ਜਹਾਜ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਹਾਜ਼ [ਨਾਂਪੁ] ਹਵਾ ਵਿੱਚ ਉੱਡਣ ਵਾਲ਼ਾ ਅਤੇ ਸਮੁੰਦਰ ਵਿੱਚ ਚੱਲਣ ਵਾਲ਼ਾ ਆਵਾਜਾਈ ਜਾਂ ਸਮਾਨ ਆਦਿ ਢੋਣ ਦਾ ਸਾਧਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਹਾਜ਼ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਹਾਜ਼. ਅ਼ ਸੰਗ੍ਯਾ—ਤਿਆਰੀ। ੨ ਉੱਠ ਦਾ ਪਲਾਣ। ੩ ਪੋਤ. ਜਲਯਾਨ. ਬੋਹਿਥ. ਬੇੜਾ. “ਗੁਰੂ ਜਹਾਜ ਖੇਵਟ ਗੁਰੂ.” (ਸਵੈਯੇ ਮ: ੪ ਕੇ) ਪਹਿਲਾਂ ਬਾਦਬਾਨਾਂ ਵਾਲੇ ਜਹਾਜ਼ ਹਵਾ ਦੇ ਜ਼ੋਰ ਚਲਦੇ ਸਨ, ਫੇਰ ਵਿਦ੍ਵਾਨਾਂ ਨੇ ਭਾਪ ਦੇ ਬਲ ਚਲਾਉਣੇ ਆਰੰਭੇ. ਸਭ ਤੋਂ ਪਹਿਲਾਂ ਭਾਰਤ ਵਿੱਚ ਹਵਾ ਦੇ ਬਲ ਨਾਲ ਚੱਲਣ ਵਾਲਾ ਪੁਰਤਗਾਲੀਆਂ (Portuguese) ਦਾ ਜਹਾਜ ਸਨ ੧੪੯੮ ਵਿਚ ਗੋਆ ਦੇ ਬੰਦਰ ਆ ਕੇ ਲੱਗਾ, ਅਤੇ ਭਾਪ (ਵਾ੎ਪ) ਨਾਲ ਚਲਣ ਵਾਲਾ ਜਹਾਜ਼ “Enterprize” ਸਨ ੧੮੮੫ ਵਿੱਚ ਕਲਕੱਤੇ ਪਹੁਚਿਆ। ੪ ਦੇਖੋ, ਜਹੇਜ। ੫ ਭਾਵ—ਸਿੱਖ ਧਰਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.