ਜਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਸ [ਨਾਂਪੁ] ਵਡਿਆਈ, ਪ੍ਰਸਿੱਧੀ, ਪ੍ਰਸ਼ੰਸਾ, ਨੇਕਨਾਮੀ, ਸਿਫ਼ਤ, ਉਸਤਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਸ. ਵਿ—ਯਾਦ੍ਰਿਸ਼. ਜੈਸਾ. ਜੇਹਾ. “ਜਸ ਓਹੁ ਹੈ, ਤਸ ਲਖੈ ਨ ਕੋਈ.” (ਗਉ ਕਬੀਰ) “ਜਸ ਦੇਖੀਐ ਤਰਵਰ ਕੀ ਛਾਇਆ.” (ਗਉ ਕਬੀਰ) ੨ ਯਸ੍ਯ. ਛੀਵੀਂ ਵਿਭਕ੍ਤਿ. ਜਿਸ ਨੂੰ. ਜਿਸ ਕੋ। ੩ ਸੰ. यशस्. ਯਸ਼. ਸੰਗ੍ਯਾ—ਕੀਰਤਿ ਵਡਿਆਈ. ਗੁਣਾਨੁਵਾਦ. “ਜਿਹ ਪ੍ਰਾਨੀ ਹਰਿਜਸ ਕਹਿਓ.” (ਸ: ਮ: ੯) ੪ ਸਨਮਾਨ. ੡਽ੲੱਜ਼ਤ। ੫ ਸੰ. जस्. ਧਾ—ਛੱਡਣਾ, ਮੁਕਤ ਕਰਨਾ, ਤਾੜਨਾ, ਨਿਰਾਦਰ ਕਰਨਾ। ੬ ਦੇਖੋ, ਜਾਸੂਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਸ (ਸੰ.। ਸੰਸਕ੍ਰਿਤ ਯਸ਼ਕੑ) ੧. ਕੀਰਤੀ, ਵਡਿਆਈ, ਨੇਕ ਨਾਮੀ। ਯਥਾ-‘ਜਸੁ ਕੀਰਤਿ ਜਗਿ ਲੇਇ’। (ਸਨਮੁਖ) ਜੱਸ (ਤੇ ਕੰਡ ਪਿਛੇ) ਕੀਰਤੀ ਨੂੰ ਲੈਂਦਾ ਹੈ। ਦੇਖੋ , ‘ਜਸ ਹੰਦਾ

੨. (ਹਿੰਦੀ ਜੈਸੇ ਦਾ ਸੰਖੇਪ) ਜਿਕੁਰ, ਜਿਵੇਂ। ਯਥਾ-‘ਖਰ ਚੰਦਨ ਜਸ ਭਾਰਾ ’। ਖੋਤੇ ਪੁਰ ਜਿਕੁਰ ਚੰਦਨ ਦਾ ਭਾਰ ਲੱਦਿਆ ਹੋਵੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.