ਤੁਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਰਾ. ਸੰਗ੍ਯਾ—ਤੁਰਗ. ਘੋੜਾ. “ਹਰ ਰੰਗੀ ਤੁਰੇ ਨਿਤ ਪਾਲੀਅਹਿ.” (ਮ: ੪ ਵਾਰ ਸੋਰ) ੨ ਫ਼ਾ ਸਰਵ—ਤੁਝੇ. ਤੈਨੂੰ। ੩ ਤੇਰਾ. “ਨਾਨਕ ਬੁਗੋਯਦ ਜਨੁ ਤੁਰਾ.” (ਤਿਲੰ ਮ: ੧) ੪  ਕ੍ਰਿ. ਵਿ—ਛੇਤੀ. ਫੌਰਨ. “ਕੈਠੈ ਤੁਰਾ ਸਿਰ ਸ਼ਤ੍ਰੁ ਕੋ ਕਟਾ.” (ਕ੍ਰਿਸਨਾਵ) ਦੇਖੋ, ਤ੍ਵਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੁਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤੁਰਾ (ਸ. ਨਾ.। ਫ਼ਾਰਸੀ) ੧. ਤੈਨੂੰ। ਯਥਾ-‘ਨਾਨਕ ਬੁਗੋਯਦ ਜਨੁ ਤੁਰਾ’ (ਗੁਰੂ) ਨਾਨਕ (ਤੈਨੂੰ) ਕਹਿੰਦਾ ਹੈ (ਕਿ ਮੈਂ ਤੇਰਾ) ਜਨ ਹਾਂ (ਤੇਰੇ ਚਾਕਰਾਂ ਦੇ ਪੈਰਾਂ ਦੀ ਖ਼ਾਕ ਹਾਂ)।

੨. ਘੋੜਾ ।  ਦੇਖੋ , ‘ਤੁਰੀ ’ ਤੇ ‘ਤੂਰੇ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਤੁਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੁਰਾ : ਇਹ ਸ਼ਹਿਰ ਭਾਰਤ ਦੇ ਮੇਘਾਲਿਆ ਰਾਜ ਦੇ ਪੱਛਮੀ ਗਾਰੋ ਹਿਲਜ਼ ਜ਼ਿਲ੍ਹੇ ਦਾ ਸਦਰ-ਮੁਕਾਮ ਹੈ। ਇਹ ਗਾਰੋ ਪਹਾੜੀਆਂ ਉਪਰ ਸਮੁੰਦਰ ਤਲ ਤੋਂ 394 ਮੀ. ਦੀ ਉੱਚਾਈ ਉੱਤੇ ਸਥਿਤ ਹੈ। ਇਸਦੇ ਪਿਛਲੇ ਪਾਸੇ 1363 ਮੀ ਉੱਚੀ ਤੁਰਾ ਪਹਾੜੀ ਹੈ ਜਿਸ ਦੇ ਨਾਮ ਤੇ ਹੀ ਇਸਦਾ ਨਾਂ ਪ੍ਰਚਲਤ ਹੋਇਆ ਹੈ। ਇਸ ਦੇ ਆਲੇ ਦੁਆਲੇ ਜੰਗਲਾਂ ਨਾਲ ਢੱਕੀਆਂ ਪਹਾੜੀਆਂ ਹਨ ਜਿਨ੍ਹਾਂ ਦਾ ਨਜ਼ਾਰਾ ਇਥੋਂ ਸਪਸ਼ਟ ਵਿਖਾਈ ਦਿੰਦਾ ਹੈ ਅਤੇ ਪਹਾੜ ਉੱਤੇ ਹੇਠਾਂ ਵੱਲ ਵਾਦੀ ਵਿਚ ਵੱਸਿਆ ਇਹ ਛੋਟਾ ਜਿਹਾ ਸ਼ਹਿਰ ਹੋਰ ਵੀ ਸੋਹਣਾ ਦਿਸਦਾ ਹੈ। ਪਰ ਇਥੋਂ ਦਾ ਪੌਣ ਪਾਣੀ ਰਹਿਣ ਲਈ ਵਧੀਆ ਨਹੀਂ ਹੈ ਕਿਉਂਕਿ ਇਥੇ ਜੰਗਲਾਂ ਦੀ ਭਰਮਾਰ ਹੈ ਜਿਸ ਕਾਰਨ ਇਥੇ ਮੱਛਰ ਬਹੁਤ ਹੁੰਦਾ ਹੈ। ਅੱਜਕੱਲ੍ਹ ਇਥੇ ਇਕ ਚੰਗਾ ਬਾਜ਼ਾਰ ਵੀ ਬਣ ਗਿਆ ਹੈ। ਇਥੇ ਮਿਉਂਸਪਲਟੀ ਵੀ ਸਥਾਪਿਤ ਹੈ।

ਆਬਾਦੀ-46,066 (1991)

25° 31´ ਉ. ਵਿਥ.; 90°14´ ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-21-04-24-02, ਹਵਾਲੇ/ਟਿੱਪਣੀਆਂ: ਹ.ਪੁ.–ਇੰਪ.ਗ. ਇੰਡ. 24 : 62

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.