ਜੀਂਦੋਵਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਂਦੋਵਾਲ. ਦੇਖੋ, ਚਰਣਕੌਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੀਂਦੋਵਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੀਂਦੋਵਾਲ (ਪਿੰਡ): ਪੰਜਾਬ ਪ੍ਰਾਂਤ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਨਗਰ ਤੋਂ ਇਕ ਕਿ.ਮੀ. ਦੱਖਣ-ਪੂਰਬ ਦਿਸ਼ਾ ਵਲ ਸਥਿਤ ਇਕ ਪੁਰਾਣਾ ਪਿੰਡ ਜਿਸ ਨੂੰ ‘ਜਿੰਦਵਾਲ’ ਵੀ ਕਹਿੰਦੇ ਹਨ। ਸੰਨ 1635 ਈ. ਵਿਚ ਕਰਤਾਰਪੁਰ ਤੋਂ ਕੀਰਤਪੁਰ ਨੂੰ ਜਾਂਦਿਆਂ ਗੁਰੂ ਹਰਿਗੋਬਿੰਦ ਸਾਹਿਬ ਦਾ ‘ਸੁਹੇਲਾ’ ਨਾਂ ਦਾ ਘੋੜਾ ਬੀਮਾਰ ਹੋ ਗਿਆ। ਉਸ ਦੇ ਇਲਾਜ ਲਈ ਗੁਰੂ ਜੀ ਇਸ ਪਿੰਡ ਪਾਸ ਇਕ ਦਿਨ ਲਈ ਰੁਕੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਜੋ ਸਮਾਰਕ ਬਣਵਾਇਆ, ਉਹ ‘ਗੁਰਦੁਆਰਾ ਚਰਨਕੰਵਲ ਪਾਤਿਸ਼ਾਹੀ ਛੇਵੀਂ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਦੀ ਨਵੀਂ ਇਮਾਰਤ ਸਨ 1947 ਈ. ਵਿਚ ਬਣੀ ਦਸੀ ਜਾਂਦੀ ਹੈ। ਇਸ ਗੁਰੂ-ਧਾਮ ਵਿਚਲੇ ਸਰੋਵਰ ਦੀ ਸੇਵਾ ਸ. ਧੰਨਾ ਸਿੰਘ ਦੀ ਲੜਕੀ ਨੇ ਕਰਵਾਈ ਸੀ। ਹਰ ਸਾਲ 21 ਹਾੜ ਨੂੰ ਇਥੇ ਭਾਰਾ ਮੇਲਾ ਲਗਦਾ ਹੈ। ਇਹ ਧਰਮ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.