨਹੀਂ. ਇਸ ਤੋਂ ਵੱਧ ਹੋਵੇ ਤਾਂ ਫ਼ੀ ਮਿਸਕਾਲ ਦੋ ਕ਼ੀਰਾਤ਼4 () ਜ਼ਕਾਤ ਹੈ. ਘਰ ਦੇ ਮਾਲ ਅਸਬਾਬ ਉੱਤੇ ਜੋ ਵਰਤੋਂ ਵਿੱਚ ਨਹੀਂ ਆਉਂਦਾ ਅਰ ਦੋ ਸੌ ਦਿਰਹਮ ਤੋਂ ਵਧੀਕ ਮੁੱਲ ਦਾ ਹੋਵੇ ਤਾਂ ਢਾਈ ਫ਼ੀ ਸਦੀ ਜ਼ਕਾਤ ਹੈ, ਇਤ੍ਯਾਦਿ.

ਜ਼ਕਾਤ ਦਾ ਮਾਲ ਸੱਤ ਥਾਂਈਂ ਖਰਚਣਾ ਲਿਖਿਆ ਹੈ:—

(ੳ) ਫ਼ਕ਼ੀਰਾਂ ਨੂੰ. (ਅ) ਅਨਾਥਾਂ ਨੂੰ. (ੲ) ਜ਼ਕਾਤ ਕੱਠਾ ਕਰਨ ਵਾਲਿਆਂ ਨੂੰ. (ਸ) ਗ਼ੁਲਾਮਾਂ ਦੇ ਆਜ਼ਾਦ ਕਰਾਉਣ ਵਿੱਚ. (ਹ) ਮਕ਼ਰੂਜ਼ਾਂ (ਕ਼ਰਜ਼ਦਾਰਾਂ) ਨੂੰ. (ਕ) ਖ਼ੁਦਾ ਦੇ ਨਾਮ ਅਥਵਾ ਧਰਮ ਦੇ ਜੰਗ ਲਈ. (ਖ) ਮੁਸਾਫ਼ਿਰਾਂ ਨੂੰ।

     ੩ ਰਾਜ ਅਥਵਾ ਨਗਰ ਅੰਦਰ ਆਉਣ ਵਾਲੀਆਂ ਚੀਜਾਂ ਤੇ ਲਾਇਆ ਮਸੂਲ. Octroi. “ਜੇਜੀਆ ਡੰਨੁ ਕੋ ਲਏ ਨ ਜਗਾਤਿ.” (ਆਸਾ ਅ: ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.