ਪਹੀਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਹੀਆ (ਨਾਂ,ਪੁ) ਧੁਰੇ ਜਾਂ ਕਿੱਲੀ ਦੁਆਲੇ ਘੁੰਮਣ ਵਾਲਾ ਗੋਲ ਚੱਕਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਹੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਹੀਆ [ਨਾਂਪੁ] ਚੱਕਾ, ਪਿੰਜ, ਚੱਕਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਹੀਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਹੀਆ. ਸੰਗ੍ਯਾ—ਗੱਡੇ ਰਥ ਆਦਿ ਦਾ ਚਕ੍ਰ । ੨ ਮੁਸਾਫ਼ਿਰ. ਰਾਹੀ. ਪਾਂਥ. “ਆਵਤ ਪਹੀਆ ਖੂਧੇ ਜਾਹਿ.” (ਗੌਂਡ ਕਬੀਰ) ਰਾਹੀ ਆਏ ਭੁੱਖੇ ਜਾਂਦੇ ਹਨ. “ਪੂਰ ਭਰੇ ਪਹੀਆਹ.” (ਮਾਰੂ ਅ: ਮ: ੧) ਮੁਸਾਫ਼ਿਰਾਂ ਦੇ ਪੂਰ ਭਰੇ ਹੋਏ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਹੀਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਹੀਆ (ਸੰ.। ਹਿੰਦੀ ਪਾਹੁਨਾ, ਪਹੀਆ। ਪੁ. ਪੰਜਾਬੀ ਪ੍ਰਾਹੁਣਾ , ਪਾਹੂ , ਪਹੀ। ਨ. ਪੰਜਾਬੀ ਪ੍ਰਾਹੁਣਾ। ਪ੍ਰਾਕ੍ਰਿਤ ਪਹੇਣਯ*=ਖਾਣ ਵਾਸਤੇ ਜੋ ਸ਼ੈ ਦਿਤੀ ਜਾਵੇ, ਜੋ ਉਸ ਸ਼ੈ ਨੂੰ ਖਾਵੇ ਸੋ ਪਾਹੁਣਾ) ਪਰਾਹੁਣਾ, ਮਹਿਮਾਨ। ਯਥਾ-‘ਆਵਤ ਪਹੀਆ ਖੂਧੇ ਜਾਹਿ’। ਪਰਾਹੁਣੇ ਆਕੇ ਭੁਖੇ ਚਲੇ ਜਾਂਦੇ ਹਨ। ਤਥਾ-‘ਪਹੀ ਨਾ ਵੰਞੈ ਬਿਰਥੜਾ’।

----------

* ਜੇ ਸੰਸਕ੍ਰਿਤ ਪਦ ਪ੍ਰਾਘੁਣ: (=ਪ੍ਰਾਹੁਣੇ) ਦਾ ਮੂਲ ਸਮਝਿਆ ਜਾਏ ਤਦ ਪ੍ਰਾਘੁਣ ਦਾ ਪਾਹੁਣ ਇੰਞ ਬਣ ਜਾਂਦਾ ਹੈ, ਜਿਵੇਂ- ਲਘੁਵੀ ਦਾ ਲਹੁਈ ਬਣ ਜਾਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.